ਸਰਕਾਰ ਨੇ ਪੰਜਾਬ ਸੂਬਾ ਸਿੱਖਿਆ ਦੇ ਖੇਤਰ ਵਿੱਚ ਮੋਹਰਲੀ ਕਤਾਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ – ਚੇਅਰਮੈਨ ਕੰਵਰ ਇਕਬਾਲ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਪੰਜਾਬ ਸਿੱਖਿਆ ਕ੍ਰਾਂਤੀ ਤਹਿਤ, ਸਰਕਾਰੀ ਐਲੀਮੈਂਟਰੀ ਸਕੂਲ, ਨੱਥੂ ਚਾਹਲ ਵਿਖੇ ਆਧੁਨਿਕ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਣ ਦਾ ਸਮਾਗਮ ਅੱਜ ਸੰਪੂਰਨ ਹੋ ਨਿਬੜਿਆ। ਮੁੱਖ ਮਹਿਮਾਨ ਕੰਵਰ ਇਕਬਾਲ ਸਿੰਘ ਚੇਅਰਮੈਨ ਜ਼ਿਲ੍ਹਾ ਟਰੇਡਕਮਿਸ਼ਨ ਟੈਕਸੇਸ਼ਨ ਵਿਭਾਗ ਕਪੂਰਥਲਾ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਆਧੁਨਿਕ ਕਲਾਸ ਰੂਮ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਜਿਲਾ ਸਿੱਖਿਆ ਅਧਿਕਾਰੀਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਅਤੇ ਗ੍ਰਾਮ ਪੰਚਾਇਤ ਦੇ ਪਤਵੰਤਿਆਂ ਨੇ ਕੰਵਰ ਇਕਬਾਲ ਸਿੰਘ ਚੇਅਰਮੈਨ ਜ਼ਿਲ੍ਹਾ ਟਰੇਡਕਮਿਸ਼ਨ ਟੈਕਸੇਸ਼ਨ ਵਿਭਾਗ ਕਪੂਰਥਲਾ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸਕੂਲ ਮੁਖੀ ਐਡ ਟੀਚਰ ਦੀਪਕ ਕੁਮਾਰ ਨੇ ਸਕੂਲ ਵਿੱਚ ਲੋੜ ਇਦੇ ਸਮਾਰਟ ਕਲਾਸ ਰੂਮ ਦੀ ਗਰਾਂਟ ਦੇ ਵੇਰਵੇ ਅਤੇ ਸਕੂਲ ਦੀ ਸਮੁੱਚੀ ਵਿਦਿਅਕ ਅਤੇ ਵਿਕਾਸ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ । ਸਰਕਾਰੀ ਐਲੀਮੈਂਟਰੀ ਸਕੂਲ ਨੱਥੂ ਚਾਹਲ ਦੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕਾਰਨ ਉਪਰੰਤ ਕੰਵਰ ਇਕਬਾਲ ਸਿੰਘ ਚੇਅਰਮੈਨ ਜ਼ਿਲ੍ਹਾ ਟਰੇਡਕਮਿਸ਼ਨ ਟੈਕਸੇਸ਼ਨ ਵਿਭਾਗ ਕਪੂਰਥਲਾ ਨੇ ਆਖਿਆ ਕਿ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਵਿੱਚ ਲੋੜੀਦੇ ਸਾਜੋ ਸਮਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਲੋੜੀਦੇ ਫੰਡ ਜਾਰੀ ਕਰਕੇ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਹੈ। ਮਾਨ ਸਰਕਾਰ ਦੀ ਇਹੀ ਬਹੁਤ ਵੱਡੀ ਪ੍ਰਾਪਤੀ ਹੈ ਕਿ ਪੰਜਾਬ ਜੋ ਪਿਛਲੇ ਕਈ ਸਾਲਾਂ ਤੋਂ ਦੇਸ਼ ਭਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਪਛੜਿਆ ਹੋਇਆ ਸੂਬਾ ਮੰਨਿਆ ਜਾਂਦਾ ਸੀ ਨੂੰ ਮੋਹਰਲੀ ਕਤਾਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਉਹਨਾਂ ਅਧਿਆਪਕਾਂ ਅਤੇ ਸਿੱਖਿਆ ਅਧਿਕਾਰੀਆਂ ਨੂੰ ਆਖਿਆ ਕਿ ਉਹ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਨਵੇਂ ਦਾਖਲੇ ਦੀ ਮੁਹਿੰਮ ਨੂੰ ਜੰਗੀ ਪੱਧਰ ਉੱਤੇ ਸ਼ੁਰੂ ਕਰਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ, ਬਲਾਕ ਸਿੱਖਿਆ ਅਫਸਰ ਕਪੂਰਥਲਾ -1 ਸ਼੍ਰੀ ਰਾਜੇਸ਼ ਕੁਮਾਰ,ਸਰਪੰਚ ਦਲਵਿੰਦਰ ਸਿੰਘ, ਗ੍ਰਾਮ ਪੰਚਾਇਤ ਨੱਥੂ ਚਾਹਲ, ਸੈਂਟਰ ਹੈੱਡ ਟੀਚਰ ਮੈਡਮ ਨੀਰੂ ਬਾਲਾ ਬਲੇਰ ਖਾਨਪੁਰ, ਸੈਂਟਰ ਹੈੱਡ ਟੀਚਰ ਜੈਮਲ ਸਿੰਘ ਸ਼ੇਖੂਪੁਰ,ਬਲਾਕ ਕਪੂਰਥਲਾ ਦੇ ਸਮੂਹ ਅਧਿਆਪਕਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਹੈੱਡ ਟੀਚਰ ਦੀਪਕ ਕੁਮਾਰ ਮੈਂਬਰਾਂ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ, ਸਕੂਲ ਮੈਨੇਜਮੈਂਟ ਕਮੇਟੀ ਦੇ ਸਮੂਹ ਅਦੇਦਾਰਾਂ ਮੈਂਬਰਾਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



