ਡਾ ਦਲਬੀਰ ਸਿੰਘ ਕਥੂਰੀਆ ਜੀ ਦੁਬਈ ਵਿੱਖੇ ਕਾਨਫ਼ਰੰਸ ਕਰਾਉਣ ਲਈ ਅੰਮ੍ਰਿਤਸਰ ਤੋਂ ਰਵਾਨਾ ਹੋ ਗਏ ਹਨ :-

ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ  ਦਲਬੀਰ ਸਿੰਘ ਕਥੂਰੀਆ ਜੀ ਤੇ ਸਮੂਹ ਮੈਂਬਰਜ਼ ਨੂੰ  ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਜੀਓ । ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜਾਗਰੂਕਤਾ ਬੱਸ ਰੈਲੀ ਜੋ ਕਿ ਚੰਡੀਗੜ੍ਹ ਤੋਂ ਸ਼ੁਰੂ ਹੋਕੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚੋਂ  ਹੁੰਦੀ ਹੋਈ ਸਫਲਤਾ ਪੂਰਵਕ ਅੰਮ੍ਰਿਤਸਰ ਸ੍ਰੀ ਹਰਿਮੰਦਿਰ ਸਾਹਿਬ  ਵਿਖੇ ਸੰਪੂਰਨ ਹੋਈ । ਵਾਹਿਗੁਰੂ ਡਾ ਕਥੂਰੀਆ ਜੀ ਨੂੰ ਹਰ ਮੈਦਾਨੇ ਫਤਿਹ ਬਖ਼ਸ਼ਿਸ਼ ਕਰਨ ਜੀ ।
             ਵਿਸ਼ਵ ਪੰਜਾਬੀ ਸਭਾ(ਰਜਿ:) ਕਨੇਡਾ ਵੱਲੋਂ ਦੁਬਈ ਵਿੱਚ 29-30 ਸਤੰਬਰ ਨੂੰ ਕਰਵਾਈ ਜਾ ਰਹੀ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਲਈ ਡਾ ਦਲਬੀਰ ਸਿੰਘ ਕਥੂਰੀਆ ਜੀ ਅੱਜ ਅੰਮ੍ਰਿਤਸਰ ਤੋਂ ਦੁਬਈ ਲਈ ਰਵਾਨਾ ਹੋ ਗਏ ਹਨ । ਕਾਨਫ਼ਰੰਸ ਦੀ ਸਫ਼ਲਤਾ ਲਈ ਦਿਲੋਂ ਦੁਆਵਾਂ ਕਰਦੇ ਹਾਂ ਜੀ ।ਡਾ ਕਥੂਰੀਆ ਜੀ ਦੁਬਈ ਵਿਖੇ ਵੀ ਕਾਨਫ਼ਰੰਸ ਦੀ ਸਫ਼ਲਤਾ ਦੇ ਝੰਡੇ ਗੱਡ ਕੇ ਆਉਣਗੇ । ਦੇਸ਼ਾਂ ਵਿਦੇਸ਼ਾਂ ਤੋਂ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਵਿਦਵਾਨ ਦੁਬਈ ਪਹੁੰਚ ਗਏ ਹਨ । ਦਿਲੋਂ ਅਗਾਂਹੂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਜੀਓ ।
ਧੰਨਵਾਦ ਸਹਿਤ ।
                             ਰਮਿੰਦਰ ਵਾਲੀਆ ਸਹਿਯੋਗੀ
                                ਵਿਸ਼ਵ ਪੰਜਾਬੀ ਸਭਾ ਕੇਨੇਡਾ
                                            ਇੰਚਾਰਜ
                           ਵਿਸ਼ਵ ਪੰਜਾਬੀ ਭਵਨ ਟੋਰਾਂਟੋ 

 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਟਕੜ ਕਲਾਂ ਵਿਖੇ 28 ਸਤੰਬਰ ਨੂੰ ਰੋਸ ਰੈਲੀ ਕਰਨ ਪਹੁੰਚੇ ਜ਼ਿਲ੍ਹਾ ਲੁਧਿਆਣਾ ਦੇ ਕੰਪਿਊਟਰ ਅਧਿਆਪਕਾਂ ਨਾਲ ਸਰਕਾਰ ਵੱਲੋ ਧੱਕੇਸ਼ਾਹੀ, ਕੀਤਾ ਗਿਆ ਨਜ਼ਰਬੰਦ 
Next articleGujarat Police file FIR against SFJ chief Pannun for threatening to disrupt ICC World Cup