ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਡਾ: ਸਤਪਾਲ ਪਰਾਸ਼ਰ ਨੂੰ ਸ਼ਰਧਾਂਜਲੀ ਦੇਣ ਲਈ ਸ੍ਰੀਨਗਰ ਸਿਨੇਮਾ ਰੋਡ ‘ਤੇ ਡਾ: ਪਰਾਸ਼ਰ ਪਾਰਕ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ | ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਮਮਤਾ ਆਸ਼ੂ, ਵਿਕਾਸ ਪਰਾਸ਼ਰ, ਮੁਨੀਸ਼ ਸ਼ਾਹ, ਪ੍ਰਦੀਪ ਸ਼ਰਮਾ ਗੋਲਡੀ, ਰਾਜੂ ਨਾਭਾ, ਮਨਪ੍ਰੀਤ ਮੰਟਾ, ਅਰੁਣ ਸ਼ਰਮਾ, ਅਜੈ ਨਈਅਰ, ਜਸਵੀਰ ਚੱਢਾ, ਮਿੱਠੂ ਅੰਮ੍ਰਿਤਪਾਲ, ਮੁਕੇਸ਼ ਕੁਮਾਰ, ਅਨਿਲ ਭਾਰਤੀ, ਰਾਜੂ ਵੋਹਰਾ, ਸਨੀ ਪਰਾਸ਼ਰ, ਸਨੀ ਪਰਾਸ਼ਰ ਸਭਾ, ਗੋਲਡੀ ਪਰਾਸ਼ਰ, ਅਲ.ਵਿਜੇ ਸਿੰਘ ਤੇ ਹੋਰ ਆਗੂਆਂ ਨੇ ਡਾ: ਪਰਾਸ਼ਰ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਡਾ: ਪਰਾਸ਼ਰ ਦੇ ਪਰਿਵਾਰਕ ਮੈਂਬਰ, ਪ੍ਰੇਮ ਕਾਂਤਾ ਸ਼ਰਮਾ, ਸਤਪਾਲ ਸ਼ਰਮਾ, ਰਿਧੀ ਸ਼ਰਮਾ, ਸੁਰੇਸ਼ ਪਰਾਸ਼ਰ, ਦੀਪਕ ਪਰਾਸ਼ਰ, ਮੀਨਾ ਕੁਮਾਰੀ, ਵਿੱਕੀ ਪਰਾਸ਼ਰ, ਸਵੀਟੀ ਕੁਮਾਰੀ, ਅਮਨੀਸ਼ ਪਰਾਸ਼ਰ, ਲੱਕੀ ਪਰਾਸ਼ਰ, ਮੋਨਾ ਪਰਾਸ਼ਰ ਅਤੇ ਰਾਜੀਵ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਬੋਲਦਿਆਂ ਰਾਕੇਸ਼ ਪਰਾਸ਼ਰ
ਨੇ ਕਿਹਾ ਕਿ ਡਾ: ਪਰਾਸ਼ਰ ਦੀ ਕੁਰਬਾਨੀ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ, ਕਿਉਂਕਿ ਅੱਜ ਅਸੀਂ ਜਿਸ ਸ਼ਾਂਤਮਈ ਮਾਹੌਲ ਵਿੱਚ ਰਹਿ ਰਹੇ ਹਾਂ, ਉਹ ਡਾ: ਪਰਾਸ਼ਰ ਅਤੇ ਉਨ੍ਹਾਂ ਵਰਗੇ ਸ਼ਹੀਦਾਂ ਦਾ ਤੋਹਫ਼ਾ ਹੈ। ਦੀਪਕ ਸ਼ਰਮਾ ਦੀਪਾ ਨੇ ਕਿਹਾ ਕਿ ਡਾ: ਪਰਾਸ਼ਰ ਇੱਕ ਮਿਹਨਤੀ, ਇਮਾਨਦਾਰ ਅਤੇ ਦਲੇਰ ਨੇਤਾ ਸਨ। ਅੱਤਵਾਦ ਦੇ ਦੌਰ ਦੌਰਾਨ, ਉਨ੍ਹਾਂ ਨੇ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਵਿਰੁੱਧ ਆਵਾਜ਼ ਉਠਾਈ ਅਤੇ ਧਮਕੀਆਂ ਦੀ ਪਰਵਾਹ ਕੀਤੇ ਬਿਨਾਂ, ਸਮਾਜ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਵਿਕਾਸ ਪਰਾਸ਼ਰ ਨੇ ਕਿਹਾ ਕਿ ਡਾ: ਪਰਾਸ਼ਰ ਦੇਸ਼ ਭਗਤੀ ਅਤੇ ਸੇਵਾ ਦੀ ਡੂੰਘੀ ਭਾਵਨਾ ਨਾਲ ਭਰੇ ਹੋਏ ਸਨ, ਅਤੇ ਉਨ੍ਹਾਂ ਦੇ ਮਾਰਗ ‘ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸੋਨੂੰ ਵਰਮਾ, ਕਾਲਾ ਲਹੌਰੀਆ, ਭੁਪੇਸ਼ ਅਨੂ, ਸ਼ਿਵਾ ਮੌਲੂ, ਅਸ਼ੋਕ ਵਰਮਾ, ਮੋਹਿਤ ਵਰਮਾ, ਰਾਜੂ ਲਾਹੌਰੀਆ, ਗੌਤਮ, ਸੰਨੀ ਮਗਨ, ਸੁਮਿਤ ਸ਼ਰਮਾ ਬਾਬਾ, ਅਮਿਤ ਕਪੂਰ, ਚੌਧਰੀ, ਡਾਕਟਰ ਸਿੰਘ, ਹਰਮੀਤ ਗੋਲੂ, ਤਰੁਣ ਜੋਸ਼ੀ, ਅਸ਼ਵਨੀ ਕਨੌਜੀਆ, ਕੁਲਦੀਪ ਸਿੰਘ ਸ਼ਰਮਾ, ਰਾਮੇਸ਼ ਸ਼ਰਮਾ, ਰਾਮੇਸ਼ ਛੱਪੜ, ਰਾਮੇਸ਼ ਛੱਪੂ, ਡਾ. ਵਰੁਣ ਧਵਨ, ਪਾਰਸ ਸ਼ਰਮਾ, ਲਵਲੀ ਦੂਆ, ਰਾਣਾ ਭਾਊ, ਗੁਰ ਸਿੰਘ ਗਿੱਲ, ਮਨਜੀਤ ਗੁੱਗੂ ਲਾਹੌਰੀਆ, ਪ੍ਰਵੀਨ ਪਿੰਕੋ, ਵਿਜੇ ਰਾਣਾ, ਕੇਕੀ ਸ਼ਰਮਾ, ਡਿੰਪੀ ਸੂਦ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



