ਬਲਾਚੌਰ, (ਸਮਾਜ ਵੀਕਲੀ) (ਹਰਸਿਮਰਨ ਜੋਤ ਸਿੰਘ ਕਲੇਰ ) — ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬਲਾਚੌਰ ਵਿੱਖੇ ਸਵਾਗਤ ਸਮਾਰੋਹ ਦੌਰਾਨ ਜਿੱਥੇ ਅਕਾਲੀ ਆਗੂ, ਵਰਕਰ ਅਤੇ ਸਮਰਥਕ ਬਾਗੋਬਾਗ ਦਿਖਾਈ ਦਿੱਤੇ, ਉਥੇ ਸਮਾਜ ਵਿਰੋਧੀ ਅਨਸਰ ਖਾਸਕਰਕੇ ਜੇਬ ਕੱਤਰੇ ਲੋਕਾਂ ਦੀਆਂ ਜੇਬਾ ਕੱਟਣ ਤੇ ਉਨ੍ਹਾ ਦੇ ਪਰਸ ਚੋਰੀ ਕਰਨ ਹਿੱਤ ਡੱਟ ਰਹੇ।ਇਸੀ ਦੌਰਾਨ ਪੱਤਰਕਾਰ ਸਮਰਦੀਪ ਸਿੰਘ ਰਾਮਨਗਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਦੀ ਹੋਰ ਪੱਤਰਕਾਰਾਂ ਵਾਂਗ ਕਵਰੇਜ ਕਰ ਰਿਹਾ ਸੀ, ਉਸਦਾ ਪਰਸ ਚੋਰੀ ਹੋ ਗਿਆ, ਸਮਰਦੀਪ ਸਿੰਘ ਨੇ ਦੱਸਿਆ ਕਿ ਪਰਸ ਵਿੱਚ ਅਖਬਾਰਾਂ ਦੇ ਸ਼ਨਾਖਤੀ ਕਾਰਡ. 7-8 ਸੌ ਰੁਪਏ ਤੇ ਕਾਗਜਾਤ ਸਨ, ਜੋ ਚੋਰ ਚੋਰੀ ਕਰਕੇ ਲੈ ਗਏ।ਇਸੀ ਤਰਾਂ ਇਕ ਹੋਰ ਅਕਾਲੀ ਸਮਰਥਕ ਨੇ ਦੱਸਿਆ ਕਿ ਉਸ ਨੇ ਇਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣਾ ਸੀ ਅਤੇ ਲਿਫਾਫੇ ਵਿੱਚ ਸ਼ਗਨ ਪਾਇਆ ਹੋਇਆ ਸੀ, ਭੀੜ ਦੌਰਾਨ ਉਸਦੀ ਪੈਂਟ ਦੀ ਜੇਬ ਵਿੱਚੋਂ ਸ਼ਗਨ ਵਾਲਾ ਲਿਫਾਫਾ ਵੀ ਗਾਇਬ ਕਰ ਗਿਆ। ਇਸ ਤੋਂ ਪਹਿਲਾਂ ਮਜੀਠੀਆ ਦੇ ਰੋਪੜ ਵਿੱਖੇ ਹੋਏ ਸਵਾਗਤ ਦੌਰਾਨ ਵੀ ਬਹੁਤ ਸਾਰਿਆਂ ਦੇ ਪਰਸ ਜੇਬ ਕੱਤਰੇ ਸਾਫ ਕਰ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



