
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਨਵੀਂ ਧਾਰਮਿਕ ਫਿਲਮਾਂ ਅਕਾਲ ਪਹਿਲੇ ਦਿਨ ਤੋਂ ਹੀ ਵਿਵਾਦਾਂ ਕਾਰਨ ਚਰਚਾ ਵਿੱਚ ਆ ਗਈ ਹੈ ਜੇਕਰ ਦੇਖਿਆ ਜਾਵੇ ਤਾਂ ਜਦੋਂ ਇਸ ਫਿਲਮ ਦਾ ਤਿੰਨ ਕੁ ਮਹੀਨੇ ਪਹਿਲਾਂ ਟਰੇਲਰ ਆਇਆ ਸੀ ਉਸ ਵੇਲੇ ਹੀ ਤੋਂ ਹੀ ਕਈ ਉਗਲਾਂ ਉਠਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਪੰਜਾਬ ਦੇ ਅਨੇਕਾਂ ਵੱਡੇ ਸ਼ਹਿਰਾਂ ਦੇ ਵਿੱਚ ਜਿਨਾਂ ਮੌਲਾਂ ਦੇ ਵਿੱਚ ਫਿਲਮ ਲੱਗੀ ਉੱਥੇ ਕੁਝ ਨਹਿੰਗ ਸਿੰਘ ਜਥੇਬੰਦੀਆਂ ਨੇ ਇਸ ਫਿਲਮ ਦਾ ਵਿਰੋਧ ਕਰਦਿਆਂ ਹੋਇਆਂ ਇਸ ਫਿਲਮ ਨੂੰ ਬੰਦ ਕਰਾਉਣ ਦਾ ਯਤਨ ਕੀਤਾ। ਪੰਜਾਬ ਦੇ ਮਹਾਨਗਰ ਲੁਧਿਆਣਾ ਦੇ ਸਿਨੇਮਾ ਮੌਲ ਵਿੱਚ ਇਹ ਫਿਲਮ ਲੱਗੀ ਉੱਥੇ ਪੁਲਿਸ ਪ੍ਰਸ਼ਾਸਨ ਦਾ ਸਖ਼ਤ ਪਹਿਰਾ ਸੀ ਜਦੋਂ ਨਹਿੰਗ ਸਿੰਘ ਜਥੇਬੰਦੀਆਂ ਉਥੇ ਪੁੱਜੀਆਂ ਤਾਂ ਸਿਨੇਮਾ ਵਾਲਿਆਂ ਦਾ ਕਹਿਣਾ ਸੀ ਕਿ ਇੱਥੇ ਫਿਲਮ ਨਹੀਂ ਚੱਲ ਰਹੀ ਜਦੋਂ ਨਹਿੰਗ ਸਿੰਘ ਜਥੇਬੰਦੀਆਂ ਉਥੋਂ ਵਾਪਸ ਆ ਗਈਆਂ ਤਾਂ ਫਿਰ ਇਹ ਫਿਲਮ ਚਾਲੂ ਕਰ ਦਿੱਤੀ ਗਈ ਜਿਸ ਤੋਂ ਨਹਿੰਗ ਸਿੰਘ ਜਥੇਬੰਦੀਆਂ ਦੇ ਵਿੱਚ ਹੋਰ ਗੁੱਸਾ ਭੜਕ ਗਿਆ ਤੇ ਉਹਨਾਂ ਨੇ ਸਿਨੇਮਾ ਹਾਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਤਾਇਨਾਤ ਪੁਲਿਸ ਦੀ ਖਿੱਚ ਧੂਹ ਵੀ ਨਹਿੰਗ ਸਿੰਘ ਜਥੇਬੰਦੀਆਂ ਦੇ ਨਾਲ ਹੋਈ। ਸਿੰਘਾਂ ਨੇ ਅੰਦਰ ਜਾ ਕੇ ਜੋ ਫਿਲਮ ਦੇ ਪੋਸਟਰ ਆਦਿ ਲੱਗੇ ਹੋਏ ਸਨ ਉਹਨਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਹੀ ਪਟਿਆਲਾ ਦੇ ਜਿਸ ਸਿਨੇਮਾ ਵਿੱਚ ਇਹ ਫਿਲਮ ਲੱਗੀ ਹੋਈ ਸੀ ਉੱਥੇ ਵੀ ਇਹੀ ਕੁਝ ਹੋਇਆ ਸਿੱਖ ਧਾਰਮਿਕ ਜਥੇਬੰਦੀਆਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਫਿਲਮ ਦਾ ਵਿਰੋਧ ਕੀਤਾ ਉਥੋਂ ਦੇ ਸਿਨੇਮਾ ਘਰਾਂ ਦੇ ਵਿੱਚੋਂ ਫਿਲਮ ਸੰਬੰਧੀ ਜੋ ਪੋਸਟਰ ਸਨ ਉਹਨਾਂ ਨੂੰ ਪਾੜਨਾ ਸ਼ੁਰੂ ਕਰ ਦਿੱਤਾ ਨਹਿੰਗ ਸਿੰਘ ਜਥੇਬੰਦੀਆਂ ਦਾ ਇਹ ਕਹਿਣਾ ਸੀ ਕਿ ਇਸ ਫਿਲਮ ਦੇ ਜਰੀਏ ਸਿੱਖ ਇਤਿਹਾਸ ਨੂੰ ਤਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਹੀ ਜਾ ਰਿਹਾ ਹੈ ਉੱਥੇ ਜੋ ਅਦਾਕਾਰ ਆਪ ਸਾਬਤ ਸੂਰਤ ਨਹੀਂ ਹਨ ਹੋਰ ਗਲਤ ਗੀਤ ਤੇ ਗਲਤ ਫਿਲਮ ਬਣਾ ਰਹੇ ਹਨ ਤੇ ਅੱਜ ਉਹ ਆਪਣੇ ਆਪ ਨੂੰ ਵੱਡੇ ਡੁਪਲੀਕੇਟ ਸਿੰਘ ਦਿਖਾ ਕੇ ਲੋਕਾਂ ਦੇ ਅੱਖਾਂ ਅੱਖੀ ਘੱਟਾ ਪਾਉਣਾ ਚਾਹੁੰਦੇ ਹਨ ਇਹਨਾਂ ਲੋਕਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ। ਸਿਰਫ਼ ਫਿਲਮ ਵਿੱਚੋਂ ਕਮਾਈ ਕਰਨੀ ਹੀ ਇਹਨਾਂ ਦਾ ਮੁੱਖ ਫ਼ਰਜ਼ ਹੈ। ਪੰਜਾਬ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਧਾਰਮਿਕ ਤੇ ਨਹਿੰਗ ਸਿੰਘ ਜਥੇਬੰਦੀਆਂ ਨੇ ਇਸ ਫਿਲਮ ਦੇ ਸੰਬੰਧ ਵਿੱਚ ਕਿਹਾ ਹੈ ਕਿ ਸਿਨੇਮਾ ਮਾਲਕਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਫਿਲਮ ਨਾ ਚਲਾਈ ਜਾਵੇ। ਜੇਕਰ ਕਿਤੇ ਵੀ ਇਹ ਫਿਲਮ ਚਲਾਈ ਜਾਵੇਗੀ ਤਾਂ ਅਸੀਂ ਇਸ ਦਾ ਡੱਟਵਾ ਵਿਰੋਧ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj