ਪੰਜਾਬੀ ਵਿਰਾਸਤ ਸਭਿਆਚਾਰਕ ਮੰਚ ਪੰਜਾਬ ਦੀ ਬਸੰਤ ਮੇਲੇ ਦੇ ਸਬੰਧ ਵਿੱਚ ਦੂਸਰੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ

ਅਮਰਜੀਤ ਚੰਦਰ

ਲੁਧਿਆਣਾ (ਸਮਾਜ ਵੀਕਲੀ)- ਅੱਜ ਮਿਤਿ 20/01/2022 ਨੂੰ ਇਥੇ ਪੰਜਾਬੀ ਵਿਰਾਸਤ ਸਭਿਆਚਾਰਕ ਮੰਚ ਪੰਜਾਬ ਦੀ ਬਸੰਤ ਮੇਲੇ ਦੇ ਸਬੰਧ ਵਿੱਚ ਦੂਸਰੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਹੋਈ ਹੈ । ਜਿਸ ਦੀ ਪ੍ਰਧਾਨਗੀ ਸਤਿਕਾਰਯੋਗ ਸ੍ਰੀ ਹਰਪ੍ਰੀਤ ਹੈਪੀ ਜੀ ਨੇ ਕੀਤੀ । ਮੀਟਿੰਗ ਵਿੱਚ ਚੇਅਰਮੈਨ ਸਤਿਕਾਰਯੋਗ ਸ੍ਰੀ ਸੁਰਿੰਦਰ ਸੇਠੀ ਜੀ ਨੇ ਮੇਲੇ ਦੀਆਂ ਵਿਰਾਸਤੀ ਵੰਨਗੀਆਂ ਅਤੇ ਰੂਪ-ਰੇਖਾ ਵਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਪਹਿਲੀ ਐਲਾਨੀ ਹੋਈ ਰੂਪ-ਰੇਖਾ ਵਿਚ ਗੌਰਵਮਈ ਇਜ਼ਾਫਾ ਕੀਤਾ ਗਿਆ । ਸ੍ਰੀ ਸੇਠੀ ਨੇ ਗਲ ਨੂੰ ਜਾਰੀ ਰੱਖਿਆ ਦਸਿਆ ਕਿ ਵਿਸ਼ਵ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸ਼ਾਂਤੀ ਦੇ ਪ੍ਰਤੀਕ ਕਬੂਤਰ ਛੱਡਣ ਦੀ ਰਸਮ ਸਤਿਕਾਰਯੋਗ ਸਰਦਾਰਨੀ ਬਲਵਿੰਦਰ ਕੌਰ ਪਤਨੀ ਸਤਿਕਾਰਯੋਗ ਮਰਹੂਮ ਜਸਵੀਰ ਘੁਲਾਲ ਜੀ ਆਪਣੇ ਸ਼ੁਭ ਕਰ ਕਮਲਾਂ ਨਾਲ ਕਰਨਗੇ । ਮੇਲੇ ਦੇ ਮੁੱਖ ਮਹਿਮਾਨ ਸਤਿਕਾਰਯੋਗ ਸ੍ਰੀਮਤੀ ਕਮਲਜੀਤ ਕੌਰ ਸਹਾਇਕ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਹੋਣਗੇ। ਉਦਘਾਟਨ ਦੀ ਰਸਮ ਸਤਿਕਾਰਯੋਗ ਰਫ਼ੀ ਸਾਈ ਜੀ ਕਠਾਰ ਵਾਲੇ ਆਪਣੇ ਸ਼ੁਭ ਕਰ ਕਮਲਾਂ ਨਾਲ ਕਰਨਗੇ। ਇਸ ਸਾਰੇ ਸਮਾਗਮ ਦੇ ਪ੍ਰਧਾਨਗੀ ਮੰਡਲ ਦੀ ਅਗਵਾਈ ਸਤਿਕਾਰਯੋਗ ਸ੍ਰੀ ਸੁਰਿੰਦਰ ਸਿੰਘ ਛਿੰਦਾ ਜੀ ਗਾਇਕ ਅਤੇ ਪ੍ਰਧਾਨ ਪੰਜਾਬ ਡੀਪੂ ਹੋਲਡਰ ਯੂਨੀਅਨ ਕਰਨਗੇ ।

ਇਸ ਮੌਕੇ ਤੇ ਸੰਗੀਤ ਸਮਰਾਟ ਸਤਿਕਾਰਯੋਗ ਉਸਤਾਦਾਂ ਦੇ ਉਸਤਾਦ ਸਤਿਕਾਰਯੋਗ ਸ੍ਰੀ ਜਸਵੰਤ ਭੰਵਰਾ ਜੀ ਦੇ ਬੁੱਤ ਤੇ ਫੁਲ ਮਲਾਵਾਂ ਦੀ ਰਸਮ ਸਤਿਕਾਰਯੋਗ ਸਰਕਾਰ ਸੋਨੂੰ ਕਲੰਦਰ ਜੀ ਗੱਦੀ ਨਸ਼ੀਨ ਦਰਬਾਰ ਬਾਬਾ ਪੀਰ ਸਫੈਦੇ ਵਾਲੇ ਜੀ ਕਰਨਗੇ। ਇਸ ਮੌਕੇ ਤੇ ਵਿਰਾਸਤ ਨੂੰ ਸੰਭਾਲਣ ਅਤੇ ਨਵੀਆਂ ਪੀੜੀਆਂ ਨੂੰ ਜੋੜਨ ਵਾਲੇ ਅਜਾਦ ਗਤਕਾ ਕਲੱਬ ਦੇ ਸੰਚਾਲਕ ਉਸਤਾਦ ਸਤਿਕਾਰਯੋਗ ਸ੍ਰੀ ਅਜ਼ੇ ਸਿੱਧੂ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਬਚਿਆਂ ਦੀ ਪੰਜਾਬੀ ਮਾਂ-ਬੋਲੀ ਦੀ ਸੰਦਰ ਲਿਖਾਈ ਦੇ ੨੦੨੦-੨੦੨੧ ਮੁਕਾਬਲਿਆਂ ਅਵੱਲ ਦਰਜੇ ਤੇ ਆਏ ਹੋਣਹਾਰ ਅਤੇ ਮਿਹਨਤੀਆ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸ੍ਰੀ ਰਾਮ ਕਿਸ਼ਨ ਬੱਗਾ ਭੱਟੀਆਂ ਵਾਲੇ ਭੰਗੜੇ ਦੇ ਕੋਚ, ਯੁੱਗ ਕਵੀ ਸਤਿਕਾਰਯੋਗ ਪ੍ਰੋ. ਮੋਹਨ ਸਿੰਘ ਦੇ ਬੁੱਤ ਤੇ ਫੁਲ ਮਲਾਵਾਂ ਪਹਿਨਾਉਣ ਦੀ ਰਸਮ ਅਦਾ ਕਰਨਗੇ । ਇਸ ਸਨਮਾਨ ਸਮਾਰੋਹ ਵਿਚ ਮਹਾਨ ਗੌਰਵਮਈ ਸ਼ਖ਼ਸੀਅਤਾਂ ਦੇ ਨਾਂ ਸਤਿਕਾਰਯੋਗ ਸ਼੍ਰੋਮਣੀ ਗਾਇਕ ਅਤੇ ਗੀਤਕਾਰ ਪਾਲੀ ਦੇਤਵਾਲੀਆ ਜੀ, ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਸਤਿਕਾਰਯੋਗ ਸ੍ਰੀ ਮਦਨ ਜਲੰਧਰੀ ਜੀ। ਵਿਸ਼ਵ ਪ੍ਰਸਿੱਧ ਸੀਨੀਅਰ ਅਤੇ ਸਿਰਮੌਰ ਗਾਇਕਾ ਸਤਿਕਾਰਯੋਗ ਸ੍ਰੀਮਤੀ ਗੁਲਸ਼ਨ ਕੋਮਲ ਜੀ, ਪੀ.ਟੀ.ਸੀ ਚੈਨਲ ਤੋਂ ਸੰਨ ੨੦੧੮ ਦੀ ਜੇਤੂ ਗਾਇਕਾ ਸਤਿਕਾਰਯੋਗ ਗੁਰਕੀਰਤ ਕੌਰ ਰਾਏ ਜੀ, ਵਿਸ਼ਵ ਪ੍ਰਸਿੱਧ ਗਾਇਕ, ਗੀਤਕਾਰ, ਅਦਾਕਾਰ ਅਤੇ ਨ੍ਰਿਦੇਸਕ ਸਤਿਕਾਰਯੋਗ ਸ੍ਰੀ ਸ਼ਿਵ ਕੁਮਾਰ ਘੁਲਾ ( ਘੁਲਾ ਸਰਹਾਲੇ ਵਾਲਾ ), ਗਾਇਕਾ ਰਿਹਾਨਾ ਭੱਟੀ ਜੀ, ਵਿਸ਼ਵ ਪ੍ਰਸਿੱਧ ਗਾਇਕਾ ਸਤਿਕਾਰਯੋਗ ਸ੍ਰੀਮਤੀ ਸਰਬਜੀਤ ਚਿਮਟੇ ਵਾਲੀ ਜੀ, ਸੰਗੀਤਕਾਰ ਸਤਿਕਾਰਯੋਗ ਸ੍ਰੀ ਰਜਿੰਦਰ ਮਲਹਾਰ, ਨ੍ਰਿਦੇਸਕ ਮਲਹਾਰ ਸੰਗੀਤ ਅਕੈਡਮੀ ਲੁਧਿਆਣਾ, ਸਾਹਿਤ ਵਿਚੋਂ ਸਤਿਕਾਰਯੋਗ ਡਾ. ਦਰਸ਼ਨ ਅਸ਼ਟ ਪ੍ਰਧਾਨ ਪੰਜਾਬੀ ਸਾਹਿਤ ਸਭਾ ਪਟਿਆਲਾ, ਸਤਿਕਾਰਯੋਗ ਸ੍ਰੀ ਗੁਲਜ਼ਾਰ ਸਿੰਘ ਪੰਧੇਰ, ਸਤਿਕਾਰਯੋਗ ਸ੍ਰੀ ਸਰਬਜੀਤ ਸਿੰਘ ਵਿਰਦੀ ਜੀ ਸ਼ਾਮਲ ਹਨ । ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਸ੍ਰੀਮਤੀ ਸੁਰਿੰਦਰ ਕੌਰ ਬਾੜਾ ਜੀ ਸੁਫੀ ਲੇਖਕਾਂ ਅਤੇ ਸ਼ਾਇਰਾਂ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਨਾਰੀ ਮੰਚ ਪੰਜਾਬ ਸਤਿਕਾਰਯੋਗ ਸ੍ਰੀ ਜਸਵੀਰ ਘੁਲਾਲ ਜੀ ਦੀ ਜੀਵਨੀ ਤੇ ਪਰਚਾ ਪੜ੍ਹਨ ਗੇ । ਸਤਿਕਾਰਯੋਗ ਸ੍ਰੀ ਅਮਰਜੀਤ ਸ਼ੇਰਪੁਰੀ ਜੀ ਦੀ ਪੁਸਤਕ ਗਾਉਂਦੇ ਹਰਫ਼ ਤੇ ਪਰਚਾ ਸਤਿਕਾਰਯੋਗ ਸ੍ਰੀ ਸਰਬਜੀਤ ਵਿਰਦੀ ਜੀ ਪੜਨਗੇ ।

ਇਸ ਮੌਕੇ ਤੇ ਪੁਰਾਣੇ ਪਥੱਰ ਦੇ ਰਿਕਾਰਡਾ ਦੀ ਇਤਿਹਾਸਕ ਪ੍ਰਦਰਸ਼ਨੀ ਅਤੇ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੀ ਦਿਲਕਸ਼ ਅਲੌਕਿਕ ਸ਼ਾਨਦਾਰ ਪ੍ਰਦਰਸ਼ਨੀ ਦੇਖਣ ਯੋਗ ਹੋਵੇਗੀ । ਜਿਸ ਦੇ ਨ੍ਰਿਦੇਸਕ ਸਤਿਕਾਰਯੋਗ ਮਿਸਤਰੀ ਜਸਪਾਲ ਸਿੰਘ ਕੁਥਾ ਖੇੜੀਂ ਪੁਰਾਤੱਤਵ ਸੰਗੀਤਕ ਲਾਇਬਰੇਰੀ ( ਰਾਜਪੁਰਾ ) ਦੇ ਇਨਚਾਰਜ ਹੋਣਗੇ । ਇਸ ਮੀਟਿੰਗ ਵਿੱਚ ਮੇਲੇ ਦੇ ਸਰਪ੍ਰਸਤ ਸਤਿਕਾਰਯੋਗ ਸ੍ਰੀ ਸੁਰੇਸ਼ ਯਮਲਾ ਜੀ ਅਤੇ ਸੰਗੀਤ ਨਿਰਦੇਸ਼ਕ ਸਤਿਕਾਰਯੋਗ ਸ੍ਰੀ ਰਜਿੰਦਰ ਮਲਹਾਰ ਜੀ ਨੇ ਵੀ ਆਪਣੇ ਵਡਮੁੱਲੇ ਵਿਚਾਰ ਰੱਖੇ । ਇਨ੍ਹਾਂ ਤੋਂ ਇਲਾਵਾ ਲਖਵੀਰ ਸਿੰਘ ਲਭਾ ਜੀ ਅਤੇ ਸਵਰਨ ਚੰਨਾ ਜੀ ਹਾਜ਼ਰ ਸਨ । ਇਸ ਤੋਂ ਇਲਾਵਾ ਸਤਿਕਾਰਯੋਗ ਸ੍ਰੀ ਅਸ਼ੋਕ ਮਸਤੀ ਪ੍ਰਧਾਨ ਪੰਜਾਬੀ ਲੋਕ ਕਲਾ ਵੈਲਫੇਅਰ ਮੰਚ (ਲਹਿਰਾਂ ਗਾਗਾ) ਸੰਗਰੂਰ, ਸ੍ਰੀ ਵਿਜੇ ਅਗਨੀਹੋਤਰੀ ਜੀ ਬੁਧੀਜੀਵੀ ਵਿਦਵਾਨ ( ਬਟਾਲਾ ) , ਅਮਰਜੀਤ ਸ਼ੇਰਪੁਰੀ ਜੀ ਗੀਤਕਾਰ ਅਤੇ ਲੇਖਕ, ਸਤਿਕਾਰਯੋਗ ਅਮਰਜੀਤ ਚੰਦਰ ਖ਼ੋਜੀ ਬੁਧੀਜੀਵੀ ਵਿਦਵਾਨ ਜੇ ਈ, ਪ੍ਰਡਿਉਸਰ ਸਤਿਕਾਰਯੋਗ ਸ੍ਰੀ ਮਨੋਹਰ ਧਾਰੀਵਾਲ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।

Previous articleभारतीय राजनीति का मैला आंचल
Next articlePM Modi sets a new challenge for 142 districts to improve on all parameters