ਮਾਤਾ ਕੇਵਲ ਕੌਰ ਭੋਗਪੁਰ ਨੂੰ ਸ਼ਰਧਾਂਜਲੀਆਂ ਅਰਪਿਤ

ਭੋਗਪੁਰ /ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਯੂ ਐਸ ਏ ਵੱਸਦੇ ਪ੍ਰਵਾਸੀ ਭਾਰਤੀ ਪ੍ਰਸਿੱਧ ਰੰਗ ਕਰਮੀ ਤੇ ਵੀਡੀਓ ਡਾਇਰੈਕਟਰ ਰਾਮ ਭੋਗਪੁਰੀਆ ਦੀ ਪੂਜਨੀਕ ਬੀਬੀ ਸ਼੍ਰੀਮਤੀ ਕੇਵਲ ਕੌਰ (77) ਪਤਨੀ ਸਵ. ਸ਼੍ਰੀ ਚਾਨਣ ਰਾਮ ਜੋ ਬੀਤੀ 30 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸੀ ਨਮਿਤ ਭੋਗ ਅਤੇ ਅੰਤਿਮ ਅਰਦਾਸ ਕੋਵਿਡ 19 ਦੀ ਮਹਾਂਮਾਰੀ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੀ ਗੁਰੂ ਰਵਿਦਾਸ ਨਗਰ ਭੋਗਪੁਰ ਵਿਖ਼ੇ ਕੀਤੀ ਗਈ l

ਭੋਗ ਉਪਰੰਤ ਅਰਦਾਸ ਤੇ ਵੈਰਾਗਮਈ ਕੀਰਤਨ ਕੀਤਾ ਗਿਆ l ਇਸ ਦੁੱਖ ਦੀ ਘੜੀ ਵਿਚ ਰਾਮ ਭੋਗਪੁਰੀਆ ਨਾਲ ਗਾਇਕ ਸੁਰਿੰਦਰ ਲਾਡੀ , ਕੁਲਦੀਪ ਚੁੰਬਰ, ਦਿਨੇਸ਼ ਸ਼ਾਮਚੁਰਾਸੀ, ਤਾਜ ਨਗੀਨਾ, ਵੀਡੀਓ ਡਾਇਰੈਕਟਰ ਬਾਬਾ ਕਮਲ, ਧੰਨਪਤ ਰਾਏ ਯੂ ਐਸ ਏ, ਨਿਸ਼ਾਨ ਬਹਿਰਾਮੀਆ, ਪ੍ਰਗਟ ਕੌਹਜਾ, ਹਰੀ ਕ੍ਰਿਸ਼ਨ, ਪੱਤਰਕਾਰ ਦੀਪਕ ਬਹਿਲ, ਸਿੰਗਰ ਪੁਰੀ ਸਾਬ੍ਹ, ਵਿਕਾਸ ਮਾਲਵਾ, ਅਸ਼ਵਨੀ ਪੰਡਿਤ, ਸੁਖਦੇਵ ਬਿੱਲ, ਡਾਇਰੈਕਟਰ ਪੀ ਕੇ ਕਲੇਰ, ਰਾਜੇਸ਼ ਭਾਰਦਵਾਜ, ਰਾਜੇਸ਼ ਬੱਗਾ ਪ੍ਰਧਾਨ ਰਵਿਦਾਸ ਨਗਰ, ਬਲਬੀਰ ਸਿੰਘ, ਈ ਓ ਰਾਮਜੀਤ ਭੋਗਪੁਰ ਸਮੇਤ ਵੱਡੀ ਗਿਣਤੀ ਵਿਚ ਸੱਜਣ ਮਿੱਤਰ ਰਿਸ਼ਤੇਦਾਰ ਹਾਜ਼ਰ ਹੋਏ l ਮਾਤਾ ਕੇਵਲ ਕੌਰ ਜੀ ਆਪਣੇ ਪਿੱਛੇ ਤਿੰਨ ਬੇਟੀਆਂ ਹੰਸ ਕੁਮਾਰੀ, ਪਵਨ ਕੁਮਾਰੀ, ਪਿੰਕੀ ਰਾਣੀ , ਦੋ ਬੇਟੇ ਬਲਰਾਮ ਜੀ ਅਤੇ ਰਾਮ ਜੀ ਭੋਗਪੁਰੀਆ ਯੂ ਐਸ ਏ, ਵਿਕਰਮ ਪੋਤਰਾ ਤੋਂ ਇਲਾਵਾ ਦੋਹਤੇ , ਦੋਹਤਰੀਆਂ ਦਾ ਖੁਸ਼ਹਾਲ ਪਰਿਵਾਰ ਛੱਡ ਗਏ l

Previous articleਯਾਦ – ਇੱਕ ਵਾਰ ਫਿਰ
Next articleਪ੍ਰਸਿੱਧ ਪੱਤਰਕਾਰ ਰਮਨ ਸੋਢੀ ਦੇ ਮਾਮਾ ਜੀ ਤੇ ਸਾਬਕਾ ਐਮ ਸੀ ਮੋਹਿੰਦਰ ਸਿੰਘ ਭੰਡਾਰੀ ਦਾ ਦੇਹਾਂਤ