ਮੋਦੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਭਲਕੇ

ਨਵੀਂ ਦਿੱਲੀ (ਸਮਾਜਵੀਕਲੀ) : ਮੁਲਕ ’ਚ ਕਰੋਨਾਵਾਇਰਸ ਦੀ ਵੱਧ ਰਹੀ ਮਹਾਮਾਰੀ ਨੂੰ ਨੱਥ ਪਾਊਣ ਦੇ ਰਾਹ ਲੱਭਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਅਤੇ ਬੁੱਧਵਾਰ ਨੂੰ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ ਵਟਾਂਦਰਾ ਕਰਨਗੇ।

ਊਹ ਮੰਗਲਵਾਰ ਦੁਪਹਿਰੇ ਪੰਜਾਬ, ਕੇਰਲਾ, ਗੋਆ, ਊੱਤਰਾਖੰਡ, ਝਾਰਖੰਡ ਸਮੇਤ 21 ਸੂਬਿਆਂ ਦੇ ਮੁੱਖ ਮੰਤਰੀਆਂ, ਲੈਫ਼ਟੀਨੈਂਟ ਗਵਰਨਰਾਂ ਅਤੇ ਪ੍ਰਸ਼ਾਸਕਾਂ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸਮੇਤ 15 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ। ਸ੍ਰੀ ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਛੇਵੀਂ ਬੈਠਕ ਹੋਵੇਗੀ।

Previous articleਸੁੱਤੇ ਪਏ ਪਰਿਵਾਰ ’ਤੇ ਬੋਤਲ ਬੰਬਾਂ ਨਾਲ ਹਮਲਾ
Next articleਪਾਕਿਸਤਾਨ ਵੱਲੋਂ ਰਾਜੌਰੀ ’ਚ ਗੋਲੀਬੰਦੀ ਦੀ ਉਲੰਘਣਾ