HOME ਪੰਜਾਬ ਯੂਨੀਵਰਸਿਟੀ ਪੰਜਾਬ ਦਾ ਦਿਲ:ਗੋਲਡੀ ਪੁਰਖਾਲੀ

ਪੰਜਾਬ ਯੂਨੀਵਰਸਿਟੀ ਪੰਜਾਬ ਦਾ ਦਿਲ:ਗੋਲਡੀ ਪੁਰਖਾਲੀ

4

ਰੋਪੜ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਰੋਪੜ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੋਲਡੀ ਪੁਰਖਾਲੀ ਨੇ ਨੌਜਵਾਨਾਂ ਨਾਲ ਸਾਂਝੀ ਮੀਟਿੰਗ ਦੌਰਾਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਪੰਜਾਬ ਦਾ ਦਿਲ ਹੈ ਅਤੇ ਦਿਲ ਕਦੇ ਵੀ ਸਰੀਰ ਨਾਲੋਂ ਵੱਖ ਨਹੀਂ ਹੋ ਸਕਦਾ ।ਪੰਜਾਬੀ ਆਪਣਾ ਦਿਲ ਬਚਾਉਣ ਲਈ ਸਿਰ ਦੀ ਬਾਜ਼ੀ ਲਾਉਣ ਲਈ ਵੀ ਤਿਆਰ ਬਰ ਤਿਆਰ ਬੈਠੇ ਹਨ ।ਕੇਂਦਰ ਸਰਕਾਰ ਭੁੱਲ ਜਾਵੇ ਕੇ ਉਹ ਪੰਜਾਬੀਆਂ ਦਾ ਦਿਲ ਖੋਹ ਲਵੇਗੀ ਅਜਿਹਾ ਕਦੇ ਵੀ ਨਹੀਂ ਹੋ ਸਕਦਾ ।ਇਸ ਮੌਕੇ ਨੌਜਵਾਨ ਸਾਥੀ ਬਾਰ ਕਲਰਕ ਐਸੋਸੀਏਸ਼ਨ ਰੋਪੜ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਭਾਰਤੀ ਜਵਾਨ ਕਿਸਾਨ ਪਾਰਟੀ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਰੋਲੀ ਸੰਜੇ ਕੁਮਾਰ ਪੰਚ ਸਲਾਹਪੁਰ ਬਲਵੰਤ ਸਿੰਘ ਚਮਕੌਰ ਸਾਹਿਬ ਬਲਦੇਵ ਸਿੰਘ ਬਲਰਾਮਪੁਰ ਸੁਖਦੇਵ ਸਿੰਘ ਮਨਜੀਤਪੁਰੀ ਮਨਦੀਪ ਸਿੰਘ ਮੱਕੋਵਾਲ ਬਲਵੀਰ ਸਿੰਘ ਜਟਾਣਾਂ ਵਰਿੰਦਰ ਸਿੰਘ ਬਹਿਰਾਮਪੁਰ ਆਦਿ ਸਾਥੀ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 13 ਨਵੰਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁੰਕਮਲ
Next articleਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਬੀ.ਐਸ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ ਸਥਾਪਿਤ ਕਾਨੂੰਨੀ ਸੇਵਾਵਾਂ ਕਲੀਨਿਕ ਦਾ ਕੀਤਾ ਅਚਨਚੇਤ ਨਿਰੀਖਣ ।