ਨਵਾਸ਼ਹਿਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਅੱਜ ਪਾਠਕਾਂ ਮੁਹੱਲੇ ਟਿਊਬਵੈੱਲ ਤੇ ਮੇਜਰ ਸਿੰਘ ਦੀ ਅਗਵਾਈ ਵਿੱਚ ਹੋਈ | ਜਿਸ ਵਿੱਚ ਉਨ੍ਹਾਂ ਦੱਸਿਆਂ ਕਿ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਵਿੱਚ ਪਿਛਲੇ 15/15 ਸਾਲਾਂ ਤੋਂ ਲਗਾਤਾਰ ਕੰਟਰੈਕਟ ਤੇ ਕੰਮ ਕਰਦੇ ਆ ਰਹੇ ਹਨ ਪਰ ਇਸ ਮੌਜੂਦਾ ਸਰਕਾਰ ਵਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਸਭ ਤੋ ਪਹਿਲਾ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਕੇ ਪਹਿਲਾਂ ਠੇਕੇਦਾਰ ਦੇ ਵਲੋਂ ਰੱਖੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ | ਪਰ ਸਰਕਾਰ ਵੱਲੋਂ ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਮੁਲਾਜ਼ਮਾਂ ਨੂੰ ਪੱਕਾ ਨਹੀ ਕੀਤਾ ਗਿਆ | ਇਸ ਲਈ ਸਾਰੇ ਪੰਜਾਬ ਅੰਦਰ ਵੱਖ ਵੱਖ ਮਹਿਕਮਿਆਂ ਅੰਦਰ ਕੰਮ ਕਰਦੇ ਠੇਕੇਦਾਰੀ ਸਿਸਟਮ ਵਾਲੇ ਮੁਲਾਜ਼ਮਾਂ ਵਲੋਂ 1 ਮਈ ਲੇਬਰ ਡੇ ਵਾਲੇ ਦਿਨ ਸੰਗਰੂਰ ਵਿਖੇ ਵਿਤ ਮੰਤਰੀ ਹਰਪਾਲ ਚੀਮਾ ਦੀ ਕੋਠੀ ਅੱਗੇ ਧਰਨਾ ਲਗਾ ਕੇ ਆਪਣੀਆ ਮੰਗਾ ਪ੍ਰਤੀ ਰੋਸ਼ ਜਾਹਿਰ ਕੀਤਾ ਜਾਵੇਗਾ | ਜਿਲ੍ਹਾਂ ਨਵਾਸ਼ਹਿਰ ਵੱਲੋ ਵੱਡੀ ਗਿਣਤੀ ਵਿੱਚ ਵਰਕਰ ਸ਼ਿਰਕਤ ਕਰਨਗੇ | ਮੀਟਿੰਗ ਬਲਵੀਰ ਸਿਘ ਬੰਗਾ, ਪਰਮਜੀਤ ਸਿੰਘ ਬੰਗਾ, ਸੁਖਦੇਵ ਕੁਮਾਰ ਜਗਤਾਰ ਚੰਦ, ਜਸਵੀਰ ਸਿੰਘ, ਮਨਜਿੰਦਰ ਸਿੰਘ, ਮੋਹਨ ਲਾਲ, ਸੁਖਦੇਵ ਸਿੰਘ , ਹਰਕੇਸ਼ ਕੁਮਾਰ, ਕੇਵਲ ਕੁਮਾਰ , ਸੁਨੀਲ ਗੌਤਮ, ਮਨਦੀਪ ਪਾਠਕ, ਅਸ਼ਵਨੀ ਨਈਆਰ, ਨਵਜੀਤ , ਜੈਪਲ, ਤੇ ਹੋਰ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



