ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 2021 ਜ਼ਿਲ੍ਹਾ ਕਪੂਰਥਲਾ ਵਿੱਚ ਸਫਲਤਾਪੂਰਵਕ ਸੰਪੰਨ

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 2021 ਦੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਦੇ ਦ੍ਰਿਸ਼ ਤੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ

ਸਵੇਰ ਦੇ ਸਮੇਂ 92.48 ਫੀਸਦੀ ਤੇ ਸ਼ਾਮ ਦੇ ਸਮੇਂ 94.22 ਫ਼ੀਸਦੀ ਵਿਦਿਆਰਥੀਆਂ ਨੇ ਦਿੱਤੀ ਪ੍ਰੀਖਿਆ- ਗਿੱਲ , ਥਿੰਦ

ਕਪੂਰਥਲਾ  (ਕੌੜਾ)-ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 2021 ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਸਫਲਤਾਪੂਰਵਕ ਕਰਵਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਕਤ ਪ੍ਰੀਖਿਆ ਸੰਬੰਧੀ ਜ਼ਿਲ੍ਹੇ ਵਿੱਚ ਪੰਜ ਪ੍ਰੀਖਿਆ ਕੇਂਦਰ ਬਣਾਏ ਗਏ ਸਨ । ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ, ਐਮ ਡੀ ਐਸ ਡੀ ਸਕੂਲ ਕਪੂਰਥਲਾ ,ਹਿੰਦੂ ਕੰਨਿਆ ਕਾਲਜ ਕਪੂਰਥਲਾ ਅਤੇ ਹਿੰਦੂ ਪੁੱਤਰੀ ਪਾਠਸ਼ਾਲਾ ਕਪੂਰਥਲਾ ਸਨ। ਜਿਨ੍ਹਾਂ ਵਿੱਚ ਇਹ ਪ੍ਰੀਖਿਆ ਦੋ ਸ਼ੈਸਨਾਂ ਵਿੱਚ ਆਯੋਜਿਤ ਕੀਤੀ ਗਈ। ਸਵੇਰੇ 10 ਵਜੇ ਤੋਂ 12:30ਵਜੇ ਤੱਕ ਹੋਈ। ਜਿਸ ਵਿਚ ਕੁੱਲ 660ਵਿਦਿਆਰਥੀਆਂ ਵਿਚੋਂ 560(92.41) ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।ਸ਼ਾਮ ਦੇ ਸਮੇਂ 2:30 ਤੋਂ 5 ਵਜੇ ਤੱਕ ਦੀ ਪ੍ਰੀਖਿਆ ਵਿਚ 1212 ਵਿਦਿਆਰਥੀਆਂ ਵਿੱਚੋਂ1144 (94.22)ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ।

ਇਸ ਦੌਰਾਨ ਜਿਥੇ ਸਟੇਟ ਤੋਂ ਫਲਾਇੰਗ ਟੀਮ ਵਿਚ ਅਸਿਸਟੈਂਟ ਡਾਇਰੈਕਟਰ ਮਨੋਜ ਕੁਮਾਰ ਨੇ ਉਕਤ ਪ੍ਰੀਖਿਆ ਦਾ ਅਚਨਚੇਤ ਨਿਰੀਖਣ ਕੀਤਾ। ਉੱਥੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਦੀਪ ਸਿੰਘ ਗਿੱਲ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਵੱਲੋਂ ਉਕਤ ਪ੍ਰੀਖਿਆ ਸਫਲਤਾ ਪੂਰਵਕ ਸੰਪੰਨ ਕਰਵਾਉਣ ਲਈ ਪ੍ਰਿੰਸੀਪਲ ਅਮਰੀਕ ਸਿੰਘ ,ਪ੍ਰਿੰਸੀਪਲ ਬਲਵਿੰਦਰ ਸਿੰਘ ਤੇ ਪ੍ਰਿੰਸੀਪਲ ਗੁਰਚਰਨ ਸਿੰਘ ਤੇ ਪ੍ਰਿੰਸੀਪਲ ਭਜਨ ਸਿੰਘ ਬਤੌਰ ਅਬਜ਼ਰਵਰ ਵੱਖ ਵੱਖ ਸਮੇਂ ਤੇ ਨਿਰੀਖਣ ਕੀਤਾ ਗਿਆ। ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਉਕਤ ਪ੍ਰੀਖਿਆ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਲਈ ਬਲਜੀਤ ਸਿੰਘ, ਸੰਤੋਖ ਸਿੰਘ, ਮੇਹਰ ਸਿੰਘ, ਸੰਦੀਪ ਸਿੰਘ ,ਸੰਜੀਵ ਕੁਮਾਰ ਹੈੱਡਮਾਸਟਰ ਗਗਨਦੀਪ ਸਿੰਘ, ਸੁਨੀਤਾ ਕੁਮਾਰੀ, ਦਵਿੰਦਰ ਸਿੰਘ ਵਾਲੀਆ, ਹਰਜੀਤ ਸਿੰਘ, ਨਰਿੰਦਰ ਔਜਲਾ, ਪਵਿੱਤਰ ਸਿੰਘ, ਸੰਦੀਪ ਕੌਰ ਆਦਿ ਨੇ ਅਹਿਮ ਭੂਮਿਕਾ ਨਿਭਾਈ ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮੀਰ ਅਤੇ ਗਰੀਬ ਵਿੱਚ ਵਧ ਰਿਹਾ ਪਾੜਾ
Next articlePKL 8: Bengal Warriors beat Gujarat Giants