HOME ਪੰਜਾਬ ਦੇ ਪਾਣੀਆਂ ਉੱਪਰ ਪੰਜਾਬੀਆਂ ਦਾ ਜਨਮ ਸਿੱਧ ਅਧਿਕਾਰ : ਮਾਸਟਰ ਸੋਨੀ 

ਪੰਜਾਬ ਦੇ ਪਾਣੀਆਂ ਉੱਪਰ ਪੰਜਾਬੀਆਂ ਦਾ ਜਨਮ ਸਿੱਧ ਅਧਿਕਾਰ : ਮਾਸਟਰ ਸੋਨੀ 

3
ਭੀਖੀ   (ਸਮਾਜ ਵੀਕਲੀ)  ( ਕਮਲ ਜਿੰਦਲ) ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਮਾ ਵਰਿੰਦਰ ਸੋਨੀ ਨੇ ਕਰਦਿਆਂ ਕੀਤਾ। ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕਲੌਤੇ ਮੁੱਖ ਮੰਤਰੀ ਪੰਜਾਬ ਹਨ ਜਿਨ੍ਹਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਕੋਈ ਇੱਕ ਵੀ ਬੂੰਦ ਵੱਧ ਪਾਣੀ ਦੀ ਨਹੀਂ ਹੈ। ਹਰਿਆਣਾ ਨੂੰ ਉਸਦਾ ਬਣਦਾ ਹੱਕ ਅਸੀਂ ਦੇ ਚੁੱਕੇ ਹਾਂ। ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾਂ ਹੀ ਪੰਜਾਬ ਨਾਲ ਵਿਤਕਰਾ ਕਰਦੀ ਆਈ ਹੈ। ਪਰ ਹੁਣ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਲੋਕਾਂ ਨਾਲ ਕਿਸੇ ਵੀ ਕੀਮਤ ਤੇ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਸਾਡੇ ਕੋਲ ਹਰਿਆਣਾ ਸੂਬੇ ਨੂੰ ਹੋਰ ਵਾਧੂ ਪਾਣੀ ਦੇਣ ਲਈ ਸਾਫ ਨਾਂ ਹੈ। ਇਸ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। ਇਸ ਕਰਕੇ ਨੰਗਲ ਡੈਮ ਦੇ ਪੱਕਾ ਮੋਰਚਾ ਲਾ ਅਸੀਂ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਲਈ ਬਚਨਵੱਧ ਹਾਂ ਤੇ ਹਮੇਸ਼ਾ ਰਹੇਗਾ। ਪੰਜਾਬ ਦੇ ਪਾਣੀਆਂ ਤੇ ਸਾਡਾ ਜਨਮ ਸਿੱਧ ਅਧਿਕਾਰ ਹੈ। ਮਾਰਕਿਟ ਦੇ ਚੇਅਰਮੈਨ ਸ੍ਰੀ ਸੋਨੀ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕੀਤੀ। ਕਿਹਾ ਪਾਰਟੀ ਹਰ ਵਿਧਾਇਕ, ਚੇਅਰਮੈਨ ਅਤੇ ਪਾਰਟੀ ਵਲੰਟੀਅਰ ਇਸ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੌਢੇ ਨਾਲ ਮੋਢਾ ਲਾ ਖੜੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਏਐਸਆਈ ਕੁਲਬੀਰ ਰਾਜ ਨੇ ਸਿਵਲ ਹਸਪਤਾਲ ਚੌਕੀ ਦਾ ਚਾਰਜ ਸੰਭਾਲਿਆ 
Next articleਸੁੱਖ ਸਾਗਰ (ਚੈ) ਸੁਸਾਇਟੀ ਵੱਲੋਂ ਸਲਾਨਾ ਸਨਮਾਨ ਸਮਾਰੋਹ ਸਮਾਗਮ ਵਿੱਚ ਡਾਕਟਰਾਂ ਦਾ ਵਿਸ਼ੇਸ਼ ਸਨਮਾਨ