ਪੰਜਾਬ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਜਿਹੜੇ ਸਿੱਖਾਂ ਅਤੇ ਦਲਿਤਾਂ ਵਿੱਚ ਦੰਗੇ ਫਸਾਦ ਕਰਵਾਉਣੇ ਚਾਹੁੰਦੇ ਹਨ –ਡਾ ਨਛੱਤਰ ਪਾਲ ਐਮ ਐਲ ਏ

 ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜੋ ਬੀਤੇ ਕੱਲ ਗੁਰਪਤਵੰਤ ਸਿੰਘ ਪੰਨੂ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ ਉਸ ਦੇ ਖਿਲਾਫ ਪੂਰੇ ਬਹੁਜਨ ਸਮਾਜ ਦੇ ਅੰਦਰ ਬਹੁਤ ਵੱਡਾ ਰੋਸ ਹੈ ਕਿ ਦੇਸ਼ ਦੀਆਂ ਉਹ ਫਿਰਕੂ ਤਾਕਤਾਂ ਜਿਹੜੀਆਂ ਸਮੇਂ ਸਮੇਂ ਤੇ ਕਦੇ ਕ੍ਰਿਸ਼ਚੀਅਨ ਤੇ ਹਮਲੇ ਕਰਦੀਆਂ ਕਦੇ ਮੁਸਲਮਾਨਾ ਤੇ ਹਮਲੇ ਕਰਦੀਆਂ ਕਿਤੇ ਸਿੱਖਾਂ ਦੀ ਨਸਲ ਕੁਸ਼ੀ ਕਰਦੀਆਂ ਇਹ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਦੇਸ਼ ਦੇ ਅੰਦਰ ਆਪਸੀ ਭਾਈਚਾਰਾ ਆਪਸੀ ਭਾਈਚਾਰਕ ਸਾਂਝ ਕਾਇਮ ਰਹੇ ਉਹਨੂੰ ਤੋੜਨ ਦੇ ਲਈ ਲਗਾਤਾਰ ਪੰਜਾਬ ਦੇ ਅੰਦਰ ਇਹ ਹਮਲੇ ਹੋਏ ਇਸ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਪ੍ਰਿਤਮਾ ਦੇ ਨਾਲ ਛੇੜਛਾੜ ਹੋਈ ਤਾਂ ਮੇਰੇ ਵੱਲੋਂ ਪੰਜਾਬ ਦੀ ਅਸੈਂਬਲੀ ਦੇ ਅੰਦਰ ਇਹ ਮਾਮਲਾ ਵੀ ਉਠਾਇਆ ਗਿਆ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਪ੍ਰਤਿਮਾ ਨਾਲ ਛੇੜਛਾੜ ਕਰਨ ਵਾਲਿਆਂ ਖਿਲਾਫ ਸਾਨੂੰ ਐਨ.ਐਸ.ਏ ਜਾ ਦੇਸ਼ ਧਰੋਹ ਵਰਗੀਆਂ ਧਰਾਵਾਂ ਲਗਾਣੀਆਂ ਚਾਹੀਦੀਆਂ ਹਨ ਤਾਂ ਜੋ ਅੱਗੇ ਤੋਂ ਅਜਿਹਾ ਘਨਾਉਣੀ ਹਰਕਤ ਕੋਈ ਨਾ ਕਰ ਸਕੇ ਜਿਹੜੀ ਕੱਲ ਹਲਕਾ ਫਿਲੋਰ ਦੇ ਪਿੰਡ ਨੰਗਲ ਵਿਖੇ ਘਟਨਾ ਹੋਈ ਤਾਂ ਉਥੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਪਹੁੰਚੇ ਮੌਕੇ ਤੇ ਹੀ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਦੋਸ਼ੀਆਂ ਦੀ ਭਾਲ ਜਾਰੀ ਹੈ ਇਸ ਕਰਕੇ ਅੱਜ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿੱਥੇ ਜਿੱਥੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਪ੍ਰਤਿਮਾ ਲੱਗੀ ਉਹਨਾਂ ਦੀ ਸੁਰੱਖਿਆ ਦੀ ਦੇਖ ਰੇਖ ਉਹਨਾਂ ਨੂੰ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਅੰਦਰ ਅਜਿਹੇ ਗਲਤ ਅਨਸਰ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਤੋੜ ਨਾ ਸਕਣ ਮੇਰੀ ਬਹੁਜਨ ਸਮਾਜ ਨੂੰ ਵੀ ਅਪੀਲ ਹੈ ਕਿ ਆਪਾਂ ਰਲ ਮਿਲ ਕੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਇਕੱਠੇ ਹੋ ਕੇ ਇਹਨਾਂ ਤਾਕਤਾਂ ਦੇ ਖਿਲਾਫ ਲੜੀਏ ਤਾਂ ਜੋ ਇਹਨਾਂ ਦੇ ਮਨਸੂਬੇ ਕਾਮਯਾਬ ਨਾ ਹੋ ਸਕਣ ਇਸ ਮੌਕੇ ਜਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਵਿਧਾਨ ਸਭਾ ਪ੍ਰਧਾਨ ਰਸ਼ਪਾਲ ਮਹਾਲੋਂ, ਗਿਆਨ ਚੰਦ ਰਾਹੋਂ,ਬਲਵਿੰਦਰ ਭੰਗਲ,ਗੁਰਨਾਮ ਪੁੰਨੂ ਮੁਜਾਰਾ,ਹਰਬੰਸ ਜਾਨੀਵਾਲ ਗੁਰਦੀਪ ਸਲੋਹ ਡਾਕਟਰ ਸਰਬਜੀਤ ਸਲੋਹ,ਕਮਲ ਵੀਰ ਜਸਲ,ਸਤਪਾਲ ਚੱਕਲੀ,ਕਸ਼ਮੀਰ ਨਵਾਂ ਸ਼ਹਿਰ, ਸਰਪੰਚ ਰਕੇਸ਼ ਉਧੋਵਾਲ,ਸੋਨੂ ਲਧੜ,ਪ੍ਰੇਮ ਰਤਨ ਸ਼ੈਰੀ ਪ੍ਰਧਾਨ,ਸਤਨਾਮ ਮਹਾਲੋ,ਔਰ ਫਿਰ ਬਲਵੀਰ ਦੁਗਲ, ਜਸਵੰਤ ਤੂਰ, ਰਜਿੰਦਰ ਕੁਮਾਰ,ਨਵਦੀਪ ਸਿੰਘ,ਰਾਮਲਾਲ ਕੁਲਾਮ,ਜੱਸੀ ਬੇਗਮਪੁਰ,ਕੁਲਬੀਰ ਰਾਮ ਜਾਫਰਪੁਰ,ਸੱਤਪਾਲ ਲੰਗੜੋਆ, ਐਸਡੀਓ ਧਰਮਪਾਲ, ਮੇਜਰ ਘਟਾਰੋ ਸੁਰਜੀਤ ਕਰਿਹਾ ਜੀ ਸ਼ਿੰਗਾਰਾ ਰਾਮ ਰਾਹੋ ਮੁਖਤਿਆਰ ਪ੍ਰਧਾਨ ਰਾਹੋ,ਬਿਸ਼ਨਦਾਸ ਰਾਹੋਂ ਸੋਨੂ ਨਵਾਂ ਸ਼ਹਿਰ, ਹਰਮੇਸ਼ ਸੀਮਾਰ, ਆਦਿ ਸਾਥੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨੈਸ਼ਨਲ ਐਥਲੀਟ ਬਹਾਦਰ ਕੇਬੀ ਐਮ ਜੀ ਐਫ ਏ ਦੇ ਖਿਡਾਰੀਆਂ ਲਈ ਡਾਈਟ ਲੈ ਕੇ ਪਹੁੰਚੇ ਸਰਬਜੀਤ ਮੰਗੂਵਾਲ
Next articleਐਨ ਐਮ ਐਮ ਐਸ ਪ੍ਰੀਖਿਆ ਵਿੱਚ ਭੰਗਲ ਖੁਰਦ ਸਕੂਲ ਦੀ ਝੰਡੀ ਰਹੀ