ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬੁੱਕ ਮਾਰਕ ਪ੍ਰਤੀਯੋਗਤਾ

ਕਪੂਰਥਲਾ,  ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਹੇਠ ਬੁੱਕ ਮਾਰਕ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਪਹਿਲੀ ਤੋਂ ਬਾਰਵੀਂ ਜਮਾਤ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਤਰ੍ਹਾਂ ਦੇ ਬਹੁਤ ਹੀ ਸੁੰਦਰ ਬੁੱਕ ਮਾਰਕ ਬਣਾਏ । ਇਸ ਪ੍ਰਤਿਯੋਗਤਾ ਵਿੱਚ ਪ੍ਰਾਇਮਰੀ ਵਿੰਗ ਵਿਚੋਂ ਪਹਿਲੇ ਪੰਜ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ  ‘ਚ ਖੁਸ਼ਦੀਪ ਕੌਰ ਪੰਜਵੀਂ ਜਮਾਤ, ਏਕਨੂਰ ਕੌਰ ਚੌਥੀ, ਮਨਰਾਜ ਚੌਥੀ, ਹਰਸ਼ਪ੍ਰੀਤ ਚੌਥੀ ਅਤੇ ਮਾਣਵ ਪਹਿਲੀ ਜਮਾਤ ਸ਼ਾਮਲ ਹਨ । ਇਸੇ ਤਰ੍ਹਾਂ ਸੀਨੀਅਰ ਵਿੰਗ ਵਿੱਚੋਂ ਪਹਿਲੇ ਪੰਜ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ‘ਚ ਗੁਰਨੂਰ ਕੌਰ ਛੇਵੀਂ ਬੀ, ਹਰਨੂਰ ਕੌਰ ਸੱਤਵੀਂ ਬੀ, ਮੰਨਤ ਅੱਠਵੀਂ ਬੀ, ਹਰਨੀਤ ਨੌਵੀਂ ਸੀ, ਵੀਰ ਪ੍ਰਤਾਪ ਸਿੰਘ ਦਸਵੀਂ ਏ, ਜਸਲੀਨ ਕੌਰ ਬੀ ਸ਼ਾਮਲ ਹਨ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਜੇਤੂਆਂ ਸਮੇਤ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਵਲੋਂ 10 ਕੀਟਨਾਸ਼ਕ ਦਵਾਈਆਂ ’ਤੇ ਪਾਬੰਦੀ  ਉਲੰਘਣਾ ਕਰਨ ਵਾਲੇ ਤੇ ਹੋਵੇਗੀ ਕਾਨੂੰਨੀ ਕਾਰਵਾਈ
Next articleਮਿੱਠੜਾ ਕਾਲਜ ਦਾ ਬੀ ਕਾਮ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ