HOME ਪਿੰਡ ਹੀਉ ਵਿਖੇ ਸਲਾਨਾ ਜੋੜ ਮੇਲੇ ਤੇ ਮਿਸ਼ਨਰੀ ਕਲਾਕਾਰ ਨੇ ਖੂਬ ਰੰਗ...

ਪਿੰਡ ਹੀਉ ਵਿਖੇ ਸਲਾਨਾ ਜੋੜ ਮੇਲੇ ਤੇ ਮਿਸ਼ਨਰੀ ਕਲਾਕਾਰ ਨੇ ਖੂਬ ਰੰਗ ਬੰਨ੍ਹਿਆ

4

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਪਿੰਡ ਹੀਉਂ ਵਿਖੇ ਸਲਾਨਾ ਜੋੜ ਮੇਲੇ ਤੇ ਮਿਸ਼ਨਰੀ ਕਲਾਕਾਰ ਨੇ ਖੂਬ ਰੰਗ ਬੰਨ੍ਹਿਆ ਉਨ੍ਹਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਮਿਸ਼ਨ ਸੁਣਾਕੇ ਸੰਗਤਾਂ ਪਾਸੋਂ ਵਾਹ ਵਾਹ ਖੱਟੀ। ਸੰਤ ਚੰਨਣ ਰਾਮ ਵੈਦ ਜੀ ਅਤੇ ਸੰਤ ਭਜਨ ਰਾਮ ਵੈਦ ਜੀ ਦੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਮੇਲਾਂ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਸਪੁੱਤਰ ਗਾਇਕ ਕ੍ਰਿਸ਼ਨ ਹੀਓ ਜੀ ਪਰੰਪਰਾ ਨੂੰ ਅੱਗੇ ਤੋਰ ਰਹੇ ਹਨ। ਮਿਸ਼ਨਰੀ ਕਲਾਕਾਰ ਵਿੱਚ ਹਰਨਾਮ ਸਿੰਘ ਬਹਿਲਪੁਰੀ, ਦਵਿੰਦਰ ਬੀਸਲਾ ਅਤੇ ਦਵਿੰਦਰ ਰੂਹੀ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਮਿਸ਼ਨ ਗਾਇਆ। ਗਾਇਕ ਦਵਿੰਦਰ ਰੂਹੀ ਦੇ ਕਹਿਣ ਤੇ ਕ੍ਰਿਸ਼ਨ ਹੀਓ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨਰੀ ਗੀਤ ਗਾਇਆ ਸੰਗਤ ਨੇ ਉਨ੍ਹਾਂ ਦੇ ਗੀਤ ਨੂੰ ਬਹੁਤ ਪਸੰਦ ਕੀਤਾ ਅਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ। ਇਸ ਮੌਕੇ ਤੇ ਮੋਹਨ ਜਲੰਧਰੀ, ਰੂਬੀ ਅੰਮ੍ਰਿਤਸਰ,ਪਿਆਰਾ ਰਾਮ ਸਰਪੰਚ, ਗੁਰਦੀਪ ਦੀਪਾਂ ਸਾਬਕਾ ਪੰਚ, ਡਾ ਰਾਮ ਲਾਲ, ਅਵਤਾਰ ਹੀਓ, ਗਿਆਨੀ ਓਂਕਾਰ ਸਿੰਘ ਸਾਹਲੋਂ, ਸੁਰਿੰਦਰ ਕਰਨਾਣਾ,ਡਾ ਜੱਸੀ, ਦੀਪਕ ਕੁਮਾਰ ਬਾਹੜੋਵਾਲ, ਬਲਵੀਰ ਰੱਤੂ ਅਤੇ ਹੋਰ ਸੰਗਤਾਂ ਕਾਫੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸੰਦੀਪ ਫਗਵਾੜਾ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁਫ਼ਤ ਮੈਡੀਕਲ ਕੈਂਪ ਸਲਾਨਾ ਜੋੜ ਮੇਲੇ ਤੇ ਪਿੰਡ ਸੱਲ੍ਹ ਖੁਰਦ ਕਲਾਂ ਵਿਖੇ 20 ਜੂਨ ਲਗਾਇਆ ਜਾਵੇਗਾ।
Next articleਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂਕੇ) ਵੱਲੋਂ 21 ਜੂਨ ਨੂੰ ਕਰਵਾਈ ਜਾਵੇਗੀ ਸੰਗੀਤਕ ਮਹਿਫਿਲ, ਗਾਇਕ ਧਰਮਿੰਦਰ ਮਸਾਣੀ ਪੇਸ਼ ਕਰਨਗੇ ਆਪਣੇ ਕਲਾਮ