HOME ਪੰਜਾਬ ਸਿਆਂ 

ਪੰਜਾਬ ਸਿਆਂ 

ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ)
ਬੜੀਆਂ ਆਈਆਂ ਮੁਸੀਬਤਾ,,
ਪੰਜਾਬ ਸਿਆਂ ਤੈਨੂੰ ਥੱਲੇ ਲਾਉਂਣ ਲਈ।
ਕਰ ਹੌਸਲਾ ਫੇਰ ਉਠ,,
ਮੁਸੀਬਤਾਂ ਤਨ ਤੇ ਹੰਢਾਉਣ ਲਈ।
ਕੋਈ ਵੀ ਨਹੀਂ ਆਇਆ ਅੱਗੇ,,
ਤੇਰੇ ਨਾਲ ਖਲੋਣ ਲਈ।
ਵੰਡ ਵਿਕਤਰਾ ਤੇਰੇ ਨਾਲ ਹੋਇਆ,
ਕੋਈ ਨਹੀਂ ਆਇਆ ਤੈਨੂੰ ਸਮਝਾਉਣ ਲਈ।
ਬੜਿਆਂ ਗੱਦਾਰਾਂ ਕੋਸ਼ਿਸ਼ ਕੀਤੀ
ਤੈਨੂੰ ਵੱਸਦੇ ਨੂੰ ਹਰਾਉਣ ਲਈ।
ਨੀਂਦ ਵਿਚੋਂ ਜਾਗ ਉੱਠ ਕਰ ਫੈਸਲੇ,,
ਪੰਜਾਬ ਸਿਆਂ ਅੱਗੇ ਆਉਣ ਲਈ।
ਆਪਣੀ ਆਵਾਜ਼ ਕਰ ਬੁਲੰਦ,
ਆਪਣੇ ਖੁੱਸੇ ਹੱਕ ਪਾਉਣ ਲਈ।
ਗੁਰਜਿੰਦਰ ਸਿੰਘ ਸਿੱਧੂ 
ਪਿੰਡ ਖਿੱਚੀਆਂ  ਜ਼ਿਲਾ ਗੁਰਦਾਸਪੁਰ 
ਫੋਨ 062393 31711
Previous article” ਬਰਸਾਤੀ ਹੜ੍ਹਾਂ ਚ’ ਆਇਆ ਸਿਆਸੀ ਹੜ੍ਹ”
Next articleਕਿੱਕ ਬਾਕਸਿੰਗ ‘ਚ ਮੱਲਾਂ ਮਾਰਨ ਵਾਲਾ — ਪ੍ਰਭਜੋਤ ਸਿੰਘ – ਜਾਂ ਮਲੋਟ ਮੰਡੀ ਦਾ ਨਾਮ ਰੋਸ਼ਨ ਕਰਨ ਵਾਲਾ — ਪ੍ਰਭਜੋਤ ਸਿੰਘ