HOME ਪੰਜਾਬ ਰਾਜ ਖੁਰਾਕ ਨਿਗਮ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪਾਈ” ਮਨੁੱਖਤਾ...

ਪੰਜਾਬ ਰਾਜ ਖੁਰਾਕ ਨਿਗਮ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਪਾਈ” ਮਨੁੱਖਤਾ ਦੀ ਸੇਵਾ ” ਸੰਸਥਾ ਦੇ ਸੁਫ਼ਨਿਆਂ ਦੇ ਘਰ ਹਸਨਪੁਰ ਫੇਰੀ

4
ਗੁਰਪ੍ਰੀਤ ਸਿੰਘ ਮਿੰਟੂ ਇੱਕ ਰੱਬੀ ਰੂਹ – ਬਾਲ ਮੁਕੰਦ ਸ਼ਰਮਾ  ਹਰ ਸੰਭਵ ਸਰਕਾਰੀ ਮਦਦ ਦਾ ਦਿੱਤਾ ਪੂਰਨ ਭਰੋਸਾ 
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਅੱਜ ਪੰਜਾਬ ਰਾਜ ਖੁਰਾਕ ਨਿਗਮ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਡੀ. ਸੀ. ਦਫਤਰ ਲੁਧਿਆਣਾ ਅਧੀਨ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਮਨੁੱਖਤਾ ਦੀ ਸੇਵਾ ਸੰਸਥਾ ਚਲਾ ਰਹੇ ਗੁਰਪ੍ਰੀਤ ਸਿੰਘ ਮਿੰਟੂ ਦੇ ਮੁੱਖ ਦਫਤਰ ਸੁਫ਼ਨਿਆਂ ਦੇ ਘਰ ਪਿੰਡ ਹਸਨਪੁਰ ਲੁਧਿਆਣਾ ਵਿਖੇ ਫੇਰੀ ਪਾਈ। ਇਸ ਦੌਰਾਨ ਚੇਅਰਮੈਨ ਸ਼ਰਮਾ ਨੇ ਆਪਣੇ ਸਟਾਫ ਨਾਲ ਪਹਿਲਾਂ ਬਜੁਰਗਾਂ ਦੇ ਵਾਰਡਾਂ ਦਾ ਦੌਰਾ ਕੀਤਾ ਅਤੇ ਚੰਗੀ ਸਿਹਤ ਪ੍ਰਾਪਤ ਕਰ ਚੁੱਕੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਹਾਸਾ ਠੱਠਾ ਵੀ ਕੀਤਾ । ਸੰਸਥਾ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਿੰਟੂ ਨੇ ਹਰ ਬਜ਼ੁਰਗ ਦੀ ਪਹਿਲੀ ਵੀਡਿਓ ਵੀ ਚੇਅਰਮੈਨ ਨੂੰ ਵਿਖਾਈ ਜਦੋਂ ਉਹਨਾਂ ਨੂੰ ਇਸ ਸੰਸਥਾ ‘ਚ ਲਿਆਂਦਾ ਗਿਆ ਸੀ। ਬਜ਼ੁਰਗਾਂ ਤੋਂ ਅਸ਼ੀਰਵਾਦ ਲੈਣ ਤੋਂ ਬਾਅਦ ਚੇਅਰਮੈਨ ਨੇ ਬੱਚਿਆਂ ਦੇ ਵਾਰਡਾਂ ਦਾ ਵੀ ਦੌਰਾ ਕੀਤਾ ਅਤੇ ਉਹਨਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੀਆਂ ਰੋਜ਼ ਦੀ ਰੁਟੀਨ ਬਾਰੇ ਪੁੱਛਿਆ।  ਉਹਨਾਂ ਸਕੂਲੀ ਬੱਚਿਆਂ ਨਾਲ ਵੀ ਸੁਆਲ ਜੁਆਬ ਕੀਤੇ ਜਿਸ ਦੌਰਾਨ ਬੱਚੇ ਬਹੁਤ ਖੁਸ਼ ਨਜ਼ਰ ਆਏ। ਗੱਲਬਾਤ ਦੌਰਾਨ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਮਿੰਟੂ ਸੱਚੀ ਹੀ ਕੋਈ ਰੱਬੀ ਰੂਹ ਹੈ ਜਿਸਨੇ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਮਨੋਰਥ ਬਣਾ ਲਿਆ ਹੈ ਔਰ ਦਿਨ-ਬ-ਦਿਨ ਪ੍ਰਮਾਤਮਾ ਦੀ ਕਿਰਪਾ ਨਾਲ ਕਾਮਯਾਬ ਵੀ ਹੀ ਰਿਹਾ ਹੈ। ਉਹਨਾਂ ਆਖਿਆ ਕਿ ਫੂਡ ਕਮਿਸ਼ਨ ਆਪਣੇ ਵੱਲੋਂ ਹੋ ਸਕਦੀ ਹਰ ਸੰਭਵ ਮਦਦ ਇੱਥੋਂ ਦੇ ਵਸਨੀਕਾਂ ਦੀ ਕਰੇਗਾ।  ਜਿਸਦੇ ਵਿੱਚ ਏਥੇ ਹੀ ਕੈਂਪ ਲਗਾ ਕੇ ਸਭ ਦੇ ਅਧਾਰ ਕਾਰਡ ਬਣਾਏ ਜਾਣਗੇ, ਅਤੇ ਬੁਢਾਪਾ, ਵਿਕਲਾਂਗ ਪੈਨਸ਼ਨ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਉਹ ਦਿੱਤੀ ਜਾਏਗੀ ਅਤੇ ਜਨਤਕ ਵੰਡ ਪ੍ਰਣਾਲੀ ਅਧੀਨ ਆਉਂਦੇ ਰਾਸ਼ਨ ਨੂੰ ਵੀ ਦਿੱਤਾ ਜਾਵੇਗਾ । ਇਸ ਮੌਕੇ ਮੈਡਮ ਰਵਿੰਦਰ ਕੌਰ ਸੀ.ਡੀ.ਪੀ.ਓ ਨੇ ਆਖਿਆ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਤੇ ਦੁੱਧ ਚੁੰਗਾਉਂਦੀਆਂ ਮਾਵਾਂ ਜਾਂ ਗਰਭਵਤੀ ਮਹਿਲਾਵਾਂ ਨੂੰ ਜੋ ਸਰਕਾਰ ਵੱਲੋਂ ਮੀਲ ਜਾਂ ਖੁਰਾਕ ਦਿੱਤੀ ਜਾਂਦੀ ਹੈ ਉਹ ਏਥੇ ਵੀ ਸੁਨਿਸ਼ਚਿਤ ਕੀਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਮਿੰਟੂ ਵੱਲੋਂ ਇੱਕ ਪਾਣੀ ਦੀ ਟੈਂਕੀ ਦੀ ਫਾਈਲ ਚੰਡੀਗੜ੍ਹ ਅਟਕੀ ਹੋਣ ਬਾਰੇ ਵੀ ਚੇਅਰਮੈਨ ਸਾਹਬ ਨੂੰ ਦੱਸਿਆ ਗਿਆ ਜੋ ਚੇਅਰਮੈਨ ਸ਼ਰਮਾ ਨੇ ਜਲਦ ਕਲੀਅਰ ਕਰਵਾ ਕੇ ਦੇਣ ਦਾ ਭਰੋਸਾ ਦਿੱਤਾ । ਅੰਤ ਵਿੱਚ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਵਾਲਿਆਂ ਦੀ ਟੀਮ ਵੱਲੋਂ ਚੇਅਰਮੈਨ ਸ਼ਰਮਾ ਅਤੇ ਆਏ ਅਧਿਕਾਰੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTHE VITAL ROLE OF SUNLIGHT IN HUMAN LIFE
Next articleਸ਼ੈਲੇਸ਼ ਉਮੇਸ਼ ਵੈਲਫੇਅਰ ਫਾਊਂਡੇਸ਼ਨ ਵੱਲੋਂ ਤੀਜਾ ਸੈਸ਼ਨ ਖ਼ਤਮ ਹੋਣ ਤੇ ਵਿਦਿਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ