ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਸਰਕਾਰ ਦੁਆਰਾ ਪੈਨਸ਼ਨ ਪੋਰਟਲ ਲਾਗੂ ਹੋਣ ਕਰਕੇ ਅਤੇ ਡਿਜ਼ੀਟਲ ਲਾਈਵ ਸਰਟੀਫ਼ਿਕੇਟ ਅੱਪਡੇਟ ਨਾ ਹੋਣ ਦਾ ਬਹਾਨਾ ਲਾ ਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਦੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਅੱਜ ਤੱਕ ਨਾ ਪੈਣ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਤੇ ਗੁੱਸਾ ਹੈ, ਜੁਆਇੰਟ ਫਰੰਟ ਦੇ ਕਨਵੀਨਰਾਂ ਕਰਮ ਸਿੰਘ ਧਨੋਆ, ਡਾ: ਐਨ ਕੇ ਕਲਸੀ , ਅਵਿਨਾਸ਼ ਸ਼ਰਮਾ , ਭਜਨ ਸਿੰਘ ਗਿੱਲ ਅਤੇ ਸੁਖਵਿੰਦਰ ਸਿੰਘ ਸੈਣੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਨੂੰ ਵਡੇਰੀ ਉਮਰ ਹੋਣ ਕਰਕੇ ਵੀ ਮੁਆਫ਼ ਨਹੀਂ ਕੀਤਾ ਅਤੇ ਜਾਣ ਬੁੱਝ ਕੇ ਪੈਨਸ਼ਨ ਪੋਰਟਲ ਦੀਆਂ ਗੁੰਝਲਦਾਰ ਟੈਕਨੀਕਲ ਗੱਲਾਂ ਵਿੱਚ ਉਲਝਾ ਕੇ ਪੈਨਸ਼ਨਰਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਅਤੇ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੈਨਸ਼ਨਰ ਜੁਆਇੰਟ ਫਰੰਟ ਦੇ ਮੈਂਬਰਾਂ ਕੁਲਵਰਨ ਸਿੰਘ, ਸੁਖਦੇਵ ਸਿੰਘ ਪੰਨੂੰ, ਬੀ.ਐਸ ਸੈਣੀ, ਖਜ਼ਾਨ ਚੰਦ, ਧਨਵੰਤ ਸਿੰਘ ਭੱਠਲ, ਦੇਵ ਰਾਜ, ਸੁਰਿੰਦਰ ਰਾਮ ਕੁੱਸਾ, ਹਰਜੀਤ ਸਿੰਘ ਤਰਖਾਣ ਮਾਜਰਾ, ਪ੍ਰੇਮ ਚੰਦ ਸ਼ਰਮਾ ਪੰਜੋਲਾ ਅਤੇ ਨਾਹਰ ਸਿੰਘ ਨੇ *ਪੰਜਾਬ ਸਰਕਾਰ ਦੇ ਪੈਨਸ਼ਨਰ ਵਿਰੋਧੀ ਰਵੱਈਏ ਦੇ ਖ਼ਿਲਾਫ਼ 8 ਮਈ ਦਿਨ ਸ਼ੁੱਕਰਵਾਰ ਨੂੰ 11 ਵਜੇ ਵਿਤ ਤੇ ਯੋਜਨਾ ਭਵਨ ਸੈਕਟਰ 33-ਏ, ਚੰਡੀਗੜ੍ਹ ਵਿਖੇ ਡਾਇਰੈਕਟਰ ਪੈਨਸ਼ਨ ਵੰਡ ਖ਼ਜ਼ਾਨਾ ਅਤੇ ਲੇਖਾ ਨੂੰ ਮਾਸ ਡੈਪੂਟੇਸ਼ਨ ਰਾਹੀਂ ਪੈਨਸ਼ਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਮਿਲੇਗਾ* ਜਿਸ ਵਿੱਚ ਫਰੰਟ ਵਿੱਚ ਸ਼ਾਮਲ ਹਰੇਕ ਜਥੇਬੰਦੀ ਦੇ ਘੱਟੋ-ਘੱਟ 15 ਸਾਥੀ ਜ਼ਰੂਰ ਸ਼ਾਮਲ ਹੋਣਗੇ ਜੋ ਮੰਗ ਪੱਤਰ ਪੇਸ਼ ਕਰਕੇ ਪੈਨਸ਼ਨ ਪੋਰਟਲ ਰਾਹੀਂ ਖੱਜਲ ਖੁਆਰੀ ਬੰਦ ਕਰਨ ਅਤੇ ਪੈਨਸ਼ਨਾਂ ਹਰ ਮਹੀਨੇ ਦੀ ਆਖਰੀ ਮਿਤੀ ਤੋਂ ਪਹਿਲਾਂ ਪਾਉਣ ਦੀ ਮੰਗ ਕਰਨਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



