ਕਪੂਰਥਲ਼ਾ, (ਕੌੜਾ)-ਪੰਜਾਬ ਸਰਕਾਰ ਵੱਲੋਂ ਮਿਆਰੀ ਪੱਧਰ ਦੀ ਬਾਸਮਤੀ ਪੈਦਾ ਕਰਨ ਲਈ ਬਾਸਮਤੀ ਉਪੱਰ ਵਰਤੇ ਜਾਂਦੇ 10 ਕੀਟਨਾਸ਼ਕ/ਉੱਲੀਨਾਸ਼ਕ (ਐਸੀਫੇਟ, ਬੁਪ੍ਰੋਫੈਨਜ਼ਿਨ, ਹੈਕਸਾਕੋਨਾਜ਼ੋਲ, ਇਮਿਡਾਕਲੋਪਰਿਡ, ਕਲੋਰੋਪਾਈਰੀਫਾਸ, ਪਰੋਪੀਕੋਨਾਜ਼ੋਲ, ਥਾਇਆਮੀਥੋਕਸਮ, ਪ੍ਰੋਫਿਨੋਫਾਸ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ) ਦੀ ਵਰਤੋਂ ਤੇ ਪਾਬੰਦੀ/ਮਨਾਹੀ ਲਗਾਈ ਗਈ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਬਲਬੀਰ ਚੰਦ ਨੇ ਦੱਸਿਆ ਕਿ ਸਮੂਹ ਡੀਲਰ ਇੰਨਾਂ 10 ਦਵਾਈਆਂ ਅਤੇ ਇਸ ਦੀਆਂ ਸਾਰੀਆਂ ਫਾਰਮੂਲੇਸ਼ਨ (ਸਮੇਤ ਮਿਸ਼ਰਨ) ਦੀ ਸੇਲ ਦਾ ਮੁਕੰਮਲ ਰਿਕਾਰਡ ਰਖੱਣਗੇ ਅਤੇ ਇਹ ਦਵਾਈਆਂ ਬਾਸਮਤੀ ਦੀ ਵਰਤੋਂ ਲਈ ਸੇਲ/ਵਿਕਰੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਬਾਸਮਤੀ ਉਪੱਰ ਬੇਲੋੜੀ ਗੈਰ ਸਿਫਾਰਿਸ਼ ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਨਾਲ ਕੀਟਨਾਸ਼ਕ ਦੇ ਅੰਸ਼ ਨਿਰਧਾਰਤ ਮਾਪਦੰਡਾਂ ਦੇ ਵਧੇਰੇ ਰਹਿਣ ਕਰਕੇ ਬਾਸਮਤੀ ਦੀ ਨਿਰਯਾਤ ’ਤੇ ਬੁਰਾ ਪ੍ਰਭਾਵ ਪੈਂਦਾ ਹੈ।
ਉਹਨਾਂ ਸਮੂਹ ਫੀਲਡ ਸਟਾਫ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅਧੀਨ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਅਤੇ ਗੋਦਾਮਾਂ ਆਦਿ ਨੂੰ ਇਸ ਸਬੰਧੀ ਲਿਖਤੀ ਤੌਰ ’ਤੇ ਨੋਟ ਕਰਵਾਇਆ ਜਾਵੇ ਅਤੇ ਇਸ ਨੂੰ ਤੁਰੰਤ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸਾਨਾਂ ਨੇ ਇਹ ਦਵਾਈਆਂ ਕਿਸੇ ਹੋਰ ਫ਼ਸਲ ‘ਤੇ ਵਰਤਣ ਲਈ ਖਰੀਦੀਆਂ ਹਨ ਤਾਂ ਉਸ ਫ਼ਸਲ ਦਾ ਨਾਮ ਬਿੱਲ ਬੁੱਕ ਵਿੱਚ ਦਰਜ ਕੀਤਾ ਜਾਵੇ ਇਸ ਦੇ ਨਾਲ ਹੀ ਵੇਚੀਆਂ ਗਈਆਂ ਦਵਾਈਆਂ ਦੇ ਰਿਕਾਰਡ ਰੱਖਣਾ ਯਕੀਨੀ ਬਣਾਇਆ ਜਾਵੇ।
ਜੇਕਰ ਚੈਕਿੰਗ ਦੌਰਾਨ ਕੋਈ ਵੀ ਡੀਲਰ/ਵਿਕਰੇਤਾ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸਬੰਧਤ ਬਲਾਕ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly