HOME ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਆਯੋਜਿਤ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਆਯੋਜਿਤ

6
ਕੈਬਨਟ ਮੰਤਰੀ ਮਹਿੰਦਰ ਭਗਤ ਨੂੰ ਮੰਗ ਪੱਤਰ ਦੇਣ ਲਈ ਜਿਲੇ ਚੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ ਪੈਨਸ਼ਨਰ -ਸੁੱਚਾ ਸਿੰਘ 
ਕਪੂਰਥਲਾ, (ਸਮਾਜ ਵੀਕਲੀ)  ( ਕੌੜਾ )– ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਕੈਪਟਨ ਰਜਿੰਦਰ ਸਿੰਘ ਪ੍ਰਿੰਸੀਪਲ ਦੇ ਦੇਹਾਂ ਤੇ ਦੁੱਖ ਦਾ ਇਜਹਾਰ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਇਸ ਉਪਰੰਤ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਜਲੰਧਰ ਵਿਖੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਨੂੰ ਮੰਗ ਪੱਤਰ ਦੇਣ ਲਈ ਕਪੂਰਥਲਾ ਤੋਂ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਸ਼ਾਮਿਲ ਹੋਣਗੇ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਜ ਦੀਆਂ ਮੰਗਾਂ ਪ੍ਰਤੀ ਜਾਰੀ ਚੁੱਪ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਗੁੱਸੇ ਦਾ ਇਜਹਾਰ ਕੀਤਾ ਗਿਆ। ਮੁੱਖ ਮੰਗਾਂ ਜਿਨ੍ਹਾਂ ਵਿੱਚ ਇੱਕ ਇੱਕ 1-1-16 ਤੋਂ ਪਹਿਲਾਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ 2.59 ਗੁਨਾਕ ਨਾਲ ਪੈਨਸ਼ਨ ਸੁਧਾਈ, ਡੀਏ ਦਾ ਹੁਣ ਤੱਕ ਬਣਦਾ 16% ਦਾ ਘੱਟ ਦੇਣਾ, ਕੱਚੇ ਕਰਮਚਾਰੀਆਂ ਨੂੰ ਪੱਕੇ ਨਾ ਕਰਨਾ, ਰੋਕੇ ਗਏ ਭੱਤੇ ਬਹਾਲ  ਨਾ ਕਰਨਾ, ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨਾ, ਫਿਕਸ ਮੈਡੀਕਲ ਭੱਤਾ ਘੱਟੋ ਘੱਟ 2000 ਨਾ ਕਰਨਾ, ਮੈਡੀਕਲ ਬਿੱਲਾਂ ਦਾ ਨਿਪਟਾਰਾ ਤੁਰੰਤ ਨਾ ਕਰਨਾ ਅਤੇ ਖਜ਼ਾਨੇ ਤੇ ਅਣ ਐਲਾਨੀਆਂ ਰੋਕਾਂ ਲਾ ਕੇ ਮੈਡੀਕਲ ਬਿੱਲਾ ਆਦ ਨੂੰ ਰੋਕਣਾ ਅਤੇ ਮਿਡ ਡੇ ਮੀਲ ਕਰਮਚਾਰੀਆਂ ਨੂੰ ਯੋਗ ਤਨਖਾਹ ਆਦਿ ਨਾ ਦੇਣਾ ਹਨ । ਮੀਟਿੰਗ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਜਗਜੀਤ ਸਿੰਘ ਨੇ ਫਲਾਡਰਲੀ ਫੰਡਾਂ ਵਿੱਚ ਜ਼ਿਲ੍ਹੇ ਵੱਲੋਂ ਇਕੱਤਰ ਹੋਈ ਰਾਸ਼ੀ ਬਾਰੇ ਵੇਰਵੇ ਸਾਂਝੇ ਕੀਤੇ ਤੇ ਹੋਰ ਸਾਥੀਆਂ ਨੂੰ ਵੀ ਬੇਨਤੀ ਕੀਤੀ ਕਿ ਫੰਡ ਵਿੱਚ ਦਿਲ ਖੋਲ ਕੇ ਸਹਾਇਤਾ ਰਾਸ਼ੀ ਦਿੱਤੀ ਜਾਵੇ। ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਹੁਣ ਅੱਗੇ ਤੋਂ  ਜ਼ਿਲ੍ਹੇ ਦੀ ਮਹੀਨਾ ਵਾਰ ਮੀਟਿੰਗ ਹਰ ਮਹੀਨੇ ਦੀ 5 ਤਰੀਕ ਨੂੰ ਹੀ ਹੋਇਆ ਕਰੇਗੀ ਜਿਸ ਵਿੱਚ ਜ਼ਿਲ੍ਹੇ ਪੈਨਸ਼ਨਰ ਵੱਡੀ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ। ਮੀਟਿੰਗ ਵਿੱਚ ਮੁੱਖ ਤੌਰ ਤੇ ਵਿਨੋਦ ਕਪੂਰ, ਸੁਖਵਿੰਦਰ ਸਿੰਘ ਚੀਮਾ, ਜਗਜੀਤ ਸਿੰਘ, ਦਲੀਪ ਸਿੰਘ, ਗੁਰਦਿਆਲ ਸਿੰਘ, ਗੁਰਚਰਨ ਸਿੰਘ ਘੁੰਮਣ ,ਗੁਰਬਚਨ ਸਿੰਘ ਚੀਮਾ, ਜਸਵੰਤ ਸਿੰਘ ਵਿਰਦੀ, ਹਰਵਿੰਦਰ ਸਿੰਘ ਚੀਮਾ ,ਤਰਲੋਕ ਮੱਲ੍ਹੀ,ਸਾਧੂ ਸਿੰਘ ਬਿਧੀਪੁਰ, ਗੁਰਦੇਵ ਸਿੰਘ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲ ਨਜ਼ਰੀਏ ਅਨੁਸਾਰ ਕੀਤਾ ਧੀ ਮਨਦੀਪ ਦਾ ਵਿਆਹ
Next article“ਅਜੋਕੀਆਂ ਸਾਹਿਤਕ ਮਹਿਫਲਾਂ ਵਿੱਚ ਅਖੀਰ ਤੱਕ ਕੁਰਸੀਆਂ ਖ਼ਾਲੀ ਕਿਉਂ ਹੋ ਜਾਂਦੀਆਂ ਹਨ?”