HOME ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਵਿਖੇ ਕਾਰ-ਸੇਵਾ ਰਾਹੀਂ ਤਿਆਰ ਕੀਤੀ ਸਰਾਂ ਅਤੇ...

ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਵਿਖੇ ਕਾਰ-ਸੇਵਾ ਰਾਹੀਂ ਤਿਆਰ ਕੀਤੀ ਸਰਾਂ ਅਤੇ ਦਫ਼ਤਰ ਕੀਤਾ ਸੰਗਤਾਂ ਹਵਾਲੇ ਦਰਸ਼ਨੀ ਡਿਉਢੀ ਦਾ ਰੱਖਿਆ ਨੀਂਹ-ਪੱਥਰ

2
ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਸਟੇਟ ਵਿੱਚ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ-ਸੰਭਾਲ ਚੜ੍ਹਦੀਕਲਾ ਨਾਲ ਕੀਤੀ ਜਾ ਰਹੀ ਹੈ । ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਕਰਨਾਲ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰ ਬਾਬਾ ਬਚਨ ਸਿੰਘ ਜੀ ਕਾਰ- ਸੇਵਾ ਦਿੱਲੀ ਵਾਲਿਆਂ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਵੱਲੋਂ ਤਿਆਰ ਕੀਤੀ ਗਈ ਸਰਾਂ ਅਤੇ ਦਫ਼ਤਰ ਅੱਜ ਸਿੱਖ ਸੰਗਤਾਂ ਦੇ ਸਪੁਰਦ ਕੀਤਾ ਗਿਆ ਅਤੇ ਨਵੀਂ ਦਰਸ਼ਨੀ ਡਿਊੜੀ ਦਾ ਨੀਂਹ- ਪੱਥਰ ਰੱਖਿਆ ਗਿਆ । ਇਸ ਸਮੇਂ ਭਾਈ ਗੁਰਦੇਵ ਸਿੰਘ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਰਸ-ਭਿੰਨਾ ਕੀਰਤਨ ਕੀਤਾ । ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ-ਸੇਵਾ ਵਾਲੇ ਮਹਾਂਪੁਰਸ਼ਾਂ ਵੱਲ਼ੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕੀਤਾ ਤੇ ਸਿੱਖ ਸੰਗਤਾਂ ਨੂੰ ਉਨ੍ਹਾਂ ਦਾ ਤਨ, ਮਨ, ਧਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ । ਸਮਾਗਮ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਜਗਦੀਸ਼ ਸਿੰਘ ਝੀਂਡਾ, ਸ੍ਰ: ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਸ੍ਰ: ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਸ੍ਰ: ਸਵਰਨ ਸਿੰਘ ਬੁੰਗਾ ਟਿੱਬੀ ਚੇਅਰਮੈਨ ਲੰਗਰ ਖਰੀਦ ਵਿੰਗ ਨੇ ਵੀ ਸੰਬੋਧਨ ਕੀਤਾ । ਸਮਾਗਮ ਵਿੱਚ ਬਾਬਾ ਗੁਲਾਬ ਸਿੰਘ ਕਰਨਾਲ, ਬਾਬਾ ਦਿਲਬਾਗ ਸਿੰਘ ਕਾਰ-ਸੇਵਾ ਅਨੰਦਪੁਰ ਸਾਹਿਬ, ਸੰਤ ਮਹੇਸ਼ ਮੁਨੀ ਕੁਰੂਕਸ਼ੇਤਰ, ਬਾਬਾ ਬਲਦੇਵ ਸਿੰਘ ਮੁਕਤਸਰ ਸਾਹਿਬ, ਸੀਨੀਅਰ ਮੈਂਬਰ ਸ੍ਰ: ਰਜਿੰਦਰ ਸਿੰਘ ਬਰਾੜਾ ਚੇਅਰਮੈਨ ਐਨਆਰਆਈ ਵਿੰਗ, ਜਥੇਦਾਰ ਬਲਦੇਵ ਸਿੰਘ ਹਾਬੜੀ ਚੇਅਰਮੈਨ ਮੁਲਾਜ਼ਮ ਭਲਾਈ ਵਿੰਗ, ਚੇਅਰਮੈਨ ਗੁਲਾਬ ਸਿੰਘ ਮੂਨਕ ਸਾਬਕਾ ਮੀਤ ਸਕੱਤਰ, ਸਰਪੰਚ ਭੁਪਿੰਦਰ ਸਿੰਘ ਲਾਡੀ ਸੌਂਕੜਾ, ਮੈਨੇਜ਼ਰ ਪ੍ਰੀਤਮ ਸਿੰਘ ਰੁਕਸ਼ਾਣਾ, ਗਿਆਨੀ ਸੂਬਾ ਸਿੰਘ ਤਰਾਵੜੀ ਇੰਚਾਰਜ ਧਰਮ ਪ੍ਰਚਾਰ ਸਬ ਦਫਤਰ ਜੀਂਦ, ਮੁੱਖ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ, ਕਥਾਵਾਚਕ ਭਾਈ ਪ੍ਰਗਟ ਸਿੰਘ ਗੌਰਗੜ, ਗਿਆਨੀ ਅੰਮ੍ਰਿਤਪਾਲ ਸਿੰਘ ਮੰਜੀ ਸਾਹਿਬ, ਗਿਆਨੀ ਗੁਰਵਿੰਦਰ ਸਿੰਘ ਰੱਤਕ ਵੀ ਇਸ ਸਮੇਂ ਹਾਜ਼ਰ ਸਨ । ਗੁਰੂ ਕਾ ਲੰਗਰ ਅਤੁੱਟ ਵਰਤਿਆ । ਸਮਾਪਤੀ ਤੇ ਸਭ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ 6 ਜੁਲਾਈ ਨੂੰ,ਜਲੰਧਰ ਵਿਖੇ
Next articleਪੰਜਾਬੀ ਆਰਟਸ ਐਂਡ ਲਿਟਰੇਰੀ ਸਹਿਤ ਸਭਾ ਨੇ ਡਾਕਟਰ ਹਰੀਸ਼ ਮਲਹੋਤਰਾ ਦੀ ਕਿਤਾਬ, ‘ਅੰਧ ਵਿਸ਼ਵਾਸ’, ਨੂੰ ਰਿਲੀਜ਼ ਕੀਤਾ