(ਸਮਾਜ ਵੀਕਲੀ)
ਬੱਚਿਓ ਅਨੁਸ਼ਾਸ਼ਨ ਵਿੱਚ ਰਹਿਣਾ ਸਿੱਖੋ ਸਦਾ
ਰਹੋਂਗੇ ਵਿੱਚ ਅਨੁਸ਼ਾਸ਼ਨ ਦੇ ਨਾ ਖਾਓਗੇ ਖ਼ਤਾ
ਨਿਯਮਾਂ ਵਿੱਚ ਰਹਿ ਜੀਵਨ ਬਸਰ ਹੈ ਕਰਨਾ
ਵਿੱਚ ਅਨੁਸ਼ਾਸ਼ਨ ਰਹੋ ਨਾ ਪਵੇ ਦੰਡ ਭਰਨਾ
ਕੁਦਰਤ ਵੀ ਅਨੁਸ਼ਾਸ਼ਨ ਵਿੱਚ ਰਹਿੰਦੀ
ਤਾਂ ਹੀ ਸਾਡੀ ਜਿੰਦਗੀ ਦੀ ਮਿਆਦ ਹੈ ਰਹਿੰਦੀ
ਜੇ ਕੁਦਰਤ ਅਨੁਸ਼ਾਸਨ ਹੀਣਤਾ ਦਿਖਾਵੇ
ਫੇਰ ਜੀਵਨ ਜਿੰਦਗੀ ਏਥੇ ਨਜ਼ਰ ਨਾ ਆਵੇ
ਸਵੇਰੇ ਉੱਠਣਾ ਖਾਣਾ ਪੀਣਾ ਨਿਯਮ ‘ ਚ ਰਹਿਣਾ
ਇਸ ਨੂੰ ਬਣਾਓ ਬੱਚਿਓ ਜਿੰਦਗੀ ਦਾ ਗਹਿਣਾ
ਵਿਦਿਆਰਥੀ ਜੀਵਨ ਵਿੱਚ ਅਨੁਸ਼ਾਸਨ ਬਹੁਤ ਜਰੂਰੀ
ਨਾ ਰਹੋਗੇ ਵਿੱਚ ਅਨੁਸ਼ਾਸ਼ਨ ਕਦੇ ਪੈਣੀ ਨਾ ਪੂਰੀ
ਸਮੇਂ ਸਿਰ ਸਕੂਲ ਜਾਣਾ ਆਦੇਸ਼ਾਂ ਦਾ ਪਾਲਣ ਕਰਨਾ
ਸਹਿਪਾਠੀਆਂ ਨਾਲ ਪਿਆਰ ਅਧਿਆਪਕਾਂ ਦਾ ਆਦਰ ਕਰਨਾ
ਖੇਡਾਂ ਵਿੱਚ ਅਨੁਸ਼ਾਸ਼ਨ ਤੁਸੀਂ ਸਦਾ ਹੈ ਦਿਖਾਉਣਾ
ਸੜਕਾਂ ਤੇ ਨਿਯਮਾਂ ਦਾ ਪਾਲਣ ਕਰਨਾ ਨਾ ਪਊ ਪਛਤਾਉਣਾ
ਗੱਡੀ ਬੱਸ ਦੋ ਪਹੀਆ ਵਾਹਨ ਤੇ ਸਫ਼ਰ ਜਦ ਪਵੇ ਕਰਨਾ
ਬੱਚਿਓ ਸਦਾ ਤੁਸੀਂ ਅਨੁਸ਼ਾਸ਼ਨ ਦਾ ਪਾਲਣ ਹੈ ਕਰਨਾ
ਸਹੀ ਰਸਤੇ ਚੱਲ ਕੇ ਸਦਾ ਜੀਵਨ ਤੁਸੀਂ ਲੰਘਾਉਣਾ
ਧਰਮਿੰਦਰ ਜਿੰਦਗੀ ਵਿੱਚ ਫੇਰ ਨਹੀਂ ਪਊ ਪਛਤਾਉਣਾ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461



