HOME “ਅਜੋਕੀਆਂ ਸਾਹਿਤਕ ਮਹਿਫਲਾਂ ਵਿੱਚ ਅਖੀਰ ਤੱਕ ਕੁਰਸੀਆਂ ਖ਼ਾਲੀ ਕਿਉਂ ਹੋ ਜਾਂਦੀਆਂ ਹਨ?”

“ਅਜੋਕੀਆਂ ਸਾਹਿਤਕ ਮਹਿਫਲਾਂ ਵਿੱਚ ਅਖੀਰ ਤੱਕ ਕੁਰਸੀਆਂ ਖ਼ਾਲੀ ਕਿਉਂ ਹੋ ਜਾਂਦੀਆਂ ਹਨ?”

 (ਸਮਾਜ ਵੀਕਲੀ)   ਬਹੁਤ ਹੀ ਸਤਿਕਾਰਤ ਕਲਮਕਾਰ ਦੋਸਤੋ ਮੈਂ ਆਪਦੇ ਮੁਤਾਬਕ ਜੋ ਵੇਖਿਆ ਹੈ ਉਹੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ ਕਿ ਦਿਤੇ ਹੋਏ ਪ੍ਰੋਗਰਾਮ ਤੋਂ ਘੱਟੋ ਘੱਟ ਘੰਟਾ ਡੇਢ ਘੰਟਾ ਪ੍ਰੋਗਰਾਮ ਲੇਟ ਸ਼ੁਰੂ ਹੋਣਾ ਉਪਰੋਕਤ ਵਿਸ਼ੇ ਦਾ ਇਹ ਵੀ ਇੱਕ ਮੁੱਖ ਕਾਰਨ ਹੈ ਹਮੇਸ਼ਾ ਪ੍ਰੋਗਰਾਮ ਦਿੱਤੇ ਗਏ ਟਾਈਮ ਤੇ ਸ਼ੁਰੂ ਕਰ ਦੇਣਾ ਚਾਹੀਦਾ ਹੈ ਇੱਕ ਦੋ ਵਾਰ ਜਦੋਂ ਇਉਂ ਹੋਊ ਓਦੋਂ ਦੋਸਤਾਂ ਮਿੱਤਰਾਂ ਕਲਮਕਾਰਾਂ ਨੂੰ ਟਾਈਮ ਤੇ ਆਉਣ ਦੀ ਆਦਤ ਵੀ ਪੈ ਜਾਵੇਗੀ। ਜਦੋਂ ਦੋਸਤ ਮਹਿਫਲ ਦੇ ਵਿੱਚ ਆਉਂਦੇ ਹਨ ਤੇ ਉਹਨਾਂ ਦੀ ਜੋ ਰਜਿਸਟਰ ਤੇ ਹਾਜ਼ਰੀ ਲੱਗਦੀ ਆ ਹਾਜ਼ਰੀ ਦੇ ਹਿਸਾਬ ਦੇ ਨਾਲ ਹੀ ਟਾਈਮ ਦਿੱਤਾ ਜਾਵੇ ਹਰ ਇਕ ਦੋਸਤ ਨੂੰ ਟਾਈਮ ਦੇਣ ਦਾ ਸਮਾਂ ਸੀਮਾਂ ਮੁਕਰਰ ਕੀਤਾ ਜਾਵੇ ਕਿ ਪੰਜ ਜਾਂ ਚਾਰ ਮਿੰਟ ਦੇ ਵਿੱਚ ਤੁਸੀਂ ਆਪਦੀ ਗੱਲ ਕਹਿਣੀ ਆਂ ਬਹੁਤ ਦੋਸਤ ਇਸ ਗੱਲ ਤੋਂ ਥਿੜਕਦੇ ਆ ਦਸ ਦਸ ਮਿੰਟ ਇਕ ਦੋਸਤ ਜਦੋਂ ਲੈਂਦਾ ਹੈ ਉਦੋਂ ਵੀ ਗੜਬੜ ਵਾਲਾ ਮਾਹੌਲ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਵੱਡੀ ਗੱਲ ਪ੍ਰਧਾਨਗੀ ਮੰਡਲ ਦੇ ਵਿੱਚ ਸੀਮਤ ਇਨਸਾਨ ਬਿਠਾਏ ਜਾਣ ਔਰ ਪ੍ਰਧਾਨਗੀ ਮੰਡਲ ਨੂੰ ਸਮੇਂ ਸਮੇਂ ਤੇ ਦੋ ਚਾਰ ਦੋਸਤ ਭੁਗਤਾ ਕੇ ਕਵਿਤਾ ਗਜ਼ਲਾਂ ਵਾਲੇ ਇੱਕ ਪ੍ਰਧਾਨਗੀ ਮੰਡਲ ਦਾ ਦੋਸਤ ਦੋ ਚਾਰ ਫਿਰ ਭਗਤਾ ਕੇ ਫਿਰ ਇੱਕ ਪ੍ਰਧਾਨਗੀ ਮੰਡਲ ਦੇ ਦੋਸਤ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇ ਤਾਂ ਮੇਰੇ ਹਿਸਾਬ ਨਾਲ ਸਮਤੋਲ ਵੀ ਰਹੇਗਾ ਤੇ ਉਤਸੁਕਤਾ ਵੀ ਵਧੀਆ ਰਹੇਗੀ ਇਹ ਪ੍ਤਿਆਈ ਹੋਈ ਗੱਲ ਹੈ ਜੀ । ਆਮ ਵੇਖਿਆ ਹੈ ਕਿ ਕਿਸੇ ਥਾਂ ਤੇ ਸਾਰੀ ਹੀ ਪ੍ਰਧਾਨਗੀ ਮੰਡਲ ਨੂੰ ਪਹਿਲਾਂ ਟਾਈਮ ਦੇ ਦਿੱਤਾ ਜਾਂਦਾ ਹੈ ਤੇ ਦਿੱਤਾ ਵੀ ਬਹੁਤ ਖੁਲਾ ਸਮਾਂ ਜਾਂਦਾ ਹੈ ਤੇ ਨਾਲ ਹੀ ਅਗਰ ਕੋਈ ਪੁਸਤਕ ਰਲੀਜ ਕਰਨੀ ਹੋਵੇ ਤਾਂ ਕਰ ਦਿੱਤੀ ਜਾਂਦੀ ਹੈ ਤੇ ਨਾਲ ਹੀ ਕਿਸੇ ਖ਼ਾਸ ਸ਼ਖਸੀਅਤ ਨੂੰ ਸਨਮਾਨਿਤ ਕਰਨਾ ਹੋਵੇ ਤਾਂ ਓਦੋਂ ਹੀ ਕਰ ਦਿੱਤਾ ਜਾਂਦਾ ਹੈ। ਜਦੋਂ ਕਿ ਇਹ ਸਸਪੈਂਸ ਹੋਣਾ ਅਤੇ ਰਹਿਣਾ ਚਾਹੀਦਾ ਹੈ। ਤੇ ਕਦੇ ਕਦੇ ਪ੍ਰਧਾਨਗੀ ਮੰਡਲ ਨੂੰ ਅਖੀਰ ਤੱਕ ਪੁੱਛਿਆ ਈ ਨਹੀਂ ਜਾਂਦਾ ਭਾਵ ਬਿਲਕੁਲ ਅਖੀਰ ਤੇ ਵਾਰੀ ਆਉਂਦੀ ਹੈ ਜੋ ਮੇਰੇ ਖਿਆਲ ਅਨੁਸਾਰ ਠੀਕ ਨਹੀਂ ਹੈ ਜੀ। ਇਹਦੀ ਬਾਬਤ ਤਾਂ ਮੈਂ ਬਲਦੇਵ ਸਿੰਘ ਸੜਕਨਾਵਾਂ ਤੇ ਕੇ ਐਲ ਗਰਗ ਮੋਗਾ ਜੀ ਨੂੰ ਮੋਗਾ ਵਿਖੇ ਰੀ ਇੱਕ ਸਾਹਿਤਕ ਪ੍ਰੋਗਰਾਮ ਤੇ ਕਹਿੰਦੇ ਵੀ ਸੁਣਿਆਂ ਹੈ ਕਿ ਸਾਨੂੰ ਕਾਹਤੋਂ ਸਜਾ ਦਿੱਤੀ ਹੈ ਯਾਰ ਸਵੇਰੇ ਦਸ ਵਜੇ ਤੋਂ ਬਿਠਾਇਆ ਹੈ ਤੇ ਸ਼ਾਮ ਦੇ ਤਿੰਨ ਵਜੇ ਤੱਕ ਪੁੱਛਿਆ ਈ ਨਹੀਂ? ਦੂਸਰੀ ਗੱਲ ਜਿਵੇਂ ਰਜਿਸਟਰ ਤੇ ਹਾਜ਼ਰੀ ਲੱਗੀ ਆ ਉਸੇ ਤਰ੍ਹਾਂ ਭਾਵੇਂ ਕੋਈ ਵੱਡਾ ਕਲਮਕਾਰ ਤੇ ਭਾਵੇਂ ਛੋਟਾ ਕਲਮਕਾਰ ਉਸੇ ਹਿਸਾਬ ਨਾਲ ਟਾਈਮ ਦਿੱਤਾ ਜਾਵੇ। ਤੀਸਰੀ ਗੱਲ ਕਿ ਬਹੁਤ ਸਾਰੀਆਂ ਐਸੀਆਂ ਸਭਾਵਾਂ ਹਨ ਜੋ ਕਿ ਜਿੰਨੇ ਵੀ ਦੋਸਤ ਆਏ ਹੁੰਦੇ ਆ ਉਹਨਾਂ ਨੂੰ ਸਭਾ ਵੱਲੋਂ ਸਰਟੀਫਿਕੇਟ ਦੇਣੇ ਹੁੰਦੇ ਆ ਜਾਂ ਕੋਈ ਮਮੈਂਟੋ ਦੇਣਾ ਹੁੰਦਾ ਵੈਸੇ ਆਮ ਸਭਾਵਾਂ ਦੇ ਵਿੱਚ ਇਹ ਧਾਰਨਾ ਨਹੀਂ ਹੁੰਦੀ ਪਰ ਕਈ ਸਭਾਵਾਂ ਇਹ ਕਰਦੀਆਂ ਹਨ ਕਿ ਜਿੰਨੇ ਵੀ ਦੋਸਤ ਆਏ ਆ ਉਹਨਾਂ ਸਾਰਿਆਂ ਨੂੰ ਉਹ ਮਾਣ ਸਤਿਕਾਰ ਦਿੰਦੇ ਆ ਤੇ ਉਹ ਮਾਣ ਸਤਿਕਾਰ ਪਹਿਲਾਂ ਪ੍ਰਧਾਨਗੀ ਮੰਡਲ ਤੋਂ ਦਵਾਇਆ ਜਾਵੇ ਪ੍ਰਧਾਨਗੀ ਮੰਡਲ ਨੂੰ ਬਾਅਦ ਦੇ ਵਿੱਚ ਸਨਮਾਨਿਤ ਕੀਤਾ ਜਾਵੇ ਇਹ ਮੇਰੇ ਨਿੱਜੀ ਵਿਚਾਰ ਆ ਜੋ ਮੈਂ ਤੁਹਾਡੇ ਨਾਲ ਰੱਖ ਰਿਹਾ ਹਾਂ। ਇੱਕ ਗੱਲ ਦੋਸਤੋ ਕਿ ਜਦੋਂ ਆਪਾਂ ਕਿਸੇ ਵੀ ਮਹਿਫਿਲ ਦੇ ਵਿੱਚ ਜਾਨੇ ਆ ਤਾਂ ਉਸ ਮਹਿਫਲ ਨੂੰ ਸਮਰਪਿਤ ਹੋ ਕੇ ਜਾਓ ਕਿਉਂਕਿ ਦਿਨ ਤਾਂ ਖਤਮ ਹੋਣਾ ਹੀ ਹੋਣਾ ਭਜੂੰ ਭਜੂੰ ਨਾ ਕਰੋ ਕਿਉਂਕਿ ਆਪ ਦੀ ਗੱਲ ਕਹਿ ਕੇ ਤੇ ਦੂਸਰੇ ਦੀ ਗੱਲ ਨਾ ਸੁਣਨੀ ਆਪਦੀਆਂ ਗੱਲਾਂ ਬਾਤਾਂ ਕਰੀ ਜਾਣਾ ਜਾਂ ਮੋਬਾਈਲਾਂ ਦੇ ਵਿੱਚ ਉਲਝੇ ਰਹਿਣਾ ਇਹ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ। ਅਗਲੀ ਗੱਲ ਅਗਰ ਕਿਸੇ ਵੀ ਦੋਸਤ ਨੇ ਪਹਿਲਾਂ ਜਾਣਾ ਹੈ ਉਹਨੂੰ ਜਲਦੀ ਕੰਮ ਹੋ ਗਿਆ ਘਰ ਦੇ ਵਿੱਚ ਕੋਈ ਘਰੇਲੂ ਕੰਮ ਹੈ ਉਸਨੂੰ ਪਹਿਲਾਂ ਕਦੇ ਵੀ ਸਨਮਾਨਿਤ ਨਾ ਕਰੋ ਇਉਂ ਕਰਨ ਨਾਲ ਸਾਰਾ ਪ੍ਰਧਾਨਗੀ ਮੰਡਲ ਹਿੱਲ ਜਾਂਦਾ ਹੈ। ਹਾਂ ਓਹਨੂੰ ਜੀ ਆਇਆਂ ਕਹੋ ਤੇ ਸਨਮਾਨ ਬਾਅਦ ਵਿੱਚ ਲੈ ਲੈਣਾ ਜੀ ਕਹਿ ਦਿਓ। ਜਦੋਂ ਵੀ ਚਾਹ ਪਾਣੀ ਜਾਂ ਲੰਗਰ ਦਾ ਕਿਤੇ ਵੀ ਪ੍ਰੋਗਰਾਮ ਰੱਖਿਆ ਗਿਆ ਹੈ ਮਹਿਫਲ ਲਈ ਤਾਂ ਉਸ ਸਮੇਂ ਤੇ ਕੋਈ ਵੀ ਦੋਸਤ ਸਟੇਜ ਤੋਂ ਬਿਲਕੁਲ ਨਾ ਬੋਲੇ ਲੰਗਰ ਦਾ ਜਿਹੜਾ ਬਰੇਕ ਆ ਅੱਧਾ ਘੰਟਾ ਪੌਣਾ ਘੰਟਾ ਬ੍ਰੇਕ ਪਾ ਕੇ ਉਸ ਤੋਂ ਬਾਅਦ ਸ਼ੁਰੂ ਕੀਤਾ ਜਾਵੇ। ਕਿਉਂਕਿ ਕਈ ਦੋਸਤ ਸਟੇਜ ਤੇ ਬੋਲਦੇ ਹੁੰਦੇ ਆ ਤੇ ਉਧਰੋਂ ਲੰਗਰ ਜਾਂ ਚਾਹ ਪਾਣੀ ਚੱਲਦਾ ਹੁੰਦਾ ਤੇ ਸਾਰਾ ਮਜਾ ਕਿਰਕਰਾ ਹੋ ਜਾਂਦਾ ਇਹ ਵੀ ਇੱਕ ਬਹੁਤ ਵੱਡਾ ਨੁਕਤੇ ਨੂੰ ਵਿਚਾਰਨ ਦੀ ਲੋੜ ਹੈ। ਜੇਕਰ ਤੁਸੀ ਚਾਹੁੰਦੇ ਓਂ ਕਿ ਤੁਹਾਡੀ ਰਚਨਾ ਤੇ ਵਾਹ ਵਾਹ ਹੋਵੇ ਤਾਂ ਫਿਰ ਦੂਜਿਆਂ ਨੂੰ ਵੀ ਸੁਣੋਂ ਤੇ ਓਹਨਾਂ ਨੂੰ ਵੀ ਦਾਦ ਦਿਓ। ਮਨਾਂ ਵਿੱਚ ਜੈਲਸੀ ਭਾਵ ਈਰਖਾ ਦਵੈਤ ਲੈ ਕੇ ਕਦੇ ਵੀ ਸਾਹਿਤਕ ਪ੍ਰੋਗਰਾਮ ਵਿੱਚ ਨਾ ਜਾਓ। ਇਹੋ ਜਿਹੇ ਪ੍ਰੋਗਰਾਮ ਸਾਨੂੰ ਪਿਆਰ ਮੁਹੱਬਤ ਸਿਖਾਉਂਦੇ ਹਨ ਨਾ ਕਿ ਕੋਈ ਈਰਖਾ ਦਵੈਤ  ਭਾਵਨਾ। ਕਦੇ ਵੀ ਕਿਸੇ ਨੂੰ ਲਾ ਕੇ ਗੱਲ ਨਾ ਕਰੋ। ਇਹ ਗੱਲਾ ਮਰਿਆਦਾ ਦੇ ਉਲਟ ਹਨ। ਸੋ ਦੋਸਤੋ 2014-15 ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਹੀ ਸਾਹਿਤ ਸਭਾਵਾਂ ਦੇ ਵਿੱਚ ਪ੍ਰੋਗਰਾਮ ਵੇਖੇ ਆ ਬਹੁਤ ਸਾਰੇ ਥਾਵਾਂ ਤੋਂ ਮਾਣ ਸਨਮਾਨ ਵੀ ਮਿਲਿਆ ਹੈ। ਇੱਕ ਦੋ ਦੋਸਤਾਂ ਨੇ ਕੋਈ ਰਾਇ ਪੁੱਛੀ ਸੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹ ਰਾਏ ਦਿੱਤੀ ਜੋ ਇਸ ਲੇਖ ਰਾਹੀਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਉਹ ਬਹੁਤ ਹੀ ਦੋ ਤਿੰਨ ਪ੍ਰੋਗਰਾਮ ਸਫਲ ਹੋਏ ਇੱਕ ਤਾਂ ਪ੍ਰੋਗਰਾਮ ਫਿਰੋਜ਼ਪੁਰ ਹੋਇਆ ਸੀ ਜਿਹੜਾ ਲਾਡੀ ਝੋਕ ਵਾਲਾ ਤੇ  ਸਿਮਰਪਾਲ ਬਠਿੰਡਾ ਉਹਨਾਂ ਨੇ ਕਰਵਾਇਆ ਸੀ ਬਹੁਤ ਹੀ ਸਫਲ ਪ੍ਰੋਗਰਾਮ ਰਿਹਾ ਉਥੇ ਬੇਸ਼ੱਕ 50 ਲੇਖਕ /ਕਲਮਕਾਰ ਦੋਸਤ ਸਨ। ਤੇ ਅਖੀਰ ਤੱਕ ਸਾਰੇ ਦੇ ਸਾਰੇ ਹਾਜਰ ਸਨ।। ਇਸੇ ਤਰ੍ਹਾਂ ਇੱਕ ਗਿੱਦੜਬਾਹਾ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਜੋ ਥੋੜਾ ਚਿਰ ਪਹਿਲਾਂ ਈ ਹੋਇਆ ਉਹ ਮਨਜੀਤ ਮਾਹੀ ਮਰਜਾਣਾ ਮਧੀਰ ਜੀ ਤੇ ਗੋਲਡੀ ਗੁਸਤਾਖ਼ ਪੱਟੀ ਵਾਲਿਆਂ ਵੱਲੋਂ  ਉਲੀਕਿਆ ਗਿਆ ਸੀ ਉਹਦੇ ਵਿੱਚ 70 ਬੰਦੇ ਸੀ ਦੋਸਤੋ ਤੇ ਅਖੀਰ ਤੱਕ 68 ਬੰਦੇ ਬੈਠੇ ਸੀ ਕੋਈ ਕੁਰਸੀ ਖਾਲੀ ਨਹੀਂ ਸੀ ਸੋ ਇਹ ਮੇਰੇ ਸਾਰੇ ਨਿੱਜੀ ਵਿਚਾਰ ਹਨ ਤੇ ਅੱਖੀਂ ਵੇਖੇ ਪ੍ਰੋਗਰਾਮ ਹਨ। ਹੋ ਸਕਦਾ ਬਹੁਤ ਸਾਰੇ ਦੋਸਤਾਂ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ ਹੋਣ ਪਰ ਮੈਂ ਆਪਦੇ ਨਿੱਜੀ ਵਿਚਾਰ ਇਸ ਲੇਖ ਰਾਹੀਂ ਤੁਹਾਡੇ ਨਾਲ ਸਾਂਝੇ ਕੀਤੇ ਆ। ਜਦੋਂ ਵੀ ਕਦੇ ਜਾਣਾ ਉਸ ਪ੍ਰੋਗਰਾਮ ਨੂੰ ਸਮਰਪਿਤ ਹੋ ਕੇ ਜਾਈਏ ਤੇ ਨਹੀਂ ਤਾਂ ਨਾ ਜਾਈਏ ਜਦੋਂ ਚਲੇ ਗਏ ਤਾਂ ਆਪ ਦੀ ਗੱਲ ਵੀ ਜਰੂਰ ਸਾਰਿਆਂ ਨੂੰ ਸੁਣਾਓ ਤੇ ਅਗਲੇ ਦੀ ਗੱਲ ਸੁਣ ਕੇ ਵੀ ਦਾਦ ਦਿਓ ਤੇ ਸਾਰੇ ਹੀ ਦੋਸਤ ਆਪੋ ਆਪਣੇ ਮੋਬਾਈਲ ਬੰਦ ਜਾ ਆਵਾਜ਼ ਬੰਦ ਕਰਕੇ ਰੱਖਣ ਤਾਂ ਹੀ ਇਹੋ ਜਿਹਾ ਪ੍ਰੋਗਰਾਮ ਦੇ ਵਿੱਚ ਸਫਲਤਾ ਮਿਲ ਸਕਦੀ ਆ ਕੁਰਸੀਆਂ ਵੀ ਅਖੀਰ ਤੱਕ ਖ਼ਾਲੀ ਨਹੀਂ ਰਹਿਣਗੀਆਂ।
ਜਸਵੀਰ ਸ਼ਰਮਾ ਦੱਦਾਹੂਰ 
ਸ਼੍ਰੀ ਮੁਕਤਸਰ ਸਾਹਿਬ 
95691-49556
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਆਯੋਜਿਤ
Next articleਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਵੱਲੋਂ ਇੰਸਟਾਲੇਸ਼ਨ ਸੈਰਾਮਨੀ ਆਯੋਜਿਤ