(ਸਮਾਜ ਵੀਕਲੀ) ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ । ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤਰੋ-ਤਾਜ਼ਾ ਕਰਦੀਆਂ ਹਨ, ਉੱਥੇ ਖੇਡਾਂ ਖੇਡਣ ਨਾਲ ਖਿਡਾਰੀ ਰਿਸ਼ਟ-ਪੁਸ਼ਟ ਰਹਿੰਦਾ ਹੈ । ਜਿਨ੍ਹਾਂ ਬੱਚਿਆਂ ਨੂੰ ਸਕੂਲ ਪੜ੍ਹਨ ਸਮੇਂ ਦੌਰਾਨ ਹੀ ਖੇਡਾਂ ਖੇਡਣ ਦਾ ਸ਼ੌਂਕ ਹੁੰਦਾ ਹੈ, ਉਹ ਜ਼ਰੂਰ ਹੀ ਅੱਵਲ ਆਉਂਦੇ ਹਨ । ਉਹ ਆਪਣੇ ਦੇਸ਼, ਸ਼ਹਿਰ ਤੇ ਮਾਂ ਬਾਪ ਦਾ ਨਾਂ ਰੋਸ਼ਨ ਕਰ ਦਿੰਦੇ ਹਨ । ਅਜਿਹੇ ਹੀ ਹਨ ਪ੍ਰਭਜੋਤ ਸਿੰਘ । ਪ੍ਰਭਜੋਤ ਸਿੰਘ ਦਾ ਜਨਮ 1 ਨਵੰਬਰ 1998 ਈਸਵੀ ਵਿੱਚ ਪਿਤਾ ਸ੍ਰ: ਅਵਤਾਰ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖ ਤੋਂ ਮਲੋਟ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਇਆ । ਉਸ ਨੇ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ 10+1 ਤੱਕ ਵਿੱਦਿਆ ਪ੍ਰਾਪਤ ਕੀਤੀ । ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ 10+2 , ਡੀ.ਏ.ਵੀ ਕਾਲਜ ਮਲੋਟ ਵਿਖੇ ਬੀ.ਏ. ਤੱਕ ਵਿੱਦਿਆ ਹਾਸਲ ਕੀਤੀ । ਸੱਤਿਆ ਸਾਈਂ ਕਾਲਜ ਪਿੰਡ ਕਰਾਈਵਾਲਾ ਨੇੜੇ ਮਲੋਟ ਵਿਖੇ ਉਸ ਨੇ ਈ.ਟੀ.ਟੀ. ਪਾਸ ਕੀਤੀ।
ਪ੍ਰਭਜੋਤ ਨੇ ਸਾਲ 2014-15 ਵਿੱਚ ਰਾਜ ਪੱਧਰ ਦੇ ਪਟਿਆਲਾ ਵਿਖੇ ਹੋਏ ਇੱਕ ਬਾਕਸਿੰਗ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ, ਇਸੇ ਸਾਲ ਹੀ ਮਲੋਟ ਵਿਖੇ ਕਿੱਕ ਬਾਕਸਿੰਗ ਦੇ ਰਾਜ ਪੱਧਰ ਦੇ ਮੁਕਾਬਲਿਆਂ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ । 2014-15 ਵਿੱਚ ਮਹਾਂਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਵਿੱਚ ਕਿੱਕ ਬਾਕਸਿੰਗ ਦੇ ਰਾਸ਼ਟਰ ਪੱਧਰੀ ਖੇਡਾਂ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ । 2015-16 ਵਿੱਚ ਸੰਗਰੂਰ ਵਿਖੇ ਰਾਜ ਪੱਧਰ ਦੀਆਂ ਕਿੱਕ ਬਾਕਸਿੰਗ ਸਕੂਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ । 2016 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਵੂਸੋ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ । 2017 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਤਾਇਕਵਾਂਡੋ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ, ਇਸੇ ਸਾਲ ਹੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਤਾਇਕਵਾਂਡੋ ‘ਚ ਬਲੈਕ ਬੈਲਟ, ਕਪੂਰਥਲਾ ਵਿਖੇ ਰਾਜ ਪੱਧਰੀ ਵੂਸੋ ਖੇਡਾਂ ਵਿੱਚ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ । 2017 ਵਿੱਚ ਹੀ ਫਿਰੋਜ਼ਪੁਰ ਵਿਖੇ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਦਾ ਤਮਗਾ, ਇਸੇ ਸਾਲ ਹੀ ਛੱਤੀਸਗੜ੍ਹ ਵਿਖੇ ਹੋਏ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਦਾ ਤਮਗਾ ਹਾਸਲ ਕੀਤਾ। ਪ੍ਰਭਜੋਤ ਸਿੰਘ ਨੇ 2018 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਕਿੱਕ ਬਾਕਸਿੰਗ ਮੁਕਾਬਲੇ ‘ਚ ਚਾਂਦੀ ਦਾ ਤਮਗਾ, ਇਸੇ ਸਾਲ ਹੀ ਇਸੇ ਯੂਨੀਵਰਸਿਟੀ ‘ਚ ਵੂਸੋ ਖੇਡਾਂ ਵਿੱਚ ਚਾਂਦੀ ਦਾ ਤਮਗਾ ਅਤੇ ਤਾਇਕਵਾਂਡੋ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ । ਸਾਲ 2018 ਵਿੱਚ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਵੂਸੋ ਖੇਡਾਂ ਵਿੱਚ ਚਾਂਦੀ ਦਾ ਤਮਗਾ, ਇਸੇ ਸਾਲ ਹੀ ਸੰਗਰੂਰ ਵਿਖੇ ਰਾਜ ਪੱਧਰੀ ਕਿੱਕ ਬਾਕਸਿੰਗ ਖੇਡਾਂ ‘ਚ ਸੋਨੇ ਦਾ ਤਮਗਾ ਹਾਸਲ ਕੀਤਾ । ਪ੍ਰਭਜੋਤ ਸਿੰਘ ਨੇ ਸਾਲ 2018 ਵਿੱਚ ਸੰਗਰੂਰ ਵਿਖੇ ਸੈਮੀਨਾਰ ‘ਚ ਭਾਗ ਲੈ ਕੇ ਨੈਸ਼ਨਲ ਰੈਫਰੀ ਟੈਸਟ ਪਾਸ ਕੀਤਾ ।
ਸਾਲ 2019 ‘ਚ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਬਠਿੰਡਾ ‘ਚ ਹੋਏ, ਉਸ ਵਿੱਚ ਪ੍ਰਭਜੋਤ ਸਿੰਘ ਨੇ ਸੋਨੇ ਦਾ ਤਮਗਾ ਹਾਸਲ ਕੀਤਾ । ਇਸੇ ਸਾਲ ਹੀ ਐਮ.ਡੀ.ਯੂ. ਯੂਨੀਵਰਸਿਟੀ ਰੋਹਤਕ (ਹਰਿਆਣਾ) ਵਿਖੇ ਰਾਸ਼ਟਰ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ । 2021 ਵਿੱਚ ਖੰਨਾ (ਲੁਧਿਆਣਾ) ਵਿਖੇ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸੋਨੇ ਦਾ ਤਮਗਾ
ਹਾਸਲ ਕੀਤਾ । ਸਾਲ 2022 ਵਿੱਚ ਜੁਲਾਈ ਮਹੀਨੇ ਨਵਾਂ ਸ਼ਹਿਰ (ਬੰਗਾ) ਵਿਖੇ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਦਾ ਤਮਗਾ, ਅਗਸਤ 2022 ‘ਚ ਨਹਿਰੂ ਸਟੇਡੀਅਮ ਚੇਨਈ ਤਾਮਿਲਨਾਡੂ ਵਿਖੇ ਕਰਵਾਏ ਵਾਕੋ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ, ਇਸੇ ਸਾਲ ਹੀ 16 ਤੋਂ 22 ਅਕਤੂਬਰ ਤੱਕ ਸੰਗਰੂਰ ਵਿਖੇ “ਖੇਡਾਂ ਵਤਨ ਪੰਜਾਬ ਦੀਆਂ” ‘ਚ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਅਤੇ 2 ਨਵੰਬਰ ਤੋਂ 6 ਨਵੰਬਰ ਤੱਕ ਦਿੱਲੀ ਵਿਖੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਦਾ ਤਮਗਾ ਹਾਸਲ ਕੀਤਾ । ਪ੍ਰਭਜੋਤ ਸਿੰਘ ਨੇ ਸਾਲ 2022, 2023 ਅਤੇ 2024 ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ‘ਚ ਲਗਾਤਾਰ ਤਿੰਨ ਸਾਲ ਗੋਲਡ ਮੈਡਲ ਹਾਸਲ ਕੀਤਾ । ਉਸ ਨੇ ਸਾਲ 2022 ਅਤੇ 2025 ਵਿੱਚ ਚੇਨਈ ਵਿਖੇ ਹੋਈਆਂ ਅੰਤਰਰਾਸ਼ਟਰੀ ਰਾਸ਼ਟਰੀ ਖੇਡਾਂ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ । 2023 ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ । ਸਾਲ 2025 ਵਿੱਚ ਓਪਨ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਨਵੀਂ ਦਿੱਲੀ ਵਿਖੇ ਪ੍ਰਭਜੋਤ ਸਿੰਘ ਨੇ ਸੋਨੇ ਦਾ ਤਮਗਾ ਹਾਸਲ ਕੀਤਾ । ਇਸੇ ਸਾਲ ਜੁਲਾਈ ਮਹੀਨੇ ਛੱਤੀਸਗੜ੍ਹ ਰਾਏਪੁਰ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਉਸਨੇ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ । ਉਸ ਦਾ ਮਲੋਟ ਪਹੁੰਚਣ ਤੇ ਮੰਡੀ ਵਾਸੀਆਂ ਨੇ ਸਵਾਗਤ ਕੀਤਾ । ਉਸ ਨੇ ਹੁਣ 7 ਤੋਂ 12 ਅਕਤੂਬਰ ਤੱਕ ਤਾਸ਼ਕੰਦ (ਉਜ਼ਬੇਕਿਸਤਾਨ) ਕਿੱਕ ਬਾਕਸਿੰਗ ਵਰਲਡ ਕੱਪ ਖੇਡਾਂ ਵਿੱਚ ਭਾਗ ਲੈਣਾ ਹੈ । ਇਸ ਤੋਂ ਬਾਅਦ 21 ਤੋਂ 30 ਨਵੰਬਰ ਤੱਕ ਆਬੂਧਾਬੀ ਵਿਖੇ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਾ ਹੈ । ਜਿਸ ਦਾ ਖਰਚਾ ਚਾਰ ਤੋਂ ਪੰਜ ਲੱਖ ਰੁਪਏ ਹੈ । ਉਸ ਨੇ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ, ਹਲਕੇ ਦੇ ਕੈਬਨਿਟ ਮੰਤਰੀ ਅਤੇ ਐਮ.ਐਲ.ਏ. ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਸਹਿਯੋਗ ਕਰਨ ਤਾਂ ਕਿ ਉਹ ਖੇਡ ਵਿੱਚ ਹਿੱਸਾ ਲੈ ਕੇ ਪੰਜਾਬ ਤੇ ਮਲੋਟ ਮੰਡੀ ਦਾ ਨਾਮ ਚਮਕਾ ਸਕੇ ।
ਹਾਸਲ ਕੀਤਾ । ਸਾਲ 2022 ਵਿੱਚ ਜੁਲਾਈ ਮਹੀਨੇ ਨਵਾਂ ਸ਼ਹਿਰ (ਬੰਗਾ) ਵਿਖੇ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਦਾ ਤਮਗਾ, ਅਗਸਤ 2022 ‘ਚ ਨਹਿਰੂ ਸਟੇਡੀਅਮ ਚੇਨਈ ਤਾਮਿਲਨਾਡੂ ਵਿਖੇ ਕਰਵਾਏ ਵਾਕੋ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ, ਇਸੇ ਸਾਲ ਹੀ 16 ਤੋਂ 22 ਅਕਤੂਬਰ ਤੱਕ ਸੰਗਰੂਰ ਵਿਖੇ “ਖੇਡਾਂ ਵਤਨ ਪੰਜਾਬ ਦੀਆਂ” ‘ਚ ਕਿੱਕ ਬਾਕਸਿੰਗ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਅਤੇ 2 ਨਵੰਬਰ ਤੋਂ 6 ਨਵੰਬਰ ਤੱਕ ਦਿੱਲੀ ਵਿਖੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਦਾ ਤਮਗਾ ਹਾਸਲ ਕੀਤਾ । ਪ੍ਰਭਜੋਤ ਸਿੰਘ ਨੇ ਸਾਲ 2022, 2023 ਅਤੇ 2024 ਵਿੱਚ “ਖੇਡਾਂ ਵਤਨ ਪੰਜਾਬ ਦੀਆਂ” ‘ਚ ਲਗਾਤਾਰ ਤਿੰਨ ਸਾਲ ਗੋਲਡ ਮੈਡਲ ਹਾਸਲ ਕੀਤਾ । ਉਸ ਨੇ ਸਾਲ 2022 ਅਤੇ 2025 ਵਿੱਚ ਚੇਨਈ ਵਿਖੇ ਹੋਈਆਂ ਅੰਤਰਰਾਸ਼ਟਰੀ ਰਾਸ਼ਟਰੀ ਖੇਡਾਂ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ । 2023 ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ । ਸਾਲ 2025 ਵਿੱਚ ਓਪਨ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਨਵੀਂ ਦਿੱਲੀ ਵਿਖੇ ਪ੍ਰਭਜੋਤ ਸਿੰਘ ਨੇ ਸੋਨੇ ਦਾ ਤਮਗਾ ਹਾਸਲ ਕੀਤਾ । ਇਸੇ ਸਾਲ ਜੁਲਾਈ ਮਹੀਨੇ ਛੱਤੀਸਗੜ੍ਹ ਰਾਏਪੁਰ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਉਸਨੇ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ । ਉਸ ਦਾ ਮਲੋਟ ਪਹੁੰਚਣ ਤੇ ਮੰਡੀ ਵਾਸੀਆਂ ਨੇ ਸਵਾਗਤ ਕੀਤਾ । ਉਸ ਨੇ ਹੁਣ 7 ਤੋਂ 12 ਅਕਤੂਬਰ ਤੱਕ ਤਾਸ਼ਕੰਦ (ਉਜ਼ਬੇਕਿਸਤਾਨ) ਕਿੱਕ ਬਾਕਸਿੰਗ ਵਰਲਡ ਕੱਪ ਖੇਡਾਂ ਵਿੱਚ ਭਾਗ ਲੈਣਾ ਹੈ । ਇਸ ਤੋਂ ਬਾਅਦ 21 ਤੋਂ 30 ਨਵੰਬਰ ਤੱਕ ਆਬੂਧਾਬੀ ਵਿਖੇ ਵਰਲਡ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਾ ਹੈ । ਜਿਸ ਦਾ ਖਰਚਾ ਚਾਰ ਤੋਂ ਪੰਜ ਲੱਖ ਰੁਪਏ ਹੈ । ਉਸ ਨੇ ਦਾਨੀ ਸੱਜਣਾਂ, ਸਮਾਜ ਸੇਵੀ ਸੰਸਥਾਵਾਂ, ਹਲਕੇ ਦੇ ਕੈਬਨਿਟ ਮੰਤਰੀ ਅਤੇ ਐਮ.ਐਲ.ਏ. ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਸਹਿਯੋਗ ਕਰਨ ਤਾਂ ਕਿ ਉਹ ਖੇਡ ਵਿੱਚ ਹਿੱਸਾ ਲੈ ਕੇ ਪੰਜਾਬ ਤੇ ਮਲੋਟ ਮੰਡੀ ਦਾ ਨਾਮ ਚਮਕਾ ਸਕੇ । ਪ੍ਰਭਜੋਤ ਸਿੰਘ ਨੇ ਆਪਣੇ ਪੱਧਰ ‘ਤੇ ਹੀ ਮਲੋਟ ਵਿਖੇ ਕਿੱਕ ਬਾਕਸਿੰਗ ਦੀ ਸਿਖਲਾਈ ਹਾਸਲ ਕੀਤੀ, ਉਸ ਨੇ 23 ਅਗਸਤ 2022 ਨੂੰ ਨਹਿਰੂ ਇਨਡੋਰ ਸਟੇਡੀਅਮ ਵਿਖੇ ਕਰਵਾਈ ਗਈ ਵਾਕੋ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਤਾਮਿਲਨਾਡੂ, ਕੇਰਲ ਤੇ ਗੁਜਰਾਤ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ । ਮਲੋਟ ਵਾਪਸ ਆਉਣ ਤੇ ਮਲੋਟ ਸ਼ਹਿਰ ਦੇ ਵਾਸੀਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਦਿੱਲੀ ਵਿਖੇ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਮੁਕਾਬਲੇ ‘ਚ ਸੋਨੇ ਤਮਗਾ ਜਿੱਤਣ ਉਪਰੰਤ ਮਲੋਟ ਪਹੁੰਚਣ ਤੇ ਸਮਾਜ ਸੇਵੀ ਸੰਸਥਾਵਾਂ, ਸਿੰਘ ਸਭਾਵਾਂ ਨੇ ਉਸ ਦਾ ਬੜੇ ਜਾਹੋ-ਜਲਾਲ ਨਾਲ ਸਵਾਗਤ ਕੀਤਾ । ਪ੍ਰਭਜੋਤ ਸਿੰਘ ਦੀਆਂ ਉਪਰੋਕਤ ਪ੍ਰਾਪਤੀਆਂ ‘ਤੇ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਡਾ: ਬਲਜੀਤ ਕੌਰ ਨੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਲੋਟ ਹਲਕੇ ਦੇ ਨੌਜਵਾਨਾਂ ਲਈ ਬਹੁਤ ਵੱਡੀ ਪ੍ਰੇਰਣਾ ਹੈ । ਉਸ ਦਾ ਹਰ ਵਾਰ ਸੋਨੇ ਦਾ ਤਮਗਾ ਜਿੱਤਣ ਉਪਰੰਤ ਮਲੋਟ ਮੰਡੀ ਵਿਖੇ ਪਹੁੰਚਣ ਤੇ ਸਵਾਗਤ ਕੀਤਾ ਜਾਂਦਾ ਹੈ । ਪ੍ਰਭਜੋਤ ਸਿੰਘ ਸਕੂਲ ਵਿੱਚ ਪੜ੍ਹਦਿਆਂ ਹੀ ਖੇਡਾਂ ਵਿੱਚ ਹਿੱਸਾ ਲੈਣ ਲੱਗ ਪਿਆ ਸੀ । ਉਸ ਦੇ ਪਿਤਾ ਸ: ਅਵਤਾਰ ਸਿੰਘ ਨੇ ਉਸ ਨੂੰ ਖੇਡਾਂ ਲਈ ਬਹੁਤ ਉਤਸ਼ਾਹਿਤ ਕੀਤਾ । ਉਸ ਨੂੰ ਆਪਣੇ ਬੇਟੇ ਤੇ ਮਾਣ ਹੈ । ਉਸ ਦੇ ਘਰ ਦੀ ਆਰਥਿਕ ਹਾਲਤ ਵੀ ਕੋਈ ਜ਼ਿਆਦਾ ਚੰਗੀ ਨਹੀਂ, ਫਿਰ ਵੀ ਉਹ ਆਸੇ-ਪਾਸੇ ਤੋਂ, ਦੋਸਤਾਂ-ਮਿੱਤਰਾਂ ਤੋਂ ਪੈਸੇ ਉਧਾਰ ਲੈ ਕੇ ਹਰ ਵਾਰ ਵੱਡੇ ਸ਼ਹਿਰਾਂ ਵਿੱਚ ਖੇਡਾਂ ਖੇਡਣ ਜਾਂਦਾ ਹੈ ਅਤੇ ਹਰ ਵਾਰ ਇਨਾਮ ਜਿੱਤ ਕੇ ਪੰਜਾਬ, ਮਾਤਾ ਪਿਤਾ ਤੇ ਮਲੋਟ ਮੰਡੀ ਦਾ ਨਾਂ ਰੋਸ਼ਨ ਕਰ ਰਿਹਾ ਹੈ ।
ਪ੍ਰਭਜੋਤ ਸਿੰਘ ਪੰਜਾਬ ਪੁਲਿਸ ਵਿੱਚ ਨੌਕਰੀ ਕਰ ਰਿਹਾ ਹੈ । ਉਸ ਦਾ ਪ੍ਰੋਬੇਸ਼ਨ ਪੀਰੀਅਡ ਚੱਲ ਰਿਹਾ ਹੈ । ਉਸ ਦਾ ਕਹਿਣਾ ਹੈ ਕਿ ਇਸ ਤਨਖਾਹ ਨਾਲ ਤਾਂ ਉਸ ਦੀ ਖੁਰਾਕ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ । ਖੇਡ ਦੌਰਾਨ ਸੱਟਾਂ ਵੀ ਕਾਫੀ ਲੱਗ ਜਾਂਦੀਆਂ ਹਨ । ਸਰਕਾਰ ਨੂੰ ਖਿਡਾਰੀਆਂ ਦੇ ਇਲਾਜ ਦਾ ਖਰਚਾ ਚੁੱਕਣਾ ਚਾਹੀਦਾ ਹੈ । ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਮਾਣ ਸਨਮਾਨ ਵੀ ਦੇਣਾ ਚਾਹੀਦਾ ਹੈ ਤਾਂ ਕਿ ਖਿਡਾਰੀ ਹੋਰ ਤਨਦੇਹੀ ਨਾਲ ਮਿਹਨਤ ਕਰਕੇ ਆਪਣੇ ਦੇਸ਼ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਸਕਣ।
ਕਰਨੈਲ ਸਿੰਘ ਐੱਮ.ਏ.
# 1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ ।
Email :- [email protected]



