HOME ਡਾ. ਆਸਾ ਸਿੰਘ ਘੁੰਮਣ ਦੀ ਅਨੁਵਾਦਿਤ ਪੁਸਤਕ “ਕਹਾਣੀ ਬਿਨ ਸਰਨਾਂਵਿਓਂ” ਲੋਕ...

ਡਾ. ਆਸਾ ਸਿੰਘ ਘੁੰਮਣ ਦੀ ਅਨੁਵਾਦਿਤ ਪੁਸਤਕ “ਕਹਾਣੀ ਬਿਨ ਸਰਨਾਂਵਿਓਂ” ਲੋਕ ਅਰਪਣ

ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)- ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਸਟੇਟ, ਕਪੂਰਥਲਾ ਦੇ ਸਹਿਯੋਗ ਨਾਲ ਡਾ. ਆਸਾ ਸਿੰਘ ਘੁੰਮਣ ਜੀ ਦੀ ਅਨੁਵਾਦਿਤ ਪੁਸਤਕ “ਕਹਾਣੀ ਬਿਨ ਸਰਨਾਂਵਿਓਂ” (ਚੈਖਵ ਦੀਆਂ ਤੇਰ੍ਹਾਂ ਕਹਾਣੀਆਂ) ਦਾ ਲੋਕ ਅਰਪਣ ਸਮਾਗਮ  ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਸਟੇਟ ਕਪੂਰਥਲਾ ਵਿਖੇ ਕਰਵਾਇਆ ਗਿਆ।  ਇਸ ਮੌਕੇ ਬਤੌਰ ਮੁੱਖ ਮਹਿਮਾਨ ਸ. ਮੋਤਾ ਸਿੰਘ ਸਰਾਏ (ਪ੍ਰਧਾਨ ਯੂਰਪੀ ਸੱਥ, ਯੂਕੇ), ਬਤੌਰ ਵਿਸ਼ੇਸ਼ ਮਹਿਮਾਨ ਸ. ਲਖਵਿੰਦਰ ਸਿੰਘ ਜੌਹਲ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਬਲਦੇਵ ਸਿੰਘ ਢਿੱਲੋਂ (ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ, ਕਪੂਰਥਲਾ) ਵੱਲੋਂ ਕੀਤੀ ਗਈ। ਪੁਸਤਕ ਬਾਰੇ ਜਾਣ ਪਹਿਚਾਣ ਡਾ. ਰਾਮ ਮੂਰਤੀ ਘਈ ਵੱਲੋਂ ਕਰਵਾਈ ਗਈ।  ਇਸ ਸਮਾਗਮ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਸ਼੍ਰੀ ਸ਼ਹਿਬਾਜ਼ ਖਾਨ ਨੇ ਅਦਾ ਕੀਤੀ। ਡਾ. ਆਸਾ ਸਿੰਘ ਘੁੰਮਣ ਨੇ ਆਪਣੀ ਇਸ ਪੁਸਤਕ ਵਿੱਚੋਂ ਇੱਕ ਕਹਾਣੀ ਦਾ ਉਚਾਰਣ ਵੀ ਕੀਤਾ। ਇਸ ਮੌਕੇ ਸ਼੍ਰੀਮਤੀ ਜਸਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਡਾ. ਆਸਾ ਸਿੰਘ ਘੁੰਮਣ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਕਿਤਾਬਾਂ ਨਵੀਂ ਪੀੜ੍ਹੀ ਦੀ ਪਹਿਲੀ ਪਸੰਦ ਨੇ, ਚੈਖ਼ਵ ਆਪਣੇ ਸਮੇਂ ਦਾ ਇਤਿਹਾਸਿਕ ਕਹਾਣੀਕਾਰ ਰਿਹਾ ਹੈ ਅਤੇ ਉਸ ਵੱਲੋਂ ਆਪਣੇ ਪਾਤਰ ਰੋਜ਼ਾਨਾ ਜ਼ਿੰਦਗੀ ਵਿੱਚੋਂ ਨਿਕਲੇ ਤਜ਼ਰਬਿਆਂ ਤੋਂ ਘੜ੍ਹੇ ਹੁੰਦੇ ਸਨ। ਇਹ ਅਨੁਵਾਦਿਤ ਪੁਸਤਕ ਹਰ ਉਮਰ ਵਰਗ ਦੇ ਪਾਠਕ ਲਈ ਪੜ੍ਹਨ ਅਤੇ ਸਿੱਖਣਯੋਗ ਹੋਵੇਗੀ।  ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਦੇ ਸਟਾਫ਼ ਵੱਲੋਂ ਭਾਸ਼ਾ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ‘ਤੇ ਆਏ ਹੋਏ ਮਹਿਮਾਨਾਂ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੁਸਤਕਾਂ ਵੀ ਖਰੀਦੀਆਂ। ਸਮਾਗਮ ਮੌਕੇ ਪ੍ਰੋਮਿਲਾ ਅਰੋੜਾ, ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰੋ ਹਰਜੀਤ ਸਿੰਘ ਅਸ਼ਕ, ਸੁਰਿੰਦਰ ਸਿੰਘ ਸੁੰਨੜ, ਰਤਨ ਸਿੰਘ ਸੰਧੂ, ਕੰਵਰ ਇਕਬਾਲ ਸਿੰਘ, ਡਾਕਟਰ ਸੁਖਪਾਲ ਸਿੰਘ ਥਿੰਦ, ਰੋਸ਼ਨ ਖੈੜਾ, ਵਿਸ਼ਾਲ ਬਿਆਸ, ਪ੍ਰਿੰਸੀਪਲ ਲਖਵੀਰ ਸਿੰਘ ਸਟੇਟ ਐਵਾਰਡੀ,ਸਵਰਨ ਸਿੰਘ ਪਰਦੇਸੀ, ਜਨਪ੍ਰੀਤ ਬੇਗੋਵਾਲ, ਹਰਪਾਲ ਸਿੰਘ ਬਾਵਾ, ਗੁਰਦੀਪ ਗਿੱਲ, ਸੁਰਜੀਤ ਸਾਜਨ, ਚੰਨ ਮੋਮੀ, ਕਰਮਜੀਤ ਸਿੰਘ ਨਡਾਲਾ, ਨਿਰਮਲ ਸਿੰਘ ਖੱਖ, ਮਲਕੀਤ ਸਿੰਘ ਮੀਤ, ਨਵਜੋਤ ਸਿੰਘ, ਤੇਜਬੀਰ ਸਿੰਘ ਨੰਨੜਾ, ਲਖਬੀਰ ਸਿੰਘ, ਜਗਮਿੰਦਰ ਕੋਰ, ਡਿੰਪਲ, ਹਰਦੇਵ ਸਿੰਘ ਲੱਖਣ ਕਲਾਂ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮਨਜਿੰਦਰ ਕਮਲ, ਗੁਰਦੀਪ ਸਿੰਘ ਚੀਮਾ, ਦੀਪਕ ਨਾਹਰ, ਰਣਜੀਤ ਸਿੰਘ ਸਪਨਾ, ਆਸ਼ੂ ਕੁਮਰਾ, ਅਵਤਾਰ ਸਿੰਘ ਭੰਡਾਲ, ਮਨਜਿੰਦਰ ਸਿੰਘ ਜੌਹਲ ਦੇ ਨਾਲ ਦਫ਼ਤਰੀ ਸਟਾਫ਼ ਮਨੀਸ਼ ਕੁਮਾਰ ਅਤੇ ਸਲਮਾਨ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਮੰਡੀਆਂ ਵਿੱਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
Next articleਵਿਦਿਆਰਥੀ ਜੀਵਨ ਵਿੱਚ ਖੇਡਾਂ