HOME ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ...

ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ

5
 ਦੋਨਾ ਇਲਾਕੇ ਵਿੱਚ 15 ਪ੍ਰਤੀਸ਼ਤ ਤੋਂ ਵੱਧ ਝੋਨੇ ਦੀ ਫਸਲ ਖੇਤਾਂ ਵਿੱਚ ਖੜ੍ਹੀ ਹੈ – ਦਲਵਿੰਦਰ ਸਿੱਧੂ 
ਕਪੂਰਥਲਾ  (ਸਮਾਜ ਵੀਕਲੀ)  ( ਕੌੜਾ)– ਸਿੱਧਵਾਂ ਦੋਨਾ ਕਪੂਰਥਲਾ ਦੀ ਸੈਂਟਰ ਮੰਡੀ ਵਿਖੇ ਝੋਨੇ ਦੀ ਫਸਲ ਵੇਚਣ ਆਏ ਵੱਖ- ਵੱਖ ਪਿੰਡਾਂ ਦੇ ਕਿਸਾਨਾਂ ਜਿਹਨਾਂ ਵਿਚ ਜੋਗਾ ਸਿੰਘ ਸਿੱਧੂ, ਪਰਮਿੰਦਰ ਸਿੰਘ ਅਤੇ ਅਮਰੀਕ ਸਿੰਘ ਸਿੱਧਵਾਂ ਦੋਨਾਂ  ਨੇ ” ਪੱਤਰਕਾਰਾਂ ” ਨਾਲ਼ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਨਾਲ਼ ਉਹਨਾਂ ਦੀ ਝੋਨੇ ਦੀ ਫਸਲ ਨੂੰ ਕੋਈ ਖ਼ਰੀਦ ਏਜੰਸੀ , ਖ਼ਰੀਦ ਨਹੀਂ ਰਹੀ ਅਤੇ ਓਹਨਾ ਦੀ ਖੱਜਲ ਖੁਆਰ ਹੋ ਰਹੀ ਹੈ। ਓਹਨਾਂ ਆਖਿਆ ਕਿ ਪਿਛਲੇ ਦਿਨੀ ਹੋਈਆਂ  ਭਾਰੀ ਮੀਂਹਾਂ ਕਾਰਨ ਝੋਨੇ ਦੀ ਫਸਲ ਪੱਕਣ ਵਿੱਚ ਦੇਰੀ ਹੋਈ ਅਤੇ ਹੁਣ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਮੰਡੀਆਂ ਬੰਦ ਕਰਕੇ ਕਿਸਾਨਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮੌਕੇ ਉੱਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜਿਲਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਆਖਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਪਿੰਡਾਂ ਦੀਆਂ ਸੈਂਟਰ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਬੰਦ ਕੀਤੀ ਅਤੇ ਹੁਣ 10 ਨਵੰਬਰ ਨੂੰ ਇੱਕ ਹੋਰ ਦੀਆਂ ਮੰਡੀਆਂ ਨੂੰ ਵੀ ਇੱਕ ਕੁੜੀ ਪੰਜਾਬ ਸਰਕਾਰ ਨੇ ਬੰਦ ਕਰ ਦਿੱਤਾ ਹੈ । ਦੂਸਰੇ ਪਾਸੇ ਸ਼ਹਿਰੀ ਤੇ ਪੇਂਡੂ ਇਲਾਕੇ ਦੀਆਂ ਸੈਂਟਰ ਮੰਡੀਆਂ ਵਿੱਚ ਝੋਨੇ ਦੀ ਫਸਲ ਵੇਚਣ ਲਈ ਆ ਰਹੇ ਕਿਸਾਨ ਪਰੇਸ਼ਾਨ ਹਨ । ਓਹਨਾਂ ਆਖਿਆ ਕਿ ਦੋਨਾ ਇਲਾਕੇ ਵਿੱਚ 15 ਪ੍ਰਤੀਸ਼ਤ ਤੋਂ ਵੱਧ ਝੋਨੇ ਦੀ ਫਸਲ ਖੇਤਾਂ ਵਿੱਚ ਖੜ੍ਹੀ ਹੈ ਅਤੇ ਠੰਡ ਕਾਰਨ ਝੋਨੇ ਦੀ ਫਸਲ ਪੱਕਣ ਵਿੱਚ ਵਧੇਰੇ ਸਮਾਂ ਲੈ ਰਹੀ ਹੈ। ਓਹਨਾਂ ਆਖਿਆ ਕਿ ਜੇ ਸਰਕਾਰ ਪਿੰਡਾਂ ਅਤੇ ਸ਼ਹਿਰੀ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਮੁੜ ਸ਼ੁਰੂ ਨਹੀਂ ਕਰਦੀ ਤਾਂ ਮਜਬੂਰਨ  ਕਿਸਾਨਾਂ ਨੂੰ ਆਪਣੀ ਝੋਨੇ  ਦੀ ਫਸਲ ਸ਼ੈਲਰ ਮਾਲਕਾਂ ਨੂੰ ਸਸਤੇ ਭਾਅ ਉੱਤੇ ਵੇਚਣੀ ਪਵੇਗੀ ਜੋ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਹੋਵੇਗਾ । ਪ੍ਰਭਾਵਿਤ ਕਿਸਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਜਿਲਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਪਾਸੋਂ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਬਹਾਲ ਕੀਤੀ ਜਾਵੇ ਤਾਂ ਜੋ ਕਿਸਾਨ  ਝੋਨੇ ਦੀ ਫਸਲ ਸਰਕਾਰੀ ਖਰੀਦ ਉੱਤੇ  ਵੇਚ ਸਕਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleअम्बेडकर की रिपब्लिकन विचारधारा को फिर से ज़िंदा करने की तत्काल ज़रूरत
Next articleਡਾ. ਆਸਾ ਸਿੰਘ ਘੁੰਮਣ ਦੀ ਅਨੁਵਾਦਿਤ ਪੁਸਤਕ “ਕਹਾਣੀ ਬਿਨ ਸਰਨਾਂਵਿਓਂ” ਲੋਕ ਅਰਪਣ