(ਸਮਾਜ ਵੀਕਲੀ)
ਸੁਣ ਲਵੋ ਮੇਰੇ ਪੁੱਤਰੋ,ਮੈਂ ਪੰਜਾਬ ਬੋਲਦਾ ਹਾਂ।।
ਮੁਫਤਖੋਰੀ ਲੁੱਟਿਆ ਮੈਂਨੂੰ,ਖੂਨ ਦੇ ਹੰਝੂ ਡੋਲਦਾ ਹਾਂ..।
ਸੁਣ ਲਵੋ……..।।
ਪੰਜ-ਆਬਾ ਦਾ ਪਾਣੀ ਗੰਧਲਾ,ਹਵਾਵਾਂ ਦੂਸ਼ਿਤ ਕਰ ਦਿੱਤੀਆਂ,,
ਵਾਰਿਸ ਮੇਰੇ,ਮਰੀਆਂ ਜ਼ਮੀਰਾਂ, ਮੇਰੇ ਹੀ ਮੱਥੇ ਮੜ੍ਹ ਦਿੱਤੀਆਂ।
ਫਿਰ ਵੀ ਮੇਰਾ ਵਿਸ਼ਵਾਸ ਦੇਖਲੋ,ਹਰੀ ਸਿੰਘ ਨਲੂਆ ਟੋਲਦਾ ਹਾਂ………।।
ਸੁਣ ਲਵੋ…………….।।
ਵਾਰਿਸ ਮੇਰੇ ਸੀ ਅਣਖੀ ਯੋਧੇ,ਮੇਰਾ ਵਾਲ ਵਿੰਗਾ ਨਾ ਹੋਣ ਦਿੱਤਾ,
ਆ ਕਿੱਥੋਂ ਬੁਝਦਿਲ ਆ ਗੇ ਸੁੱਖ ਦਾ ਸ਼ਾਹ ਨਾ ਕਦੇ ਆਉਣ ਦਿੱਤਾ
ਮਾਣ ਸੀ ਕਦੇ ਮਹਾਰਾਜਾ ਰਣਜੀਤ ਜਿਹੇ ਸੂਰੇ,ਜਿੰਨ੍ਹਾਂ ਬਿਨ ਖੁਦ ਨੂੰ ਰੋਲਦਾ ਹਾਂ……….।
ਸੁਣ ਲਵੋ…………….।।
ਮਨਮਾਨੀ ਕਰਦੇ ਫਿਰਦੇ ਜਿਹੜੇ,”ਪਾਲੀ”ਬਾਹੋਂ ਫੜਕੇ ਰੋਕ ਲਵੋ,,
ਬਹੁਤੀ ਦੇਰ ਨਾ ਹੋ ਜਾਏ”ਸ਼ੇਰੋਂ”ਵਾਲਿਆ,ਹੁਣ ਤਾਂ ਕੁੱਝ ਸੋਚ ਲਵੋ।
ਉਭਰੋ ਕਦੇ ਊਧਮ,ਭਗਤ,ਸਰਾਭੇ ਵਾਂਗੂੰ,ਮੈਂ ਤਾਂ ਹਰ ਇੱਕ ਚੋਂ ਫੋਲਦਾ ਹਾਂ………..।
ਸੁਣ ਲਵੋ…………….।।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly