HOME ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ਕਵੀ ਦਰਬਾਰ ‘ਚ 150 ਕਵੀਆਂ ਨੇ ਰਚਿਆ...

ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ਕਵੀ ਦਰਬਾਰ ‘ਚ 150 ਕਵੀਆਂ ਨੇ ਰਚਿਆ ਸਾਹਿਤਕ ਮਾਹੌਲ

4
ਲੁਧਿਆਣਾ   (ਸਮਾਜ ਵੀਕਲੀ)   ਬਲਦੇਵ ਸਿੰਘ ਬੇਦੀ  :- ਪੰਜਾਬੀ ਭਵਨ ਲੁਧਿਆਣਾ ਵਿਖੇ ਮਾਨਸਰੋਵਰ ਸਾਹਿਤ ਅਕਾਦਮੀ, ਰਾਜਸਥਾਨ ਵੱਲੋਂ ਇੱਕ ਵਿਸ਼ਾਲ ਅਤੇ ਯਾਦਗਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਨੇ ਸਾਹਿਤ ਪ੍ਰੇਮੀਆਂ ਦੇ ਦਿਲਾਂ ‘ਚ ਵਿਸ਼ੇਸ਼ ਥਾਂ ਬਣਾ ਲਈ। ਅਕਾਦਮੀ ਦੇ ਸੰਸਥਾਪਕ ਮਾਣ ਸਿੰਗ ਸੁਥਾਰ, ਡਾਇਰੈਕਟਰ ਡਾ. ਵੰਦਨਾ ਠਾਕੁਰ, ਪ੍ਰਧਾਨ ਸਿਆ ਭਾਰਤੀ ਅਤੇ ਮੁੱਖ ਸਕੱਤਰ ਇਕਬਾਲ ਸਿੰਘ ਸਹੋਤਾ ਦੀ ਸਰਪ੍ਰਸਤੀ ਹੇਠ ਇਹ ਸਮਾਗਮ ਕਰਵਾਇਆ ਗਿਆ। ਪੰਜਾਬ ਯੂਨਿਟ ਲੁਧਿਆਣਾ ਦੇ ਈਵੈਂਟ ਮੈਨੇਜਰ ਜਸਵੰਤ ਕੌਰ ਗਰੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਬੇਮਿਸਾਲ ਸੰਗਠਨ ਕਾਬਲਿਯਤ ਦਾ ਪ੍ਰਦਰਸ਼ਨ ਕਰਦਿਆਂ ਲਗਭਗ 150 ਕਵੀਆਂ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ। ਕਵੀਆਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਨੇ ਹਾਲ ਵਿੱਚ ਮੌਜੂਦ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ ਅਤੇ ਤਾੜੀਆਂ ਦੀਆਂ ਗੂੰਜਾਂ ਨਾਲ ਸਾਰਾ ਪੰਜਾਬੀ ਭਵਨ ਗੂੰਜ ਉਠਿਆ। ਇਸ ਮੌਕੇ ‘ਤੇ ਕਵਿਤਾ ਸੰਗ੍ਰਹਿ “ਰੂਹ ਦੇ ਜਜ਼ਬਾਤ” ਦਾ ਵੀ ਲੋਕ ਅਰਪਣ ਕੀਤਾ ਗਿਆ। ਜਿਵੇਂ ਹੀ ਪੁਸਤਕ ਦਾ ਉਦਘਾਟਨ ਕੀਤਾ ਗਿਆ, ਸਾਰੇ ਹਾਲ ਵਿੱਚ ਤਾੜੀਆਂ ਦੀ ਗੜਗੜਾਹਟ ਨਾਲ ਖੁਸ਼ੀ ਦਾ ਮਾਹੌਲ ਬਣ ਗਿਆ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮੋਹਿੰਦਰ ਸੂਦ ਵਿਰਕ ਨੇ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ, ਜਿਸ ਨਾਲ ਸਮਾਗਮ ਦੀ ਰਵਾਨਗੀ ਕਾਇਮ ਰਹੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਸਰਬਜੀਤ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ), ਪ੍ਰੋ. ਗੁਰਭਜਨ ਸਿੰਘ ਗਿੱਲ (ਸਾਬਕਾ ਪ੍ਰਧਾਨ), ਡਾ. ਹਰੀ ਸਿੰਘ ਜਾਚਕ, ਫਿਲਮ ਅਦਾਕਾਰ ਘੁਲੇ ਸ਼ਾਹ, ਡਾ. ਗੁਰਚਰਨ ਕੌਰ ਕੋਚਰ, ਸੁਚਾ ਸਿੰਘ ਅਤੇ ਤਜਿੰਦਰ ਸਿੰਘ ਚੰਡੋਕ ਆਦਿ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੰਬੋਧਨਾਂ ਵਿੱਚ ਸਾਹਿਤਕ ਸਰਗਰਮੀਆਂ ਦੀ ਮਹੱਤਤਾ ਉਤੇ ਚਾਨਣ ਪਾਉਂਦਿਆਂ ਆਯੋਜਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਇਸ ਕਵੀ ਦਰਬਾਰ ਦੀ ਸਫਲਤਾ ਵਿੱਚ ਇਕਬਾਲ ਸਿੰਘ ਸਹੋਤਾ, ਜਸਵੰਤ ਕੌਰ ਗਰੇਵਾਲ, ਹਰਵਿੰਦਰ ਸਿੰਘ ਥਰੀਕੇ, ਸੁੱਖਵਿੰਦਰ ਸਿੰਘ ਗੁੱਗ ਸਮੇਤ ਕਈ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਿਟਾ.ਡੀ.ਜੀ.ਪੀ ਮੁਹੰਮਦ ਮੁਸਤਫ਼ਾ ਪਰਿਵਾਰ ਵੱਲੋਂ ਅਪਣੇ ਮਰਹੂਮ ਬੇਟੇ ਆਕਿਲ ਅਖ਼ਤਰ ਦੀ ਯਾਦ ‘ਚ ਹਥਨ ਵਾਸੀਆਂ ਨੂੰ ਐਂਬੂਲੈਂਸ ਦਿੱਤੀ ਜਾਵੇਗੀ : ਮੁਹੰਮਦ ਅਨਵਾਰ ਮਹਿਬੂਬ
Next articleਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ: ਜ਼ਿਲ੍ਹਾ ਮੈਜਿਸਟ੍ਰੇਟ