HOME ਪੰਜਾਬ ਪੁਲਿਸ ਵੱਲੋਂ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼...

ਪੰਜਾਬ ਪੁਲਿਸ ਵੱਲੋਂ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਾਂਗੇ : ਜੱਸ ਕਲਿਆਣ ਰਾਵਣ

4
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ / ਭੋਗਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਚੌਂਕੀ ਅਲਾਵਲਪੁਰ ਦੇ ਅਧੀਨ ਪੈਂਦੇ ਪਿੰਡ ਧੀਰੋਵਾਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਵਿੱਚੋ ਲੱਗਭਗ ਢਾਈ ਮਹੀਨੇ ਪਹਿਲਾਂ  ਚੋਰਾਂ ਵੱਲੋਂ ਪੈਸਿਆਂ ਵਾਲਾ ਗੱਲ੍ਹਾ ਚੋਰੀ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ ਪਿੰਡ ਵਾਸੀਆਂ ਵੱਲੋਂ ਤੁਰੰਤ ਚੌਂਕੀ ਅਲਾਵਲਪੁਰ ਵਿਖੇ ਦਿੱਤੀ ਗਈ ਸੀ ਪ੍ਰੰਤੂ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਕਿ ਲੱਗਭਗ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਪੰਜਾਬ ਪੁਲਿਸ ਦੇ ਹੱਥ ਚੋਰਾਂ ਨੂੰ ਫੜਨ ਲਈ ਖਾਲੀ ਦਿਖਾਈ ਦਿੱਤੇ ! ਇਸ ਸਬੰਧੀ  ਵਾਲਮੀਕਨ  ਟਾਇਗਰ ਫੋਰਸ ਦੇ  ਜ਼ਿਲ੍ਹਾ ਪ੍ਰਧਾਨ ਜੱਸ ਕਲਿਆਣ ਰਾਵਣ, ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਥਿਤ ਦੋਸ਼ੀਆਂ ਨੂੰ ਫੜਨ ਲਈ ਚੌਂਕੀ ਅਲਾਵਲਪੁਰ ਦੀ ਪੁਲਿਸ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਉਹਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਅੱਜ ਵਾਲਮੀਕੀ  ਸਮਾਜ ਦੇ ਅਹੁਦੇਦਾਰਾਂ ਵੱਲੋਂ ਚੌਂਕੀ ਇੰਚਾਰਜ ਅਲਾਵਲਪੁਰ ਪਰਮਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਕਿਹਾ ਗਿਆ ਕਿ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਤੇ  ਪਰਚਾ ਦਰਜ ਕੀਤਾ ਜਾਵੇ  ਉਹਨਾਂ ਦੱਸਿਆ ਕਿ ਚੌਂਕੀ ਇੰਚਾਰਜ ਪ੍ਰਮਜੀਤ ਵੱਲੋਂ ਵਾਲਮੀਕਨ  ਟਾਈਗਰ ਫੋਰਸ ਅਤੇ ਇਲਾਕਾ ਨਿਵਾਸੀਆਂ ਨੂੰ  ਕਥਿਤ  ਦੋਸ਼ੀਆਂ ਤੇ ਜਲਦ ਗ੍ਰਿਫਤਾਰ  ਕਰਨ ਦਾ ਭਰੋਸਾ ਦਿਵਾਇਆ ਗਿਆ ਇਸ ਮੌਕੇ ਅਹੁਦੇਦਾਰਾਂ ਨੇ ਚੌਕੀ ਇੰਚਾਰਜ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ  ਜੇਕਰ ਕਥਿਤ ਦੋਸ਼ੀ ਤੁਰੰਤ ਨਾ ਫੜੇ  ਤਾਂ ਫੋਰਸ ਵਲੋ ਇਲਾਕਾ ਨਿਵਾਸੀਆਂ ਅਤੇ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ  ਤਿੱਖਾ ਸੰਘਰਸ਼ ਕੀਤਾ ਜਾਵੇਗਾ ! ਇਸ ਮੌਕੇ ਵਾਲਮੀਕਨ  ਟਾਇਗਰ ਫੋਰਸ ਤੋਂ,ਪ੍ਰਧਾਨ ਸਵਰਨਜੀਤ ਨਾਹਰ,ਦੀਦਾਰ ਮੱਟੂ ਚੈਅਰਮੈਨ ਵਾਲਮਿਕੀ ਸੰਘਰਸ਼ ਮੋਰਚਾ, ਗੁਰਦੀਪ ਮਾਨ ਲੇਸੜੀਵਾਲ, ਕਸ਼ਮੀਰ ਲਾਲ ਨਾਹਰ,ਪ੍ਰਭਜੋਤ ਨਾਹਰ, ਸੰਦੀਪ ਨਾਹਰ, ਗੁਰਪ੍ਰੀਤ ਸਿੰਘ,ਹਰਪ੍ਰੀਤ ਨਾਹਰ,ਸੋਨਾ ਨਾਹਰ ਦਿਲਬਾਗ ਸਿੰਘ ਆਦਿ  ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleप्राथमिक विद्यालयों का विलय आम बच्चों को शिक्षा से वंचित करने का षड्यन्त्र- एआईपीएफ
Next articleਪ੍ਰੇਮ ਵਿਸ਼ਵਾਸ਼ ਨੇ ਸਪੈਸ਼ਲ ਬੱਚਿਆਂ ਨਾਲ ਮਨਾਇਆ ਪਤਨੀ ਦਾ ਜਨਮ ਦਿਨ