ਰੁੱਖ ਲਗਾਓ

ਹਰਦੀਪ ਸਿੰਘ

(ਸਮਾਜ ਵੀਕਲੀ)

ਰੁੱਖ ਲਗਾਓ ਰੁੱਖ
ਫਿਰ ਮਿਲਣੇ ਸੁੱਖ
ਰੁੱਖ ਲਗਾਓ ਰੁੱਖ
ਇਹ ਦਿੰਦੇ ਹਨ ਸਾਨੂੰ ਆਕਸੀਜਨ
ਇਹੀ ਦਿੰਦੇ ਸਾਨੂੰ ਮੀਂਹ
ਇੱਕ ਰੁੱਖ ਲਗਾਓ ਤਾਂ
ਲੈ ਲਓ ਸੋ ਸੁੱਖ
ਰੁੱਖ ਲਗਾਓ ਰੁੱਖ
ਫਿਰ ਮਿਲਣੇ ਸੁੱਖ
ਰੁੱਖ ਲਗਾਓ ਰੁੱਖ
ਇਹ ਵੀ ਹਨ ਸਾਡੇ ਦੋਸਤ
ਇਹਨਾਂ ਨੂੰ ਵੱਢ ਕੇ
ਤੁਸੀਂ ਨਾ ਕਰੋ ਬੇਅਕਲੀ
ਵੱਧ ਤੋਂ ਵੱਧ ਰੁੱਖ ਲਗਾ ਕੇ
ਤੁਸੀਂ ਲੈ ਲਵੋ ਖੁਸ਼ੀਆਂ ਲੱਖ
ਰੁੱਖ ਲਗਾਓ ਰੁੱਖ
ਫਿਰ ਮਿਲਣੇ ਸੁੱਖ
ਰੁੱਖ ਲਗਾਓ ਰੁੱਖ
ਇਹ ਹਨ ਚਿੜੀਆਂ ਦਾ ਰੈਣ-ਬਸੇਰਾ
ਇਹਨਾਂ ਦਾ ਨਾ ਰੁੱਖਾਂ ਤੋਂ ਢਾਓ ਡੇਰਾ
ਇਹ ਵੀ ਹਨ ਕਿਸੇ ਦੀਆਂ ਮਾਵਾਂ
ਇਹਨਾਂ ਨੂੰ ਦਿਓ ਰਹਿਣ ਲਈ ਥਾਵਾਂ
ਲੋਕੋ ਹਜੇ ਵੀ ਬਚਾ ਲਓ ਰੁੱਖ
ਤਾਂ ਹੀ ਮਿਲਣੇ ਸੁੱਖ
ਰੁੱਖ ਲਗਾਓ ਰੁੱਖ
ਫਿਰ ਮਿਲਣੇ ਸੁੱਖ
ਰੁੱਖ ਲਗਾਓ ਰੁੱਖ

ਹਰਦੀਪ ਸਿੰਘ
ਰਣਜੀਤ ਸਿੰਘ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਸੰਗਰੂਰ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਬੋਲੀ
Next articleਨਵਾਂ -ਸਵੇਰਾ