ਪੰਜਾਬੀ ਭਾਸ਼ਾ

(ਸਮਾਜ ਵੀਕਲੀ)

ਪੰਜਾਬੀ ਲਿਖੋ ਪੰਜਾਬੀ ਬੋਲੋ,
ਪੰਜਾਬੀ ਦੇ ਨਾਲ ਪਿਆਰ ਕਰੋ।
ਸਿੱਖੀਏ ਚਾਹੇ ਲੱਖ ਭਾਸ਼ਾਵਾਂ,
ਇਸ ਨੂੰ ਨਾ ਦਰਕਿਨਾਰ ਕਰੋ।
ਪੰਜਾਬੀ ਲਿਖੋ ਪੰਜਾਬੀ ਬੋਲੋ,
ਪੰਜਾਬੀ ਦੇ ਨਾਲ………
ਇਸ ਨਾਲ ਹੀ ਅਸੀਂ ਪੰਜਾਬੀ,
ਵੱਖਰੀ ਸਾਡੀ ਪਛਾਣ ਹੈ।
ਸ਼ਹਿਦ ਦੇ ਨਾਲੋਂ ਮਿੱਠੀ ਬੋਲੀ,
ਗੁਰੂਆਂ ਦਾ ਵਰਦਾਨ ਹੈ।
ਭੁਲਾਵੇਂ ਅੱਖਰਾਂ ਤਾਂਈ ਜੋੜ ਕੇ,
ਸ਼ਬਦਾਂ ਵਿੱਚ ਇਕਸਾਰ ਕਰੋ।
ਪੰਜਾਬੀ ਲਿਖੋ ਪੰਜਾਬੀ ਬੋਲੋ,
ਪੰਜਾਬੀ ਦੇ ਨਾਲ………
ਸੋਹਣਾ ਹੈ ਸ਼ਿੰਗਾਰ ਇਸ ਦਾ,
ਔਂਕੜ ਦੁਲੈਂਕੜ ਹੌੜੇ ਨੇ।
ਕੰਨੇ ਬਿੰਦੀਆਂ ਅੱਧਕ ਟਿੱਪੀ,
ਡੰਡੀਆਂ ਕੌਮੇਂ ਕਨੌੜੇ ਨੇ।
ਅੱਧੇ ਅੱਖਰਾਂ ਨੂੰ ਲਿਖ ਬੋਲੋ,
ਪੂਰੀ ਤਰਾਂ ਵਿਸਥਾਰ ਕਰੋ।
ਪੰਜਾਬੀ ਲਿਖੋ ਪੰਜਾਬੀ ਬੋਲੋ,
ਪੰਜਾਬੀ ਦੇ ਨਾਲ………
ਬੁੱਲ੍ਹੇ ਸ਼ਾਹ ਤੇ ਬਾਬੇ ਨਾਨਕ ਨੇ,
ਬਖਸ਼ਿਆ ਮਾਣ ਪੰਜਾਬੀ ਨੂੰ।
ਵਾਰਸ ਪੀਲੂ ਸ਼ਾਹ ਹੁਸੈਨ ਜੇਹੇ,
ਲਿਖਗੇ ਪੋਠੋਹਾਰ ਦੁਆਬੀ ਨੂੰ।
ਤਾਹੀਂ ਅਮੀਰ ਹੈ ਭਾਸ਼ਾ ਸਾਡੀ,
ਹਰ ਥਾਂ ਤੇ ਸਤਿਕਾਰ ਕਰੋ।
ਪੰਜਾਬੀ ਲਿਖੋ ਪੰਜਾਬੀ ਬੋਲੋ,
ਪੰਜਾਬੀ ਦੇ ਨਾਲ………
ੳ ਤੇ ਅ ਨੇ ਅੱਖਰ ਪੈਂਤੀ,
ਭੇਦ ਵੀ ਸਭ ਦੇ ਵੱਖਰੇ ਨੇ।
ਕਈਆਂ ਨੂੰ ਅਸੀਂ ਖਾਲੀ ਆਖੀਏ,
ਪਰ ਸਮਝ ਸਾਡੀ ਤੋਂ ਅੱਥਰੇ ਨੇ।
ਹਰਪ੍ਰੀਤ ਪੱਤੋ, ਆਖੇ,
ਹਰ ਅੱਖਰ ਨੂੰ ਨਮਸਕਾਰ ਕਰੋ।
ਪੰਜਾਬੀ ਲਿਖੋ ਪੰਜਾਬੀ ਬੋਲੋ,
ਪੰਜਾਬੀ ਦੇ ਨਾਲ ਪਿਆਰ ਕਰੋ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਮਤੀ ਕਰਮਚਾਰੀ ਯੂਨੀਅਨ ਵੱਲੋਂ ਲਗਾਏ ਗਏ ਧਰਨੇ ਦਾ ਪੰਚਾਇਤ ਯੂਨੀਅਨ ਨੇ ਕੀਤਾ ਸਮਰਥਨ।
Next articleਗੀਤ ( ਪ੍ਰਾਹੁਣੀਆ ਧੀਆਂ )