(ਸਮਾਜ ਵੀਕਲੀ)
ਹਰਪ੍ਰੀਤ ਪੱਤੋ
** ਅੰਬਾਂ ਦੀ ਰੁੱਤ **
ਰੁੱਤ ਹੁਣ ਅੰਬਾਂ ਦੀ ਹੈ ਆਈ ਬੱਚਿਓ।
ਰੇਹੜੀਆਂ ‘ਤੇ ਦਿੰਦੇ ਨੇ ਦਿਖਾਈ
ਬੱਚਿਓ।
ਕਈਆਂ ਨੇ ਦੁਕਾਨਾਂ ਤੇ ਸਜ਼ਾ ਕੇ
ਰੱਖੇ ਨੇ।
ਚਾਂਦੀ ਦੇ ਵਰਕਾਂ ਨੂੰ ਲਾ ਕੇ
ਰੱਖੇ ਨੇ।
ਆ ਜੋ ਲ਼ੈ ਜੋ ਹੋਕਾ ਦੇਣ ਭਾਈ ਬੱਚਿਓ।
ਰੁੱਤ ਹੁਣ ਅੰਬਾਂ ਦੀ,,,,,,,,,,।
ਤੋਤਾ, ਚੋਸਾ, ਲੰਗੜਾ, ਦੁਸਹਿਰੀ
ਕਲਮੀਂ।
ਠੰਡੇ ਕਰ ਖਾਈਏ ਨਾ ਫਿਰ ਲੱਗੇ
ਗਰਮੀਂ।
ਵੇਖੋ ਕਿਵੇਂ ਢੇਰ ਬੈਠੇ ਲਾਈ ਬੱਚਿਓ।
ਰੁੱਤ ਹੁਣ ਅੰਬਾਂ ਦੀ,,,,,,,,,।
ਸਾਰਿਆਂ ਫਲਾਂ ਦੇ ਵਿੱਚੋਂ ਰਾਜਾਂ
ਫ਼ਲ ਹੈ।
ਪੇਟੀਆਂ ‘ਚ ਆਉਂਦਾ ਇਹ ਤਾਜ਼ਾ ਫ਼ਲ ਹੈ।
ਲਿਫ਼ਾਫ਼ਿਆਂ ‘ਚ ਜਾਂਦੇ ਸਭ ਪਾਈ
ਬੱਚਿਓ।
ਰੁੱਤ ਹੁਣ ਅੰਬਾਂ ਦੀ,,,,,,,,,,,।
ਕੋਈ ਅੰਬਾਂ ਦਾ ਮੈਗੋਸ਼ੇਕ ਬਣਾਉਂਦਾ ਹੈ।
ਕਾਜੂ ਤੇ ਬਦਾਮ ਕੁੱਟ ਵਿੱਚ ਪਾਉਂਦਾ ਹੈ।
ਚੀਰ ਚੀਰ ਜਾਂਦੇ ਕਈ ਖਾਈ
ਬੱਚਿਓ।
ਰੁੱਤ ਹੁਣ ਅੰਬਾਂ ਦੀ,,,,,,,,,,।
‘ਪੱਤੋ’ ਕਈ ਅੰਬਾਂ ਦਾ ਅਚਾਰ ਪਾਉਂਦੇ ਨੇ।
ਪਾ ਕੇ ਮਿਰਚ ਮਸਾਲਾ ਵਧੀਆ
ਬਣਾਉਂਦੇ ਨੇ।
ਲੱਗਦੀ ਸਵਾਦ ਖਟਿਆਈ ਬੱਚਿਓ।
ਰੁੱਤ ਹੁਣ ਅੰਬਾਂ ਦੀ ਆਈ ਹੈ ਬੱਚਿਓ ।
ਰੇਹੜੀਆਂ ਤੇ ਦਿੰਦੇ ਨੇ ਦਿਖਾਈ ਬੱਚਿਓ।
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ ਼94658-21417



