ਪੰਜਾਬ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ ਹਰਿਆਲੀ ਐਪ ਦੇ ਕੰਮ ਨਾ ਕਰਨ ਕਰਕੇ ਵਾਤਾਵਰਨ ਪ੍ਰੇਮੀਆਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀ ਦਾ ਸਾਹਮਣਾ।

(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ:- ਬੀਤੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ ਹਰਿਆਲੀ ਐਪ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਹ ਐਪ ਜਿਸ ਦਾ ਨਾਮ ਹੈ “ਹਰਿਆਲੀ ਐਪ”  ਹਰਿਆਲੀ ਐਪ ਨੂੰ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਕੋਈ ਵੀ ਵਿਅਕਤੀ ਆਪਣੇ ਸਮਾਰਟਫੋਮ ਤੋਂ ਇਸ ਐਪ ਰਾਹੀਂ ਇੱਕ ਦਿਨ ਵਿੱਚ 12 ਬੂਟੇ ਬੁੱਕ ਕਰ ਸਕਦਾ ਸੀ, ਇਹ ਐਪ ਹੁਣ ਸਮਾਰਟ ਫੋਨਾਂ ਵਿੱਚ ਕੰਮ ਨਹੀਂ ਕਰ ਰਹੀ। ਜਿਵੇਂ ਕਿ ਅਸੀਂ ਵੇਖ ਰਹੇ ਹਾਂ ਕਿ ਧਰਤੀ ਦਾ ਤਾਪਮਾਨ ਦਿਨ ਪ੍ਰਤੀ ਦਿਨ ਬਹੁਤ ਵੱਧ ਰਿਹਾ ਹੈ, ਜਿਸ ਨੂੰ ਲੈ ਕੇ ਵਾਤਾਵਰਨ ਪ੍ਰੇਮੀ ਅਤੇ ਆਮ ਨਾਗਰਿਕ ਬਹੁਤ ਗਹਿਰੀ ਚਿੰਤਾ ਵਿੱਚ ਹਨ, ਵਾਤਾਵਰਨ ਨੂੰ ਹਰਿਆ ਭਰਿਆ ਕਰਨ ਲਈ ਬਹੁਤ ਸਾਰੇ ਪੜੇ੍ ਲਿਖੇ ਨੌਜਵਾਨ ਅਤੇ ਵਾਤਾਵਰਨ ਪ੍ਰੇਮੀ ਜਦੋਂ ਇਸ ਐਪ ਦੀ ਵਰਤੋਂ ਕਰਦੇ ਹਨ ਤਾਂ ਇਸ ਐਪ ਉੱਪਰ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੀ ਗੱਲ ਤਾਂ ਇਹ ਕਿ ਇਹ ਐਪ ਕੁਝ ਸਮੇਂ ਤੋਂ ਕੰਮ ਹੀ ਨਹੀਂ ਕਰ ਰਹੀ, ਇਸ ਐਪ ਉੱਪਰ ਕਿਸੇ ਪ੍ਰਕਾਰ ਦਾ ਕੋਈ ਸੁਨੇਹਾ ਕੋਈ, ਓ.ਟੀ.ਪੀ ਸਾਂਝਾ ਨਹੀਂ ਹੋ ਰਿਹਾ, ਜਿਸ ਨਾਲ ਵਾਤਾਵਰਨ ਪ੍ਰੇਮੀਆਂ ਵਿੱਚ ਬਹੁਤ ਨਿਰਾਸ਼ਾ ਹੈ। ਸਭ ਪੜੇ੍ ਲਿਖੇ ਸੂਝਵਾਨ ਵਿਅਕਤੀ ਇਸ ਐਪ ਉੱਪਰ ਬੂਟੇ ਬੁੱਕ ਕਰਵਾ ਕੇ ਆਪੋ ਆਪਣੇ ਮੁਹੱਲੇ, ਸ਼ਹਿਰਾਂ,ਨਗਰਾਂ ਵਿੱਚ ਬੂਟੇ ਲਗਾਉਣੇ ਚਾਹੁੰਦੇ ਹਨ, ਪਰ ਇਹ ਐਪ ਦੇ ਕੰਮ ਨਾ ਕਰਨ ਕਰਕੇ ਉਹਨਾਂ ਅੰਦਰ ਘੋਰ ਨਿਰਾਸ਼ਾ ਭਰ ਰਹੀ ਹੈ, ਪੰਜਾਬ ਸਰਕਾਰ ਨੂੰ ਅਤੇ ਸਬੰਧਤ ਵਿਭਾਗ ਨੂੰ ਇਸ ਪਾਸੇ ਜਲਦੀ ਤੋਂ ਜਲਦੀ ਧਿਆਨ ਦੇਕੇ ਇਸ ਹਰਿਆਲੀ ਐਪ ਨੂੰ ਦੁਰੁਸਤ (ਠੀਕ ) ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਪ੍ਰੇਮੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਨਾ ਪਵੇ ਅਤੇ ਜਲਦ ਉਹ ਭਵਿੱਖ ਵਿੱਚ   ਪੰਜਾਬ ਨੂੰ ਹਰਿਆ ਭਰਿਆ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਣ ਅਤੇ ਢੇਰੋਂ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਕਰ ਸਕਣ,
ਇੱਥੇ ਨਾਲ ਹੀ, ਪੰਜਾਬ ਸਰਕਾਰ ਨੂੰ ਇਹ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਹਰਿਆਲੀ ਐਪ ਨੂੰ ਸਿਰਫ਼ ਪੜ੍ਹੇ ਲਿਖੇ ਲੋਕਾਂ ਹੀ ਵਰਤੋਂ ਵਿੱਚ ਲਿਆ ਰਹੇ ਹਨ, ਇਹ ਐਪ ਸਿਰਫ਼ ਉਹਨਾਂ ਤੱਕ ਹੀ ਸੀਮਤ ਹੈ। ਵਾਤਾਵਰਨ ਪ੍ਰੇਮੀ ਚਾਹੁੰਦੇ ਹਨ ਕਿ ਪੰਜਾਬ ਸਰਕਾਰ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਲੋਕ ਜੋ ਇਸ ਐਪ ਦੀ ਵਰਤੋਂ ਨਹੀਂ ਕਰਦੇ ਉਨਾਂ ਤੱਕ ਵੀ ਬੂਟੇ ਪਹੁੰਚਾਉਣ ਦਾ ਕੋਈ ਰਾਹ ਨਿਸ਼ਚਿਤ ਕਰੇ ਜਿਵੇਂ ਕਿ ਵਣ-ਵਿਭਾਗ ਦੇ ਅਫਸਰਾਂ ਨੂੰ ਇੱਕ ਪਰਫੋਰਮਾ ਦਿੱਤਾ ਜਾਵੇ, ਜਿਸ ਨੂੰ ਬੂਟੇ ਦੇਣ ਵਾਲਾ ਪੜਿ੍ਆ ਲਿਖਿਆ ਅਧਿਕਾਰੀ ਆਪਣੇ ਹੱਥੀਂ ਆਪ ਭਰਕੇ ਉਹਨਾਂ ਦੀ ਮੱਦਦ ਕਰੇ ਤਾਂ ਜੋ ਕੋਈ ਅਨਪੜ੍ਹ ਜਾਂ ਘੱਟ ਪੜ੍ਹਿਆ ਲਿਖਿਆ ਵਿਅਕਤੀ ਬੂਟੇ ਲੈਕੇ ਲਾਉਣੇ ਚਾਹੁੰਦਾ ਹੈ, ਉਹ ਆਪਣਾ ਆਧਾਰ ਕਾਰਡ ਵਿਖਾ ਕੇ ਉਥੋਂ ਬੂਟੇ ਲੈ ਕੇ  ਜਾ ਸਕੇ, ਤੇ ਜਿੱਥੇ ਵੀ ਉਹ ਲਾਉਣੇ ਚਾਹੁੰਦਾ ਹੈ ਉਹ ਲਾ ਸਕੇ,
ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਇਸ ਵੱਲ ਪੰਜਾਬ ਤੇ ਵਾਤਾਵਰਨ ਦੀ ਬਿਹਤਰੀ ਲਈ ਜ਼ਰੂਰ ਧਿਆਨ ਦੇਣਗੇ ਜੀ।
ਸੰਦੀਪ ਸਿੰਘ ਬਖੋਪੀਰ ਡਾਕ ਅਤੇ ਤਹਿਸੀਲ ਭਵਾਨੀਗੜ੍ਹ ਜ਼ਿਲ੍ਹਾਂ ਸੰਗਰੂਰ ਸੰਪਰਕ 98153 21017 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article“ਨਵੀਂ ਪੀੜ੍ਹੀ ਦੇ ਦੁੱਖ ਘਟਾਈਏ”
Next articleWhy do people treat a disabled person differently?