HOME ਪੰਜਾਬ ਕਬੱਡੀ ਐਸੋਸੀਏਸ਼ਨ ਦੀ ਲੁਧਿਆਣਾ ਟੀਮ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤ...

ਪੰਜਾਬ ਕਬੱਡੀ ਐਸੋਸੀਏਸ਼ਨ ਦੀ ਲੁਧਿਆਣਾ ਟੀਮ ਨੇ ਪਹਿਲੀ ਵਾਰ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

2
ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਜੇਤੂ ਟੀਮ ਦਾ ਕੀਤਾ ਸਨਮਾਨ
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.)-ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਇੰਡੋਰ ਸਟੇਡੀਅਮ ਮੋਗਾ ਵਿਖੇ ਅੰਡਰ 18 ਦੇ ਕਰਵਾਏ ਗਏ ਕਬੱਡੀ ਕੱਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਲੁਧਿਆਣਾ ਦੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ, ਪਹਿਲੀ ਵਾਰ ਲੁਧਿਆਣਾ ਕਬੱਡੀ ਐਸੋਸੀਏਸ਼ਨ ਦੀ ਟੀਮ ਗੋਲਡ ਮੈਡਲ ਜਿੱਤ ਕੇ ਲੁਧਿਆਣਾ ਦਾਂ ਰੋਸ਼ਨ ਕੀਤਾ। ਇਸ ਮੌਕੇ ਆਲ ਇੰਡੀਆ ਕਬੱਡੀ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ: ਗੁਰਮੇਲ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਲੁਧਿਆਣਾ ਪਹੁੰਚੀ ਟੀਮ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ ਗਈ। ਜਿਸ ਵਿੱਚ ਬੈਸਟ ਰੇਡਰ ਸਿਮਰਨਜੋਤ ਸਿੰਘ ਪਿੰਡ ਰਣੀਆਂ, ਜਾਫੀ ਮੀਆਂਕ ਜਮਾਲਪੁਰ, ਜਸਨਪ੍ਰੀਤ ਸਿੰਘ ਹੰਬੜਾਂ, ਮੁਸਤਫਾ ਹੰਬੜਾਂ, ਨਿਖਡ ਜਮਾਲਪੁਰ, ਵਿਕਾਸ਼ ਜਮਾਲਪੁਰ, ਅਜੀਤ ਤਿਵਾੜੀ ਗਿਆਸਪੁਰਾ, ਸ਼ੁਭਮ ਜਮਾਲਪੁਰ, ਅਦਿਤਿਆ ਤਾਜਪੁਰ, ਯੁਵਰਾਜ ਗਿਆਸਪੁਰਾ, ਇੰਦਰਜੀਤ ਬਾਂਸਲ ਸਲੇਮ ਟਾਬਰੀ ਖਿਡਾਰੀਆਂ ਦੀ ਜਿੱਥੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਹੌਂਸਲਾ ਅਫਜਾਈ ਕੀਤੀ ਗਈ । ਸਨਮਾਨ ਸਮਾਰੋਹ ਦੌਰਾਨ ਕਬੱਡੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮਾਸਕੋ ਅਤੇ ਜੰਗ ਸਿੰਘ ਪਹਿਲਵਾਨ, ਅਸ਼ੋਕ ਸ਼ਰਮਾ ਯੂ.ਕੇ, ਕਰਨੈਲ ਸਿੰਘ, ਨਿਰੰਜਣ ਕੁਮਾਰ, ਸਾਗਰ, ਰਾਜ ਕੁਮਾਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਰਤਮਾਨ ਹੀ ਤੋਹਫਾ ਹੈਂ………
Next articleਸੁਲਤਾਨਪੁਰ ਲੋਧੀ ‘ਚ ਵਿਕਾਸ ਕਾਰਜਾਂ ਦੀ ਢਿੱਲੀ ਰਫਤਾਰ ਲਈ ਸੂਬਾ ਸਰਕਾਰ ਤੇ ਹਲਕਾ ਵਿਧਾਇਕ ਜਿੰਮੇਵਾਰ-ਨਾਨਕਪੁਰ