ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੱਜ ਮਿਤੀ 12.05.25 ਨੂੰ ਸੁੱਖ ਸਾਗਰ ਚੈਰੀਟੇਬਲ ਸੁਸਾਇਟੀ (ਰਜਿ:) ਜਗਰਾਉਂ ਵੱਲੋਂ ਮੀਟਿੰਗ ਅਤੇ ਸਾਲਾਨਾ ਸਨਮਾਨ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਸੇਵਕ ਸਭਾ ਮਿੱਲਰ ਗੰਜ ਵਿਖੇ ਕਰਵਾਇਆ ਗਿਆ। ਇਸ ਮੌਕੇਂ ਤੇ ਸੁੱਖ ਸਾਗਰ ਚੈਰੀਟੇਬਲ ਸੁਸਾਇਟੀ ਵੱਲੋ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਅਤੇ ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਦੀ ਪ੍ਰੇਰਨਾ ਸਦਕਾ ਚਲਾਈਆਂ ਜਾ ਰਹੀਆਂ ਡਿਸਪੈਂਸਰੀਆਂ ਦੀ ਸਾਲਾਨਾ ਮੀਟਿੰਗ ਡਾ:ਬਲਵਿੰਦਰ ਸਿੰਘ ਪਲਾਹਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੋਸਾਇਟੀ ਦੇ ਸਰਪ੍ਰਸਤ ਜੱਥੇਦਾਰ ਬਾਬਾ ਈਸ਼ਰ ਸਿੰਘ, ਚੇਅਰਮੈਨ ਸ੍ਰ: ਹਰਨੇਕ ਸਿੰਘ ਸੋਇ, ਉਪ ਪ੍ਰਧਾਨ ਸ੍ਰ :ਰਾਜਿੰਦਰ ਸਿੰਘ, ਸਕੱਤਰ ਸ੍ਰ :ਜਗਵਿੰਦਰ ਸਿੰਘ, ਕੈਸ਼ੀਅਰ ਪ੍ਰੋਫੈਸਰ ਡਾ ਸ਼ਾਇਨੀ ਚਲੋਤਰਾ ਅਤੇ ਮੈਂਬਰ ਸ੍ਰ :ਅਰਵਿੰਦਰ ਸਿੰਘ, ਸ੍ਰ :ਕੁਲਦੀਪ ਸਿੰਘ, ਸ੍ਰ :ਹਰਚੰਦ ਸਿੰਘ, ਸ੍ਰ :ਹਰਦੀਪ ਸਿੰਘ ਬੰਟੀ ਹਾਜ਼ਰ ਹੋਏ। ਇਸ ਸਮੇਂ ਡਾ: ਬਲਵਿੰਦਰ ਸਿੰਘ ਪਲਾਹਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਲਾਨਾ ਮੀਟਿੰਗ ਲੁਧਿਆਣਾ ਜਿਲ੍ਹੇ ਵਿੱਚ ਮਨੁੱਖਤਾ ਦੇ ਭਲੇ ਲਈ ਚੱਲ ਰਹੀਆਂ 20 ਡਿਸਪੈਂਸਰੀਆਂ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਡਾ: ਸਾਹਿਬਾਨ ਵੱਲੋਂ ਆਪਣੀ ਸ਼ਾਨਦਾਰ ਸੇਵਾਵਾਂ ਦੇਣ ਲਈ ਵਿਸ਼ੇਸ ਤੌਰ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਮਹਾਂਵੀਰ ਅਗਰਵਾਲ ਜੀ ਨੇ ਅੱਵਲ ਨੰਬਰ ਤੇ ਰਹਿਣ ਵਾਲੇ ਡਾ ਅਨਾਮਿਕਾ ਤਿਵਾੜੀ (ਨਿਊ ਜਨਤਾ ਨਗਰ ਡਿਸਪੈਂਸਰੀ) ਅਤੇ ਡਾ ਸਿਮਰਨਜੀਤ ਕੌਰ (ਖੰਨਾ ਡਿਸਪੈਂਸਰੀ) ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ। ਇਸ ਸਨਮਾਨ ਸਮਾਰੋਹ ਵਿੱਚ ਇਲਾਕੇ ਦੇ ਕੌਂਸਲਰ ਇਕਬਾਲ ਸਿੰਘ ਡਿਕੋ ਵਿਸ਼ੇਸ ਤੌਰ ਤੇ ਪੁੱਜੇ ਉਨ੍ਹਾਂ ਨੇ ਡਾ: ਬਲਵਿੰਦਰ ਸਿੰਘ ਪਲਾਹਾ ਤੇ ਉਨ੍ਹਾਂ ਦੀ ਟੀਮ ਵੱਲੋਂ ਚਲਾਈਆਂ ਜਾ ਡਿਸਪੈਂਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਇਕਬਾਲ ਸਿੰਘ ਡੀਕੋ ਨੇ ਸਮੂਹ ਗੁਰਦੁਆਰੇ ਸਾਹਿਬ ਦੀਆਂ ਕਮੇਟੀਆਂ, ਹੋਮਿਓਪੈਥਿਕ ਦਵਾਈਆਂ ਦੀਆਂ ਕੰਪਨੀਆਂ ਅਤੇ ਹੋਰ ਸਮਾਜਿਕ ਜਥੇਬੰਦੀਆ ਅਤੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਮਹਾਨ ਕਾਰਜਾਂ ਵਿੱਚ ਸੁਸਾਇਟੀ ਵੱਲੋਂ ਮੇਰੀ ਕੋਈ ਵੀ ਸੇਵਾ ਲਾਉਣ ਗੇ ਮੈ ਤਨ ਮਨ ਤੇ ਧੰਨ ਦੇ ਨਾਲ ਨਿਭਾਵਾਂਗਾ ਅਤੇ ਅਵਲ ਨੰਬਰ ਤੇ ਆਉਣ ਵਾਲੇ ਡਾਕਟਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਸ਼ਲਾਘਾ ਕੀਤੀ। ਇਸ ਮੌਕੇ ਤੇ ਸੁੱਖ ਸਾਗਰ ਸੋਸਾਇਟੀ ਦੇ ਪ੍ਰਧਾਨ ਡਾ ਬਲਵਿੰਦਰ ਸਿੰਘ ਜੀ ਨੇ ਬੈਕਸਣ ਕੰਪਨੀ ਅਤੇ ਸੂਸਾਇਟੀ ਦੇ ਮੈਂਬਰ ਅਰਵਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਜੇਤੂ ਡਾਕਟਰਾਂ ਨੂੰ ਵਧਾਈ ਦਿੱਤੀ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



