ਸਮਾਜ ਵੀਕਲੀ ਯੂ ਕੇ-
29 ਜੂਨ 2025 ਨੂੰ ਲੈਸਟਰ ਵਿਖੇ ਪੰਜਾਬੀ ਆਰਟਸ ਐਂਡ ਲਿਟਰੇਰੀ ਸਹਿਤ ਸਭਾ ਨੇ ਡਾਕਟਰ ਹਰੀਸ਼ ਮਲਹੋਤਰਾ ਦੀ ਕਿਤਾਬ, ‘ਅੰਧ ਵਿਸ਼ਵਾਸ’, ਨੂੰ ਰਿਲੀਜ਼ ਕੀਤਾ। ਉਸ ਕਿਤਾਬ ਬਾਰੇ ਭਰਪੂਰ ਚਰਚਾ ਹੋਈ ਤੇ ਉਸ ਕਿਤਾਬ ਨੂੰ ਬਹੁਤ ਜਿਆਦਾ ਸਲਾਹਿਆ ਵੀ ਗਿਆ। ਕਿਤਾਬ ਤੇ ਓਂਕਾਰ ਸਿੰਘ, ਸੀ ਸ ਗੁਰੂ, ਢੇਸੀ ਸਾਹਿਬ, ਬਾਂਸਲ ਜੀ, ਡਾਕਟਰ ਬਲਵਿੰਦਰ ਕੌਰ ਨੇ ਚਰਚਾ ਕੀਤੀ।
ਡਾਕਟਰ ਹਰੀਸ਼ ਮਲਹੋਤਰਾ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਆ ਰਹੇ ਹਨ। ਹੁਣ ਤੱਕ ਡਾਕਟਰ ਹਰੀਸ਼ ਮਲਹੋਤਰਾ ਨੇ 25 ਕਿਤਾਬਾਂ ਲਿਖੀਆਂ ਹਨ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਯੂਨੀਵਰਸਿਟੀਆਂ ਵਿੱਚ ਐਮ ਏ ਅਤੇ ਪੀ ਐਚ ਡੀ ਕੋਰਸਾਂ ਵਿੱਚ ਲੱਗੀਆਂ ਹੋਈਆਂ ਹਨ। ਡਾਕਟਰ ਹਰੀਸ਼ ਮਲਹੋਤਰਾ 1973 ਦੇ ਵਿੱਚ ਬਰਤਾਨੀਆ ਆਇਆ ਸੀ ਉਸ ਤੋਂ ਬਾਅਦ ਡਾਕਟਰ ਹਰੀਸ਼ ਨੇ ਫੈਕਟਰੀਆਂ ਵਿੱਚ ਕੰਮ ਕਰਨ ਤੋਂ ਬਾਅਦ ਪੜ੍ਹਾਈ ਫੁੱਲ ਟਾਈਮ ਸ਼ੁਰੂ ਕੀਤੀ ਤੇ ਇਸ ਮੁਲਕ ਦੇ ਵਿੱਚ ਉਹਨਾਂ ਨੇ ਪਹਿਲਾਂ ਡਿਪਲੋਮਾ ਸੋਸ਼ਲ ਵਰਕਰ ਦਾ ਕੀਤਾ ਤੇ ਫਿਰ ਉਸ ਤੋਂ ਬਾਅਦ ਮਾਸਟਰ ਡਿਗਰੀ ਯੂਨੀਵਰਸਿਟੀ ਆਫ ਵਾਰਕ ਤੋਂ ਕੀਤੀ ਤੇ ਫਿਰ ਯੂਨੀਵਰਸਿਟੀ ਆਫ ਬਰਮਿੰਗਮ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ। ਡਾਕਟਰ ਹਰੀਸ਼ ਨੇ ਸੋਸ਼ਲ ਸਰਵਿਸ ਦੇ ਵਿੱਚ ਬਹੁਤ ਉੱਚ ਪਦਵੀ ਤੇ ਕੰਮ ਕੀਤਾ ਤੇ ਅੱਜ ਕੱਲ ਸੇਵਾ ਮੁਕਤ ਹਨ। ਉਹਨਾਂ ਨੇ ਪਾਰਟ ਟਾਈਮ, ਯੂਨੀਵਰਸਿਟੀ ਵਿੱਚ ਵੀ 16 ਸਾਲ ਤੋਂ ਜਿਆਦਾ ਸਮਾਂ ਐਮ ਏ ਦੇ ਸਟੂਡੈਂਟਸ ਨੂੰ, ਪੀ ਐਚ ਡੀ ਨੂੰ ਅਤੇ ਅੰਡਰ ਗ੍ਰੈਜੂਏਟਸ ਨੂੰ ਪੜਾਇਆ।
ਡਾਕਟਰ ਹਰੀਸ਼ ਇੱਕ ਇਹੋ ਜਿਹਾ ਇਨਸਾਨ ਹੈ ਜਿਸ ਨੇ ਤਰਕਸ਼ੀਲ ਸੋਸਾਇਟੀ 1997 ਦੇ ਵਿੱਚ ਬਰਤਾਨੀਆ ਵਿੱਚ ਸ਼ੁਰੂ ਕੀਤੀ ਤੇ ਜਿਹੜੀ ਕਿ ਹੁਣ ਵੀ ਚੱਲ ਰਹੀ ਹੈ। ਉਹ ਸੁਸਾਇਟੀ ਦੇ ਪਹਿਲੇ ਜਨਰਲ ਸਕੱਤਰ ਸਨ। ਬਹੁਤ ਸਾਰੇ ਬਾਬਿਆਂ ਜੋਤਸ਼ੀਆਂ ਦੇ ਇਹ ਨਥ ਪਾ ਚੁੱਕੇ ਹਨ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹੋ ਜਿਹੀਆਂ ਕਿਤਾਬਾਂ ਜਿਹੜੀਆ ਕਿ ਸਾਡੇ ਸਮਾਜ ਨੂੰ ਵਿਗਿਆਨਿਕ ਸੋਚ ਦੇ ਨਾਲ ਲਾਉਣ, ਖੋਜ ਤੇ ਅਧਾਰਤ ਹੋਣ ਜਿਹਨਾਂ ਦੀ ਲੇਖਣੀ ਤੱਥਾਂ ਦੇ ਅਧਾਰ ਤੇ ਹੁੰਦੀ ਹੈ ਤੇ ਉਹਨਾਂ ਨੂੰ ਲੋਕਾਂ ਦਾ ਬਹੁਤ ਜਿਆਦਾ ਦਰਦ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਜਿਸ ਤਰ੍ਹਾਂ, ਵਿਗਿਆਨੀ ਬਾਬੇ, ਬੱਚੇ, ਖੁਸ਼ੀ, ਰਿਸ਼ਤਿਆਂ ਦਾ ਕਤਲ, ਸਫਲਤਾ ਦੇ ਭੇਦ ਤੇ ਸਭ ਤੋਂ ਪਹਿਲੀ ਕਿਤਾਬ, ਜਾਹਲੀ ਦੁਨੀਆ, ਜਿਹੜੀ ਕਿ ਬਹੁਤ ਸਾਲ ਐਮ ਏ ਦੇ ਕੋਰਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਲੱਗੀ ਰਹੀ ਹੈ। ਹਰੀਸ਼ ਮਲੋਹਤਰਾ ਦੀ ਕਿਤਾਬ, ਵੱਖਰੀ ਨਸਲ, ਇੱਥੇ ਦੇ ਪੰਜਾਬੀ ਦੇ ਏ ਲੈਵਲ ਵਿੱਚ ਵੀ ਬਹੁਤ ਦੇਰ ਤੱਕ ਲੱਗੀ ਰਹੀ ਹੈ।
ਹਰੀਸ਼ ਮਲਹੋਤਰਾ ਇੱਕ ਐਸਾ ਲੇਖਕ ਹੈ ਜਿਹਦੀਆਂ ਲਿਖਤਾਂ ਨਿਵੇਕਲੀ ਕਿਸਮ ਦੀਆਂ ਹਨ ਤੇ ਬਹੁਤ ਹੀ ਜਿਆਦਾ ਯਥਾਰਥਿਕ ਵੀ ਹਨ। ਉਹਨਾਂ ਨੇ ਜਿਹੜੇ ਕੇਸਾ ਨੂੰ ਨਿਪਟਾਇਆ ਹੈ ਉਹਨਾਂ ਬਾਰੇ ਉਹਨਾਂ ਨੇ ਨਿਠ ਕੇ ਲਿਖਿਆ ਹੈ। ਅਸੀਂ ਡਾਕਟਰ ਜੀ ਦੀ ਇਸ ਕਿਤਾਬ ਨੂੰ ਰਿਲੀਜ਼ ਕਰਦੇ ਹੋਏ ਤੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਬਹੁਤ ਹੀ ਜਿਆਦਾ ਖੁਸ਼ੀ ਮਹਿਸੂਸ ਕਰਦੇ ਹਾਂ। ਉਹਨਾਂ ਦੇ ਬਹੁਤ ਹੀ ਪਿਆਰੇ ਦੋਸਤ ਸੀਤਲ ਸਿੰਘ ਗਿੱਲ ਹੋਣੀ ਜੋ ਕਿ ਲਿਸਟਰ ਵਿੱਚ ਕੋਹੀਨੂਰ ਰੇਡੀਓ ਦਾ ਪ੍ਰੋਗਰਾਮ ਪ੍ਰਜੈਂਟ ਕਰਦੇ ਹਨ ਤੇ ਉਹਨਾਂ ਦੇ ਨਾਲ ਵੀ ਡਾਕਟਰ ਮਲਹੋਤਰਾ ਜੀ ਕਈ ਸਾਲਾਂ ਤੋਂ ਉਹਨਾਂ ਦਾ ਸਾਥ ਦਿੰਦੇ ਆ ਰਹੇ ਹਨ। ਹਰ ਬੁੱਧਵਾਰ ਨੂੰ 9 ਤੋਂ 11 ਵਜੇ ਇਸ ਡਿਸਕਸ਼ਨ ਦੇ ਵਿੱਚ ਹਿੱਸਾ ਲੈਂਦੇ ਹਨ। ਇਹਦੇ ਨਾਲ ਨਾਲ ਹੀ ਡਾਕਟਰ ਮਲਹੋਤਰਾ ਜੀ, ਸੀ ਐਸ ਗੁਰੂ ਦੇ ਨਾਲ ਵੀ ਬਹੁਤ ਸਾਰੇ ਟੈਲੀਵਿਜ਼ਨ ਦੇ ਪ੍ਰੋਗਰਾਮ ਸੰਗਤ ਟੈਲੀਵਿਜ਼ਨ ਅਤੇ ਅਕਾਲ ਟੈਲੀਵਿਜ਼ਨ, ਤੇ ਦੇ ਚੁੱਕੇ ਹਨ। ਅੱਜ ਕੱਲ ਡਾਕਟਰ ਹਰੀਸ਼ ਜੀ ਕਾਂਸ਼ੀ ਟੈਲੀਵਿਜ਼ਨ ਤੇ ਰੈਗੂਲਰਲੀ ਹਰ ਹਫਤੇ ਆਪਣਾ ਪ੍ਰੋਗਰਾਮ, ਸੋਚ ਦਾ ਸਫਰ, ਵੀ ਦਿੰਦੇ ਹਨ ਜਿਹਦੇ ਵਿੱਚ ਆਪਣੀਆਂ ਕਿਤਾਬਾਂ ਨੂੰ ਪੜ੍ਹਦੇ ਹਨ ਤੇ ਉਹਨਾਂ ਤੇ ਫਿਰ ਭਰਪੂਰ ਡਿਸਕਸ਼ਨ ਹੁੰਦੀ ਹੈ। ਇੱਕ ਵਾਰੀ ਫੇਰ ਅਸੀਂ ਡਾਕਟਰ ਹਰੀਸ਼ ਮਲਹੋਤਰਾ ਜੀ ਨੂੰ ਇਸ ਕਿਤਾਬ, ਜਿਹੜੀ ਕਿ ਇੱਕ ਕਿਸਮ ਦਾ ਮੀਲ ਪੱਥਰ ਹੈ ਅਤੇ ਬਾਕੀ ਕਿਤਾਬਾਂ ਵਾਂਗ ਇੱਕ ਨਿਵੇਕਲੀ ਹੈ, ਉਹਨਾਂ ਨੂੰ ਕਮਾਲ ਦੀ ਕਿਤਾਬ ਲਿਖਣ ਲਈ ਢੇਰ ਸਾਰੀਆਂ ਵਧਾਈਆਂ ਪੇਸ਼ ਕਰਦੇ ਹਾਂ


