ਅਮੈਰੀਕਨ ਕਬੱਡੀ ਫੈਡਰੇਸ਼ਨ ਯੂ ਐਸ ਏ ਵਲੋਂ ਸੀਜਨ ਦੇ ਸਰਵੋਤਮ ਖਿਡਾਰੀ ਸਾਜੀ ਸਕਰਪੁਰ ਅਤੇ ਅਰਸ ਚੋਹਲਾ ਸਾਹਿਬ ਦਾ ਬੁਲਟ ਮੋਟਰਸਾਇਕਲ ਨਾਲ ਸਨਮਾਨ

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਇਸ ਸਾਲ ਫਰਵਰੀ ਮਹੀਨੇ ਵਿੱਚ ਹੋਂਦ ਵਿੱਚ ਆਈ ਨਵੀਂ ਸੰਸਥਾ ਪੰਜਾਬ ਯੂਨਾਇਟੇਡ ਕਬੱਡੀ ਫੈਡਰੇਸ਼ਨ ਵਲੋਂ ਬੀਤੇ ਦਿਨੀਂ ਲੰਡਨ ਪੈਲੇਸ ਸਿੱਧਵਾਂ ਦੋਨਾਂ ਵਿਖੇ ਆਪਣਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਪ੍ਧਾਨ ਯਾਦਵਿੰਦਰ ਸਿੰਘ ਯਾਦਾ ਸਾਬਕਾ ਭਾਰਤੀ ਕਪਤਾਨ ਕਬੱਡੀ ਵਿਸ਼ਵ ਕੱਪ ਅਤੇ ਬਲਵੀਰ ਸਿੰਘ ਪਾਲਾ ਜਲਾਲਪੁਰ ,ਫਰਿਆਦ ਅਲੀ ਸਕਰਪੁਰ,ਪ੍ਰੀਤ ਲੱਧੂ ਭਾਈ ਅਗਵਾਈ ਵਿੱਚ ਹੋਇਆ। ਇਸ ਮੌਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸ੍ ਰਣਜੀਤ ਸਿੰਘ ਢੰਡਾ, ਬੱਲੀ ਸਿੱਧਵਾਂ ਦੋਨਾਂ, ਜੱਸਾ ਸੰਘਵਾਲ, ਦਲਜੀਤ ਸਿੰਘ ਨਡਾਲਾ, ਜੀਤਾ ਜਲਾਲਪੁਰ ਉੱਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਫੈਡਰੇਸ਼ਨ ਅਧੀਨ ਖੇਡੀਆਂ 12 ਟੀਮਾਂ ਰਾਇਲ ਕਿੰਗ ਯੂ ਐਸ ਏ, ਸਵ ਲਾਲੀ ਢੇਸੀ ਦੁਆਬਾ ਵਾਰੀਅਰਜ਼, ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆ, ਪੰਜਾਬੀ ਲਾਇਨ ਮਾਝਾ, ਸ੍ ਹਰੀ ਸਿੰਘ ਨਲੂਆ ਐਨ ਆਰ ਆਈ ਕਲੱਬ ਧਨੌਰੀ, ਐਨ ਆਰ ਆਈ ਕਪੂਰਥਲਾ, ਸ਼ਹੀਦ ਭਾਈ ਤਾਰੂ ਸਿੰਘ ਤਿੰਮੋਵਾਲ, ਬਾਬਾ ਹਜਾਰਾ ਸਿੰਘ ਨੜਾਵਾਲੀ, ਬਾਬਾ ਹਜਾਰਾ ਸਿੰਘ ਯੂ ਐਸ ਏ, ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਕੈਡਮੀ ਸ੍ਰੀ ਚਮਕੌਰ ਸਾਹਿਬ, ਬਾਬਾ ਇਕਬਾਲ ਸਿੰਘ ਬੱਲਪੁਰ, ਸਵ ਕੋਚ ਗੁਰਮੇਲ ਸਿੰਘ ਦਿੜਬਾ ਸਿਹਾਲ ਆਦਿ ਟੀਮਾਂ ਦੇ ਕੋਚ ਦਾ ਸਨਮਾਨ ਕੀਤਾ ਗਿਆ। ਫੈਡਰੇਸ਼ਨ ਵਲੋਂ ਉਚੇਚੇ ਤੌਰ ਤੇ ਸਵ ਸੰਦੀਪ ਨੰਗਲ ਅੰਬੀਆਂ ਦੇ ਭਰਾ ਸ੍ ਅੰਗਰੇਜ ਸਿੰਘ ਫੌਜੀ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸੀਜਨ ਦੇ ਸਰਵੋਤਮ ਰੇਡਰ ਸਾਜੀ ਸਕਰਪੁਰ ਅਤੇ ਜਾਫੀ ਅਰਸ ਚੋਹਲਾ ਸਾਹਿਬ ਨੂੰ ਅਮਰੀਕਨ ਕਬੱਡੀ ਫੈਡਰੇਸ਼ਨ ਯੂ ਐਸ ਏ ਵਲੋਂ ਪ੍ਧਾਨ ਹਰਸਿਮਰਨ ਸਿੰਘ ਸੰਗਰਾਮ, ਸੰਦੀਪ ਜੰਟੀ, ਧੀਰਾ ਨਿੱਜਰ, ਹੈੱਪੀ ਬਰਿਆਣਾ, ਕੁਲਦੀਪ ਵੜੈਚ, ਕੀਪਾ ਟਾਂਡਾ, ਵਿਕਰਮ ਸਿੰਘ, ਜੀਤੀ ਗਰੇਵਾਲ, ਸੋਨੂੰ ਉੱਪਲ ਚਮਿਆਰਾ, ਬੱਬੂ ਮਿਸੀਸਿਪੀ, ਰਮਨ ਸਿੱਧੂ ਅਤੇ ਲੱਕੀ ਸਪਰਾ ਵਲੋਂ ਬੁਲਟ ਮੋਟਰਸਾਇਕਲ ਨਾਲ ਸਨਮਾਨਿਤ ਕੀਤਾ ਗਿਆ। ਸੀਜਨ ਦੇ ਮੋਸਟ ਵੈਲੂਏਬਲ ਖਿਡਾਰੀ ਦਾ ਐਵਾਰਡ ਟੀਨਾ ਕੋਹਾਲਾ ਨੂੰ ਦਿੱਤਾ ਗਿਆ। ਇਸ ਮੌਕੇ ਬੈਸਟ ਕੋਚ ਦਾ ਐਵਾਰਡ ਸੈਬੂ ਦੁਰਗਾਬਾਦ ਅਤੇ ਬੈਸਟ ਟਾਈਮਗ ਕੋਚ ਦਾ ਐਵਾਰਡ ਗੁਰਿੰਦਰ ਸਿੰਘ ਲੰਬੜ ਨੂੰ ਦਿੱਤਾ ਗਿਆ। ਸੀਜਨ ਦੀ ਸਰਵੋਤਮ ਟੀਮ ਰਾਇਲ ਕਿੰਗ ਯੂ ਐਸ ਏ ( ਸੱਬਾ ਥਿਆੜਾ ) ਅਤੇ ਸੈਕਿੰਡ ਟੀਮ ਸ਼ਹੀਦ ਭਗਤ ਸਿੰਘ ਕਲੱਬ ਸਰਹਾਲਾ ਰਾਣੂੰਆ ( ਸ੍ ਸੇਵਾ ਸਿੰਘ ਰਾਣਾ ) ਨੂੰ ਦਿੱਤਾ ਗਿਆ। ਫੈਡਰੇਸ਼ਨ ਵਲੋਂ ਸਵ ਹਰਜੀਤ ਬਰਾੜ, ਸਵ ਲਾਲੀ ਢੇਸੀ,ਸਵ ਸੰਦੀਪ ਨੰਗਲ ਅੰਬੀਆਂ, ਬਿੱਟੂ ਦੁਗਾਲ,ਸੁਖਮਨ ਚੋਹਲਾ ਸਾਹਿਬ, ਰਣਜੀਤ ਸਿੰਘ ਜੀਤਾ ਮੌੜ, ਪੰਮਾ ਸੋਹਾਣਾ, ਗਗਨ ਜਲਾਲ, ਸਿੱਪੀ ਖੀਰਾਂਵਾਲ, ਅਰਵਿੰਦ ਭਲਵਾਨ, ਅਮਰ ਸਿੰਘ ਘੱਸ, ਮਹਾਂਵੀਰ ਸਿੰਘ ਅਠਵਾਲ ਆਦਿ ਦੇ ਪਰਿਵਾਰਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ ਰਣਜੀਤ ਸਿੰਘ ਢੰਡਾ ਯੂ ਕੇ, ਜੱਸਾ ਸੰਘਵਾਲ,ਸੋਨੂੰ ਬਾਗੜੀਆਂ,ਦਲਜੀਤ ਸਿੰਘ ਨਡਾਲਾ,ਬੱਲੀ ਸਿੱਧਵਾਂ ਦੋਨਾਂ, ਬਾਬਾ ਮਸਤ ਜੀ ਨਡਾਲਾ, ਮਨੀ ਧਨੌਰੀ, ਨੌਖੀ ਕੋਚ, ਜੀਤਾ ਜਲਾਲਪੁਰ, ਦਲਜੀਤ ਸਿੰਘ ਨਡਾਲਾ, ਹਰਵਿੰਦਰ ਸਿੰਘ ਰੱਬੋਂ, ਮਹਿੰਦਰ ਸਿੰਘ ਸੁਰਖਪੁਰ, ਸਾਬਕਾ ਭਾਰਤੀ ਕਪਤਾਨ ਸੁਖਵੀਰ ਸਿੰਘ ਸਰਾਵਾਂ, ਜਸਵੰਤ ਸਿੰਘ ਫੰਤ ਮਟੋਰੜਾ, ਦਿਲਬਰ ਖਾਂ ਝੁਨੇਰ, ਰਾਜਾ ਚੱਠਾ, ਸ੍ ਕੁਲਵੰਤ ਸਿੰਘ ਸੰਧੂ ਚੋਹਲਾ ਸਾਹਿਬ, ਅੰਕੜਾਕਾਰ ਸੀਰਾ ਟਿੰਬਰਵਾਲ, ਕੁਲਵੀਰ ਸਿੰਘ ਟਿੰਬਰਵਾਲ, ਬਿੱਲਾ ਸੁਰਖਪੁਰ, ਗੋਲੀ ਸੁਰਖਪੁਰ, ਜਹੂਰ ਕੋਚ, ਰਾਣਾ ਬਲਾਚੌਰ, ਹਨੀ ਭੰਡਾਲ ਦੋਨਾਂ, ਗੁਰਭੇਜ ਸਿੰਘ ਡੀਪੀਈ ਤਿੰਮੋਵਾਲ, ਰਸਾਲ ਸਿੰਘ ਸਾਲੂ ਭਲਵਾਨ, ਡਾ ਮੱਘਰ ਸਿੰਘ ਸਿਹਾਲ, ਸ੍ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਸ੍ ਪਰਮਿੰਦਰ ਸਿੰਘ ਚੋਹਲਾ ਸਾਹਿਬ ਆਦਿ ਦਾ ਸਨਮਾਨ ਕੀਤਾ ਗਿਆ।ਇਸ ਫੈਡਰੇਸ਼ਨ ਲਈ ਸ੍ ਸੇਵਾ ਸਿੰਘ ਰਾਣਾ ਸਰਹਾਲਾ ਰਾਣੂੰਆ ਕੈਨੇਡਾ, ਸੱਬਾ ਥਿਆੜਾ ਯੂ ਐਸ ਏ,ਜਸਵਿੰਦਰ ਸਿੰਘ ਸੌਕਰ ਕੈਨੇਡਾ,ਗੁਰਮੁਖ ਸਿੰਘ ਅਟਵਾਲ, ਦੇਵ ਮਾਂਗਟ ਕੈਨੇਡਾ,ਗੁਰਨੇਕ ਸਿੰਘ ਮਾਹਲ,ਉਕਾਰ ਸਿੰਘ ਮਾਨ,ਗੁਰਪ੍ਰੀਤ ਸਿੰਘ ਗੋਪੀ ਸੌਕਰ ਪ੍ਧਾਨ ਨੈਸਨਲ ਕਬੱਡੀ ਫੈਡਰੇਸ਼ਨ ਅਸਟ੍ਰੇਲੀਆ, ਗੋਪਾ ਬੈਂਸ,ਗੋਪੀ ਹਕੀਮਪੁਰ ਨਿਊਜ਼ੀਲੈਂਡ,ਹਰਵਿੰਦਰ ਵਿਰਕ ਭਲਵਾਨ ਯੂ ਕੇ,ਸਵ ਲਾਲੀ ਢੇਸੀ ਕੈਨੇਡਾ,ਅਮਰੀਕਨ ਕਬੱਡੀ ਫੈਡਰੇਸ਼ਨ ਯੂ ਐਸ ਏ ਦਾ ਭਰਪੂਰ ਸਹਿਯੋਗ ਰਿਹਾ ਹੈ।ਇਸ ਮੌਕੇ ਮੰਚ ਸੰਚਾਲਨ ਦੀ ਜੁੰਮੇਵਾਰੀ ਪ੍ਸਿੱਧ ਬੁਲਾਰੇ ਸਤਪਾਲ ਖਡਿਆਲ ਨੇ ਨਿਭਾਈ। ਅੰਤ ਵਿੱਚ ਫੈਡਰੇਸ਼ਨ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।


