*ਮਿੱਠੀ ਨੋਕ ਝੋਕ*

ਰਾਜ ਦਵਿੰਦਰ

(ਸਮਾਜ ਵੀਕਲੀ)

ਤੱਤੀ ਤੱਤੀ ਲੋਅ , ਪਿੰਡਾ ਜਾਵੇ ਸਾੜ ਦੀ ।
ਆ ‘ਗੀ ਜੱਟਾ ਗਰਮੀ, ਵੇ ਜੇਠ-ਹਾੜ ਦੀ ।
ਜਿਹਦੇ ਵਿੱਚ ਬੈਠ, ਜਾਈਏ ਜੀ ਚਾਰ ਵੇ ।
ਔਖਾ ਸੌਖਾ ਹੋ ਕੇ ਜੱਟਾ ਲੈ ਲਾ ਕਾਰ ਵੇ ।

ਮਿਹਨਤਾਂ ਦੇ ਨਾਲ, ਮਸਾਂ ਡੰਗ ਸਰਦਾ ।
ਔਖਾ ਬੜਾ ਖਰਚ, ਚਲਾਉਣਾ ਘਰ ਦਾ ।
ਝੂਠੀਆਂ ਨਾ ਘੜੀਆਂ,ਦਲੀਲਾਂ ਜਾਦੀਆਂ ।
ਜੱਟਾਂ ਬੂਟਾਂ ਨੂੰ ਨਾ ਕਾਰਾਂ ਵਾਰਾ ਖਾਦੀਆਂ ।

ਬੱਚਿਆਂ ਨੂੰ ਛੁੱਟੀਆ , ਘੁੰਮਣ ਜਾਵਾਂਗੇ ।
ਸ਼ਿਮਲੇ ਦਾ ਟੂਰ, ਚੰਨਾ ਕੱਢ ਆਵਾਂਗੇ ।
ਚੱਲਦੀ ਹੀ ਕੋਈ, ਵੇਖ ਲੈ ਤੂੰ ਥਾਰ ਵੇ ।
ਔਖਾ ਸੌਖਾ ਹੋ ਕੇ , ਜੱਟਾ ਲੈ-ਲਾ ਕਾਰ ਵੇ ।

ਸਖਤ ਕਮਾਈਆਂ, ਬੜਾ ਔਖਾ ਕੰਮ ਨੀ ।
ਸਾਰਾ ਦਿਨ ਧੁੱਪੇ, ਸੜ ਜਾਂਦਾ ਚੰਮ ਨੀ ।
ਫਿਰ ਵੀ ਤੂੰ ਨਾਰੇ, ਜੋਰ ਪਾ ਆਹਦੀ ਆਂ ।
ਜੱਟਾਂ ਜੁੱਟਾਂ ਨੂੰ ਨਾ, ਕਾਰਾਂ ਵਾਰਾ ਖਾਦੀਆਂ ।
****************
ਛੋਟਾ ਜਿਹਾ ਬਣਾਦੇ, ਇੱਕ ਏ ਸੀ ਰੂਮ ਵੇ ।
ਜ਼ਿੰਦਗੀ ਨੂੰ ਵੇਖਾਂ, ਕਰ-ਕਰ ਯੂਮ ਵੇ ।
ਗਲ ਨੂੰ ਦਵਿੰਦਰ” ਇਕ ਰਾਣੀ ਹਾਰ ਵੇ ।
ਔਖਾ ਸੌਖਾ ਹੋ ਕੇ, ਜੱਟਾ ਲੈ-ਲਏ ਕਾਰ ਵੇ ।

ਆਖੇ” ਮਾਰ ਥੋੜਾ, ਹੰਭਲਾ ਸ਼ੇਰ ਬੱਗਿਆ ।
ਨੀ ਮੇਰੇ ਕੋਲੋਂ ਜਾਣਾ, ਨਹੀ ਫਾਹੇ ਲੱਗਿਆ ।
ਫਿਰ ਕਿੱਲੀ ਟੰਗ, ਰੋਵੇਂ ਗੀ ਪਰਾਦੀਆਂ।
ਜੱਟਾਂ ਜੁੱਟਾਂ ਨੂੰ ਨਾ, ਕਾਰਾਂ ਵਾਰਾ ਖਾਦੀਆਂ ।

ਰਾਜ ਦਵਿੰਦਰ

” 81461-27393,

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleG20 Development ministers’ meet resolved to focus on issues of Global South: Jaishankar
Next articleਗਰਮੀ ਦੀਆਂ ਛੁੱਟੀਆਂ ਅਤੇ ਕਿਤਾਬਾਂ