HOME ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਸੰਤੋਸ਼ ਕਟਾਰੀਆ ਨੂੰ...

ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਸੰਤੋਸ਼ ਕਟਾਰੀਆ ਨੂੰ ਦਿੱਤਾ ਮੰਗ ਪੱਤਰ।

4
ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਹਰਦੀਪ ਸਿੰਘ ਭੂੰਬਲਾ  ਜਰਨਲ ਸਕੱਤਰ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਦਮਨਜੀਤ ਸਿੰਘ ਦਿਆਲ ਦੀ ਰਹਿਨੁਮਾਈ ਹੇਠ ਵਿਧਾਇਕ ਸੰਤੋਸ਼ ਕਟਾਰੀਆ ਨੂੰ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਨਵੇਂ ਹੋਂਦ ਕਰਜਿਆਂ ਅਨੁਸਾਰ ਕਰਜਾ ਜਾਰੀ ਨਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਵਲੋਂ ਵਿਧਾਇਕ ਨੂੰ ਦੱਸਿਆ ਗਿਆ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਭਾਵਾਂ ਰਾਹੀਂ ਦਿੱਤੇ ਜਾਂਦੇ ਕਰਜ਼ੇ ਵਿਚ ਵਾਧਾ ਕੀਤਾ ਗਿਆ ਸੀ ਪਰ ਬੈਂਕ ਵਲੋਂ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ ਇਸ ਵਿਰੁੱਧ ਹੜਤਾਲ ਕੀਤੀ ਗਈ ਜਿਸ ਤੇ ਬੇਵਸ ਹੋ ਕੇ ਸਰਕਾਰ ਵਲੋਂ ਹੱਦ ਕਰਜਿਆਂ ਵਿਚ ਵਾਧਾ ਨਾ ਕਰਕੇ ਪੁਰਾਣ ਹੱਦ ਕਰਜ਼ਿਆਂ ਅਨੁਸਾਰ ਹੀ ਕਰਜ਼ਾ ਜਾਰੀ ਕਰਨ ਦਾ ਫੁਰਮਾਨ ਸੁਣਾਇਆ ਗਿਆ। ਕਿਸਾਨਾ ਨਾਲ ਹੋ ਰਹੇ ਇਸ ਧੱਕੇ ਦੇ ਵਿਰੋਧ ‘ਚ ਦੀ ਪੰਜਾਬ ਰਾਜ ਸਹਿਕਾਰੀ ਸਭਾ ਕਰਮਚਾਰੀ ਯੂਨੀਅਨ ਪੰਜਾਬ ਵਲੋਂ 7 ਮਈ ਨੂੰ 10 ਮਈ ਤੱਕ ਹੜਤਾਲ ਦਾ ਨੋਟਿਸ ਦਿੱਤਾ ਗਿਆ ਸੀ। ਵਿਧਾਇਧ ਵਲੋਂ ਯੂਨੀਅਨ ਨਾਲ ਸਭਾਵਾਂ ਕਰਮਚਾਰੀਆਂ ਦੇ ਮਸਲੇ ‘ਤੇ ਵੀ ਵਿਚਾਰਾਂ ਕੀਤੀਆਂ ਗਈਆਂ ਇਸ ਦੇ ਨਾਲ ਕਰਮਚਾਰੀ ਦੇ ਸਰਵਿਸ ਰੂਲਰ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਵਿਧਾਇਕ ਵਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁੱਖ ਮੰਤਰੀ ਨੂੰ ਮਿਲ ਕੇ ਇਹ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਰਾਜਕੁਮਾਰ ਜਾਡਲੀ, ਅਮਨ ਭਾਰਤਵਾਜ, ਬਲਿਹਾਰ ,ਰਾਜਵੰਤ, ਹਰਜਿੰਦਰ ,ਕਮਲਜੀਤ, ਲਾਲ, ਸੁਖਵੀਰ ,ਪ੍ਰਿੰਸ ,ਰਵਿੰਦਰ ਬੇਗਮਪੁਰ, ਗੌਰਵ ,ਸੁਖਵਿੰਦਰ ,ਗੁਰਪ੍ਰੀਤ, ਭੁਪਿੰਦਰ ,ਕ੍ਰਾਂਤੀ ,ਮਨਜੀਤ , ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 12/05/2026
Next articleਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਨੇ ਨਵੋਦਿਆ ਵਿਦਿਆਲਿਆ ਪੋਜੇਵਾਲ ਦੀ ਵਿਸ਼ੇਸ ਵਿਜ਼ਿਟ ਕੀਤੀ