HOME ਆਸਰੋਂ ਪੁਲਿਸ ਨੂੰ ਅਣਪਛਾਤੇ ਬੱਚੇ ਦੀ ਲਾਸ਼ ਸਤਲੁਜ ਦਰਿਆ ਵਿੱਚੋਂ...

ਆਸਰੋਂ ਪੁਲਿਸ ਨੂੰ ਅਣਪਛਾਤੇ ਬੱਚੇ ਦੀ ਲਾਸ਼ ਸਤਲੁਜ ਦਰਿਆ ਵਿੱਚੋਂ ਮਿਲੀ

ਕੈਪਸ਼ਨ-ਮ੍ਰਿਤਕ ਬੱਚੇ ਦੀ ਤਸਵੀਰ।

ਲਾਸ਼ ਨੂੰ ਪਹਿਚਾਣ ਲਈ 72 ਘੰਟੇ ਲਈ ਰੱਖਿਆ ਮੋਰਚਰੀ ‘ਚ 

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਆਸਰੋਂ ਪੁਲਿਸ ਚੌਂਕੀ ਨੂੰ ਬੀਤੇ ਦਿਨ ਬਲਾਚੌਰ-ਰੋਪੜ੍ਹ ਹਾਈਵੇ ਮਾਰਗ ‘ਤੇ ਰੋਪੜ੍ਹ ਦੇ ਨਜ਼ਦੀਕ ਬਣੇ ਫਲਾਈਓਵਰ ਕੋਲੋਂ ਇੱਕ ਅਣਪਛਾਤੇ ਬੱਚੇ ਦੀ ਲਾਸ਼ ਬਰਾਮਦ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਆਸਰੋਂ ਦੇ ਇੰਚਾਰਜ ਏਐਸਆਈ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਉਕਤ ਫਲਾਈਓਵਰ ਦੇ ਥੱਲੇ ਸਤਲੁਜ ਦਰਿਆ ਵਿੱਚੋਂ ਇੱਕ ਨਾਮਲੂਮ ਬੱਚੇ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਉਮਰ ਕਰੀਬ 4 ਸਾਲ ਹੈ। ਉਹਨਾਂ ਦੱਸਿਆ ਕਿ ਇਹ ਲਾਸ਼ ਇੰਝ ਜਾਪਦੀ ਹੈ ਜਿਵੇਂ 4 ਕੁ ਦਿਨ ਪਹਿਲਾਂ ਸਤਲੁਜ ਦਰਿਆ ਵਿੱਚ ਰੁੜ੍ਹ ਕੇ ਆਈ ਹੋਵੇ। ਉਹਨਾਂ ਦੱਸਿਆ ਕਿ ਬੱਚੇ ਦੇ ਬਾਲ ਰਬੜ ਨਾਲ ਗੁੱਟੀ ਵਾਂਗ ਕੀਤੇ ਹੋਏ ਹਨ। ਉਸ ਨੇ ਹਰੇ ਰੰਗ ਦੀ ਟੀ ਸ਼ਰਟ ਤੇ ਬਰਾਊਨ ਰੰਗ ਦੀ ਨਿੱਕਰ ਪਹਿਨੀ ਹੋਈ ਹੈ। ਟੀ ਸ਼ਰਟ ‘ਤੇ ਅੰਗਰੇਜ਼ੀ ਵਿੱਚ ਅਮੀਰੀ ਲਿਖਿਆ ਹੋਇਆ ਹੈ। ਉਹਨਾਂ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 72 ਘੰਟੇ ਦੀ ਪਹਿਚਾਣ ਲਈ ਸਿਵਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਹੋਈ
Next articleਨੌਜਵਾਨ ਕਲਾਕਾਰ ਵੱਲੋਂ ਪ੍ਰੇਰਣਾਦਾਇਕ ਸੋਲੋ ਨਾਟਕ “ਬਿਮਾਰੀ ਹੋਰ ਹੈ” ਦੀ ਪੇਸ਼ਕਾਰੀ