ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਹੌਰੀ ਮੂਵੀਜ਼ ਅਤੇ ਸੌਫਟ ਵੇਅ ਮੀਡੀਆ ਦੇ ਬੈਨਰ ਹੇਠ ਬਣੀ ਪੰਜਾਬੀ ਫੀਚਰ ਫ਼ਿਲਮ ‘ਬੇਦੋਸ਼ੇ’ ਚਾਰ ਜੂਨ ਦਿਨ ਵੀਰਵਾਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆ ਫਿਲਮ ਦਾ ਮੁੱਖ ਕਿਰਦਾਰ ਨਿਭਾਉਣ ਵਾਲੇ ਲੋਕ ਗਾਇਕ ਮਣੀ ਹਠੂਰ ਨੇ ਦੱਸਿਆ ਕਿ ਫਿਲਮ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਐਂਡ ਹਾਮੂੰ ਨੇ ਦਿੱਤਾ ਹੈ।ਫਿਲਮ ਦੇ ਲੇਖਕ ਤੇ ਨਿਰਦੇਸ਼ਕ ਗੁਰਵਿੰਦਰ ਮਾਨ ਹਨ,ਪ੍ਰੋਡਿਊਸਰ ਹਰਦਿਆਲ ਸਿੰਘ ਝੀਤਾ ਹਨ।ਇਹ ਫਿਲਮ ਦਰਸਕਾ ਵਿੱਚ ਭਾਈਚਾਰਕ ਸਾਂਝ ਅਤੇ ਆਪਸੀ ਪਿਆਰ-ਸਤਿਕਾਰ ਦਾ ਸੁਨੇਹਾ ਦੇਵੇਗੀ,ਇਹ ਦੋ ਭਰਾਵਾ ਦੀ ਪਰਿਵਾਰਕ ਸਾਝ ਨੂੰ ਬਿਆਨ ਕਰਦੀ ਪਰਿਵਾਰਕ ਫਿਲਮ ਹੈ।ਉਨ੍ਹਾ ਦੱਸਿਆ ਕਿ ਇਸ ਫਿਲਮ ਦੀ ਸੂਟਿੰਗ ਵੱਖ-ਵੱਖ ਥਾਵਾ ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਫਿਲਮਾਈ ਗਈ ਹੈ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਮੇਰੇ ਗੀਤਾ ਵਾਗ ਇਸ ਫੀਚਰ ਫਿਲਮ ‘ਬੇਦੋਸੇ’ ਨੂੰ ਵੀ ਮਾਂ ਵਰਗਾ ਪਿਆਰ ਅਤੇ ਸਤਿਕਾਰ ਦੇਣਗੇ।ਇਸ ਮੌਕੇ ਉਨ੍ਹਾ ਹਰਮਨਜੋਤ ਸਿੰਘ ਅਤੇ ਫਿਲਮ ਵਿਚ ਸਹਿਯੋਗ ਦੇਣ ਵਾਲਿਆ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



