HOME ਕੌਫ਼ੀ ਵਿਦ ਡਾਕਟਰ ਜੋਤੀ ਭੱਲਾ

ਕੌਫ਼ੀ ਵਿਦ ਡਾਕਟਰ ਜੋਤੀ ਭੱਲਾ

3
  (ਸਮਾਜ ਵੀਕਲੀ)   “ਇਹ ਹਸਪਤਾਲ ਦਾ ਨਾਮ ਰਿਵਾਇੰਡ ਦਾ ਖਿਆਲ ਕਿਵ਼ੇਂ ਆਇਆ? ਨਾਮ ਦੀ  ਸਮਝ ਨਹੀਂ ਆਈ।” ਮੇਰੀ ਅੱਜ ਦੀ ਕੌਫ਼ੀ ਦੀ ਮਹਿਮਾਨ ਪ੍ਰਸਿੱਧ ਪਲਾਸਟਿਕ ਅਤੇ ਕੋਸਮੈਟਿਕ ਸਰਜਨ ਡਾਕਟਰ  ਜੋਤੀ ਭੱਲਾ ਨੂੰ ਮੈਂ ਪੁੱਛਿਆ। ਉਹ ਬੀਬੀ ਵਾਲਾ ਰੋਡ ਤੇ ਰਿਵਾਇੰਡ ਨਿਊਰੋ ਐਂਡ ਪਲਾਸਟਿਕ ਸਰਜਰੀ ਹਸਪਤਾਲ ਚਲਾ ਰਹੇ ਹਨ। ਜਿਸਨੂੰ ਉਹਨਾਂ ਨੇ ਰਿਵਾਈਂਡ ਹੈਲਥਕੇਅਰ ਅਤੇ ਟਰੋਮਾਂ ਸੈਂਟਰ ਦਾ ਨਾਮ ਦਿੱਤਾ ਹੈ।  ਡਾਕਟਰ ਜੋਤੀ ਦੇ ਹਸਬੈਂਡ ਡਾਕਟਰ ਅਸ਼ਵਨੀ ਕੁਮਾਰ ਪ੍ਰਸਿੱਧ ਨਿਊਰੋ ਸਰਜਨ ਹਨ। ਦੋਨੇ ਆਪਣੇ ਵਿਭਾਗ ਦੇ ਸੁਪਰ ਸਪੈਸ਼ਲਿਸਟ ਹਨ।  “ਜਿਵੇਂ ਟੇਪ ਰਿਕਾਰਡਰ ਅਤੇ ਵੀਸੀਆਰ ਦਾ ਰਿਵਾਈਂਡ ਵਾਲਾ ਬਟਨ ਨੱਪਕੇ ਅਸੀਂ ਮੁੜ ਪਹਿਲੇ ਵਾਲੀ ਸਥਿਤੀ ਵਿੱਚ ਆ ਜਾਂਦੇ ਹਾਂ। ਉਵੇਂ ਹੀ ਨਿਊਰੋ ਅਤੇ ਪਲਾਸਟਿਕ ਸਰਜਰੀ ਨਾਲ ਅਸੀਂ ਸਰੀਰ ਨੂੰ ਪੁਰਾਣੀ ਸ਼ੇਪ ਵਿੱਚ ਲਿਆ ਸਕਦੇ ਹਾਂ।” ਡਾਕਟਰ ਸਾਹਿਬਾਂ ਨੇ ਮੇਰੇ ਮੋਟੇ ਦਿਮਾਗ ਵਿਚੋਂ ਆਪਣੇ ਹਸਪਤਾਲ ਦੇ ਨਾਮ ਵਾਲਾ ਲੋਚਾ ਕੱਢਣ ਦੀ ਕੋਸ਼ਿਸ਼ ਕੀਤੀ। ਉਸਨੇ ਦੱਸਿਆ ਕਿ ਸਪਾਈਨ ਯਾਨੀ ਰੀੜ੍ਹ ਦੀ ਹੱਡੀ ਦੀ ਸਰਜਰੀ ਨਾਲ ਆਦਮੀ ਪਹਿਲ਼ਾਂ ਵਾੰਗੂ ਸਹੀ ਚੱਲ ਫਿਰ ਸਕਦਾ ਹੈ। ਚੇਹਰੇ ਦੇ ਦਾਗ਼, ਧੱਬੇ, ਤਿੱਲ, ਮੋਹਕੇ ਅਤੇ ਬੇਲੋੜੇ ਵਾਲ ਹਟਾਏ ਜਾ ਸਕਦੇ ਹਨ। ਨੱਕ ਅਤੇ ਬੁੱਲਾਂ ਦੀ ਮਨਚਾਹੀ ਸ਼ੇਪ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਸਾਰੇ ਕੰਮ ਆਧੁਨਿਕ ਲੇਜ਼ਰ ਮਸ਼ੀਨਾਂ ਰਾਹੀਂ ਕੀਤੇ ਜਾਂਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਹੇਅਰ ਪਲਾਂਟ ਵੀ ਕਰਦੇ ਹਨ। ਮਤਲਬ ਹੁਣ ਗੰਜੇ ਵੀ ਸੁੰਦਰ ਜ਼ੁਲਫ਼ਾਂ ਦਾ ਮਜ਼ਾ ਲ਼ੈ ਸਕਦੇ ਹਨ। ਔਰਤਾਂ ਆਪਣੀ ਸੁੰਦਰਤਾ ਨੂੰ ਹੋਰ ਵਧਾ ਸਕਦੀਆਂ ਹਨ। ਔਰਤ ਦੀ ਸੁੰਦਰਤਾ ਦਾ ਰਾਜ ਬ੍ਰੇਸਟ ਨੂੰ ਵੀ ਇੱਛਾ ਅਨੁਸਾਰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇੱਥੇ ਸਰੀਰ ਦੇ ਕਿਸੇ ਹਿੱਸੇ ਤੇ ਬਣੇ ਟੈਟੂ ਨੂੰ ਮਿਟਾਇਆ ਵੀ ਜਾ ਸਕਦਾ ਹੈ ਅਤੇ ਲੋੜ ਅਨੁਸਾਰ ਬਣਾਇਆ ਵੀ ਜਾ ਸਕਦਾ ਹੈ। ਪਲਾਸਟਿਕ ਸਰਜਰੀ ਦਾ ਖੇਤਰ ਬਹੁਤ ਵਿਸ਼ਾਲ ਹੈ। ਕੋਸਮੈਟਿਕ ਸਰਜਰੀ ਉਸੇ ਸਰਜਰੀ ਦਾ ਇੱਕ ਹਿੱਸਾ ਹੈ। ਇਹ੍ਹਨਾਂ ਦਾ ਇਹ ਸੈਂਟਰ ਮਾਲਵੇ ਖੇਤਰ ਦੇ ਇਹ ਗਿਣੇ ਚੁਣੇ ਸੈਂਟਰਾਂ ਵਿਚੋਂ ਇਹ ਨੰਬਰ ਵੰਨ ਤੇ ਹੈ। ਡਾਕਟਰ ਸਾਹਿਬਾਂ ਦੀ ਗੱਲਬਾਤ ਵਿੱਚ ਉਹਨਾਂ ਦਾ ਸਵੇੰ ਵਿਸ਼ਵਾਸ ਝਲਕ ਰਿਹਾ ਸੀ। ਉਹਨਾਂ ਨੇ ਦੱਸਿਆ ਕਿ ਕੋਸਮੈਟਿਕ ਸਰਜਰੀ ਦੇ ਮਰੀਜਾਂ ਤੋਂ ਇਲਾਵਾ ਉਹਨਾਂ ਕੋਲ੍ਹ ਅਜਿਹੇ ਐਕਸੀਡੈਂਟਲ ਕੇਸ ਆਉਂਦੇ ਹਨ ਜਿਸ ਵਿੱਚ ਮਰੀਜ ਦਾ ਕੋਈਂ ਅੰਗ ਹੱਥ, ਪੈਰ, ਉਂਗਲਾਂ ਜਾਂ ਪੰਜਾਂ ਕੱਟਿਆ ਜਾਂਦਾ ਹੈ।  ਸਮੇਂ ਸਿਰ ਪਾਹੁੰਚੇ ਮਰੀਜ਼ ਦੇ ਅੰਗ ਮੁੜ ਜੋੜੇ ਜਾਂਦੇ ਹਨ। ਵੱਡੇ ਅੰਗ ਲੱਤ, ਬਾਂਹ ਵਾਲੇ ਮਰੀਜ਼ ਨੂੰ ਕੱਟੇ ਹੋਏ ਅੰਗ ਸਮੇਤ ਛੇ ਘੰਟਿਆਂ ਦੇ ਅੰਦਰ ਅੰਦਰ ਲਿਆਉਣਾ ਜਰੂਰੀ ਹੈ। ਇਸੇ ਤਰ੍ਹਾਂ ਛੋਟੇ ਅੰਗ ਜਿਵੇਂ ਉਂਗਲੀ, ਅੰਗੂਠਾ, ਕੰਨ ਨੂੰ ਪੰਜਾਹ ਘੰਟਿਆਂ ਤੱਕ ਵੀ ਜੋੜਿਆ ਜਾ ਸਕਦਾ ਹੈ।
ਡਾਕਟਰ ਸਾਹਿਬਾਂ ਨੇ ਇਹ ਵੀ ਦੱਸਿਆ ਕਿ ਉਹ ਮੋਟਾਪਾ ਖਤਮ ਕਰਦੇ ਹੋਏ ਇਨਸਾਨ ਦਾ ਪੇਟ ਘੱਟ ਕਰ ਸਕਦੇ ਹਨ ਪਰ ਵੇਟ ਨਹੀਂ। ਉਹ ਪੇਟ ਵਿਚੋਂ ਫਾਲਤੂ ਚਰਬੀ ਕੱਢ ਦਿੰਦੇ ਹਨ। ਆਪਣੇ ਹਸਪਤਾਲ ਦੇ ਨਾਲ ਹੀ ਉਹ ਗੁਜਾਲਿਕ Guzalic ਨਾਮ ਦਾ ਬ੍ਰਾਂਡਡ ਸੈਲੂਨ ਵੀ ਚਲਾ ਰਹੇ ਹਨ। ਜਿੱਥੇ ਬਹੁਤਾਂ ਸਟਾਫ ਮੁੰਬਈ ਵਰਗੇ ਮਹਾਂਨਗਰਾਂ ਤੋਂ ਆਇਆ ਹੈ। ਜਿੰਨਾ ਨੇ ਬਾਲੀਵੁੱਡ ਵਿੱਚ ਮੇਕਅਪ ਆਰਟਿਸਟ ਵਜੋਂ ਕੰਮ ਕੀਤਾ ਹੈ। ਸੈਲੂਨ ਦੇ ਸਟਾਫ ਵਿੱਚ ਬਹੁਤੇ ਥਰਡ ਜੈਂਡਰ ਹਨ। ਇੱਥੇ ਸਟੀਮ ਬਾਥ, ਹਮਾਮ ਅਤੇ ਕਈ ਹੋਰ ਆਧੁਨਿਕ ਸਹੂਲਤਾਂ ਮੁਹਾਈਆਂ ਕਰਵਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਨਾਲ ਇਹ ਇੱਕ ਅਨੋਖੀ ਕਿਸਮ ਦਾ ਸੈਲੂਨ ਹੈ। ਬਰਾਈਡਲ ਮੇਕਅਪ ਦੀ ਅਗੇਤੀ ਬੁਕਿੰਗ ਕਰਾਉਣੀ ਪੈਂਦੀ ਹੈ। ਇਹ ਇੱਕ ਲਗਜਰੀਅਸ ਸੈਲੂਨ ਹੈ। ਇਲਾਕੇ ਦਾ ਨਿਵੇਕਲਾ ਸੈਲੂਨ ਤੇ ਸ਼ਾਇਦ ਇਕਲੌਤਾ। ਇਸ ਦੇ ਨਾਲ ਹੀ ਇਹ ਇੱਥੇ ਇੱਕ ਅਪਰੂਵਡ ਅਕੈਡਮੀ ਵੀ ਚਲਾਉਂਦੇ ਹਨ ਜਿੱਥੇ ਪਲੱਸ ਟੂ ਪਾਸ ਜਾਂ ਉੱਚੀ ਸਿੱਖਿਆ ਪ੍ਰਾਪਤ ਮੁੰਡੇ ਕੁੜੀਆਂ ਵੱਖ ਵੱਖ ਤਰ੍ਹਾਂ ਦੇ ਕੋਰਸ ਕਰਕੇ ਆਪਣਾ ਰੋਜ਼ਗਾਰ ਚਲਾ ਸਕਦੇ ਹਨ।  ਭਾਵੇਂ ਸਾਡੀ ਹੋਟ ਕੌਫ਼ੀ ਪਤਾ ਨਹੀਂ ਕਦੋਂ ਕੋਲਡ ਕੌਫ਼ੀ ਵਿੱਚ ਬਦਲ ਗਈ ਪ੍ਰੰਤੂ ਡਾਕਟਰ ਸਾਹਿਬਾਂ ਦਾ ਆਪਣੀ ਗੱਲ ਸਮਝਾਉਣ ਦਾ ਅੰਦਾਜ਼ ਮੈਨੂੰ ਬਹੁਤ ਵਧੀਆ ਲੱਗਿਆ। ਉਹਨਾਂ ਨੇ ਹਰ ਛੋਟੀ ਛੋਟੀ ਗੱਲ ਨੂੰ ਬੜੇ ਵਿਸਥਾਰ ਨਾਲ ਸਮਝਾਇਆ। ਅੱਜ ਕੱਲ੍ਹ ਮਰੀਜ਼ ਵੀ ਡਾਕਟਰ ਕੋਲੋੰ ਅਪਣੱਤ ਦੀ ਉਮੀਦ ਕਰਦੇ ਹਨ। ਕੌਫ਼ੀ ਦੌਰਾਨ  ਉਹਨਾਂ ਨੇ ਮੇਰੀ ਹਰ ਸ਼ੰਕਾ ਦਾ ਨਿਵਾਰਨ ਕੀਤਾ। ਜਦੋਂ ਮਰੀਜ਼ ਨੂੰ ਕੋਈਂ ਸ਼ੰਕਾ ਨਾ ਰਹੇ ਤਾਂ ਉਹ ਅੱਧਾ ਠੀਕ ਤਾਂ ਉਸੇ ਵੇਲੇ ਹੀ ਹੋ ਜਾਂਦਾ ਹੈ। ਇੱਕ ਗੱਲ ਹੋਰ ਜੋ ਮੈਨੂੰ ਬਹੁਤ ਪੋਜ਼ਿਟਿਵ ਲੱਗੀ।ਕਿ ਬਿਮਾਰੀ ਅਤੇ ਮਰੀਜ਼ ਨਾਲ ਸਬੰਧਿਤ ਹਰ ਫੋਨ ਡਾਕਟਰ ਸਾਹਿਬ ਖੁਦ ਅਟੈਂਡ ਕਰਦੇ ਹਨ। ਇਸ ਲਈ ਉਹਨਾਂ ਨੇ ਆਪਣਾ ਫੋਨ ਨੰਬਰ 90415 55056 ਜਨਤਕ ਕਰ ਰੱਖਿਆ ਹੈ। ਮਰੀਜ਼ ਜਾਂ ਉਸਦੇ ਸਬੰਧੀ ਡਾਕਟਰ ਸਾਹਿਬ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹਨ। ਬਾਕੀ ਸਿਆਣੇ ਕਹਿੰਦੇ ਹਨ ਕਾਹਨੂੰ ਡਾਕਟਰਾਂ ਨਾਲ ਵਾਹ ਪਵੇ। ਹੁਣ ਬੁਢਾਪੇ ਵਿੱਚ ਬਾਹਲੇ ਸੋਹਣੇ ਬਣਕੇ ਵੀ ਆਪਾਂ ਕੀ ਲੈਣਾ ਹੈ।
ਰਮੇਸ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਯੂਨਾਇਟੇਡ ਕਬੱਡੀ ਫੈਡਰੇਸ਼ਨ ਵਲੋਂ ਪਲੇਠਾ ਸਨਮਾਨ ਸਮਾਰੋਹ ਆਯੋਜਿਤ ਕੀਤਾ ।
Next articleਮੌਜੂਦਾ ਹਾਲਾਤ ਅਤੇ ਪੰਜਾਬ ਦੀ ਖੇਤੀ ਨੀਤੀ