(ਸਮਾਜ ਵੀਕਲੀ)
ਜੇ ਪੰਜਾਬੀ ਜਿਓਂਦੀ ਰੱਖਣੀ ਚਾਹੁੰਦੇ ਹੋ
ਫ਼ਿਰ ਜੁੜ ਜਾਵੋ ਬਾਬੇ ਨਾਨਕ ਦੀ ਅੰਮ੍ਰਿਤ ਬਾਣੀ ਦੇ ਨਾਲ
ਜੇ ਪੰਜਾਬੀ ਕਰਨੀ ਹੈ ਪ੍ਰਫੁੱਲਤ ਪੰਜਾਬੀਓ
ਫ਼ਿਰ ਜੁੜ ਜਾਵੋ ਸਰਬੰਸ ਦਾਨੀ ਦੀ ਅਮਰ ਕਹਾਣੀ ਨਾਲ
ਜੇ ਬਚਾਉਣਾ ਚਾਹੁੰਦੇ ਹੋ ਪੰਜਾਬ ਆਪਣਾ ਲੋਕੋ
ਫ਼ਿਰ ਜੁੜ ਜਾਵੋ ਬਾਬੇ ਨਾਨਕ ਦੇ ਦਿੱਤੇ ਅੰਮ੍ਰਿਤ ਪਾਣੀ ਨਾਲ
ਸਾਰੇ ਮਿੱਲਕੇ ਸਾਂਭੀਏ ਆਪਣੀ ਬੋਲੀ ਨੂੰ
ਐਵੇਂ ਨਾ ਪਾਣੀ ਵਿਚ ਰੱਖੀਏ ਹੁਣ ਆਪਾਂ ਮਧਾਣੀ ਨਾਲ
ਸੁਲਝਾ ਲਵਾਂਗੇ ਸਬ ਕੁੱਝ ਜੁੜਕੇ ਗੁਰੂ ਦੇ ਨਾਲ
ਜੇ ਆਪਾਂ ਹੋਰ ਨਾ ਉਲਝਾਈਏ ਉਹ ਕੋਝੀ ਤਾਣੀ ਨਾਲ
ਮਾਂ ਬੋਲੀ ਬੱਚ ਜਾਵੇਗੀ ਸਾਡੀ ਪੰਜਾਬੀਓ
ਜੇ ਆਪਾਂ ਜੁੜ ਜਾਈਏ ਆਪਣੇ ਹਰ ਪੰਜਾਬੀ ਪ੍ਰਾਣੀ ਨਾਲ
ਰਹਿਤਾਂ ਰੱਖੀਏ ਕਲਗੀਧਰ ਦੀਆਂ ਸਿੰਘਦਾਰਾ
ਹਮੇਸ਼ਾ ਕਰਦਾ ਗੱਲ ਸਿਆਣਿਆਂ ਦੀ ਕਹੀ ਸਿਆਣੀ ਨਾਲ
ਇਕਬਾਲ ਸਿੰਘ
ਅਮਰਗੜ੍ਹ ਕਲੇਰ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly