ਪੰਜਾਬ ਦੇ ਅਧਿਕਾਰੀ ਦਿੱਲੀ ਸੱਦਣੇ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸਿਰਸਾ

(ਸਮਾਜ ਵੀਕਲੀ):  ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਲੀ ਸੱਦ ਕੇ ਸੰਵਿਧਾਨ ਦੀ ਖਿਲਾਫ਼ਵਰਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਚੁਣੇ ਹੋਏ 92 ‘ਆਪ’ ਵਿਧਾਇਕਾਂ ਨੂੰ ਨਾਲਾਇਕ ਸਾਬਤ ਕਰਨਾ ਚਾਹੁੰਦੇ ਹਨ ਅਤੇ ਇਹ ਪੰਜਾਬ ਦੀ ਗ਼ੈਰਤ ਨੂੰ ਚੁਣੌਤੀ ਹੈ। ਪੰਜਾਬ ਦਾ ਆਪਣੇ ਪਾਣੀਆਂ ਤੇ ਐੱਸਵਾਈਐੱਲ ਦੇ ਮੁੱਦੇ ’ਤੇ ਦਿੱਲੀ ਨਾਲ ਸਿੱਧਾ ਟਕਰਾਅ ਹੈ। ਉਨ੍ਹਾਂ ਕਿਹਾ ਕਿ ਭਲਕੇ ਸ੍ਰੀ ਕੇਜਰੀਵਾਲ ਕੋਈ ਅਜਿਹਾ ਫ਼ੈਸਲਾ ਕਰ ਦੇਣਗੇ ਤਾਂ ਭਗਵੰਤ ਮਾਨ ਆਖਣਗੇ ‘ਮੈਨੂੰ ਤਾਂ ਪਤਾ ਨਹੀਂ ਲੱਗਾ, ਅਧਿਕਾਰੀਆਂ ਨੇ ਫ਼ੈਸਲਾ ਕਰ ਦਿੱਤਾ ਹੋਵੇਗਾ’। ਉਨ੍ਹਾਂ ਸਵਾਲ ਕੀਤਾ, ‘ਕੀ ਭਗਵੰਤ ਮਾਨ ਪੰਜਾਬ ਵਿੱਚ ਇਹੀ ਦਿੱਲੀ ਮਾਡਲ ਲਾਗੂ ਕਰਨਗੇ?’ ਸਿਰਸਾ ਨੇ ਕਿਹਾ ਕਿ ਇਹ ਹੋ ਨਹੀਂ ਸਕਦਾ, ਇਸ ਲਈ ਕੇਜਰੀਵਾਲ ਤੇ ਭਗਵੰਤ ਮਾਨ ਮੁਆਫ਼ੀ ਮੰਗਣ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਿੰਨ ਸੌ ਯੂਨਿਟ ਮੁਫ਼ਤ ਬਿਜਲੀ ਦੇਣ ਦੀਆਂ ਪੇਚੀਦਗੀਆਂ ਬਾਰੇ ਚਰਚਾ
Next articleTrinamool MP contradicts Mamata’s ‘love-angle’ twist to Hanskhali minor rape