ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਸਕੂਲਾਂ ਕਾਲਜਾਂ ਵਿੱਚ ਸਮਾਗਮਾਂ ਦੀ ਲੜੀ ਸ਼ੁਰੂ

ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਭਾਈਚਾਰੇ ਦੇ ਪ੍ਰਮੁੱਖ ਸੰਚਾਲਕ ਮਿੱਤਰ ਸੈਨ ਮੀਤ ਵਲੋਂ, ਪ੍ਰੈਸ ਨੋਟ ਰਾਹੀਂ, ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਯੋਜਨਾ ਅਧੀਨ ਪਹਿਲਾਂ ਸਕੂਲਾਂ ਤੇ ਕਾਲਜਾਂ ਵਿੱਚ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਮੁਕਾਬਲੇ ਕਰਵਾਏ ਜਾਣਗੇ। ਪਹਿਲੇ-ਦੂਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪੁਸਤਕਾਂ, ਸਕੂਲ ਬੈਗ, ਹੋਰ ਲਿਖਨ ਪੜ੍ਹਨ ਸਮੱਗਰੀ ਅਤੇ  ਪ੍ਰਮਾਣ ਪੱਤਰ ਨਾਲ ਸਨਮਾਨਿਤ/ਉਤਸ਼ਾਹਿਤ ਕੀਤਾ ਜਾਵੇਗਾ। ਸਾਡੀਆਂ ਸਾਹਿਤ ਸਭਾਵਾਂ ਤੇ ਸਮਾਜਿਕ ਪੱਧਰ ਦੀਆਂ ਸਭਾਵਾਂ ਨੂੰ ਮਿੱਤਰ ਸੈਨ ਮੀਤ ਜੀ ਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ। ਸਹਿਤ ਸਭਾਵਾਂ ਸਿਰਫ ਕਵੀ ਦਰਬਾਰਾਂ ਤੱਕ ਸੀਮਤ ਹਨ ਉਹਨਾਂ ਨੂੰ ਵੀ ਸਾਹਿਤ ਤੇ ਸਮਾਜਿਕ ਸਿੱਖਿਆ ਨੂੰ ਅੱਗੇ ਵਧਾਉਣ ਲਈ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਾਡਾ ਪੰਜਾਬੀ ਸਾਹਿਤ ਤੇ ਸੱਭਿਆਚਾਰ ਹੋਰ ਅੱਗੇ ਵਧ ਸਕੇ।
ਇਸ ਲੜੀ ਦਾ ਪਹਿਲਾ ਸਮਾਗਮ 11 ਨਵੰਬਰ ਨੂੰ ਮਾਲਵਾ ਕਾਲਜ ਬੋਂਦਲੀ ਸਮਰਾਲਾ ਵਿਖੇ ਹੋਵੇਗਾ।
ਨੌਜਵਾਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਜ਼ਰੂਰੀ ਕਿਉਂ? ਵਿਸ਼ੇ ਤੇ ਸੰਖੇਪ ਵਿੱਚ, ਵਿਚਾਰ ਵਟਾਂਦਰਾ ਹੋਵੇਗਾ। ਪ੍ਰੋਫੈਸਰ ਇੰਦਰਜੀਤ ਸਿੰਘ ਕਲੇਰ ਅਤੇ ਮਿੱਤਰ ਸੈਨ ਮੀਤ, ਇਸੇ ਮੁੱਦੇ ਤੇ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਹਾਣੀ (ਬਾਲ ਮਜ਼ਦੂਰੀ)
Next articleਅਗਾਹਵਧੂ ਕਿਸਾਨ ਗੁਰਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਝੋਨੇ ਦੀ ਪਰਾਲੀ ਦੇ ਨਾੜ ਨੂੰ ਸਾੜੇ ਬਗੈਰ ਹੈਪੀ ਸੀਡਰ ਨਾਲ਼ ਕਰਦੇ ਹਨ ਕਣਕ ਦੀ ਬਿਜਾਈ