HOME ਹਿੰਦੂ ਪੁੱਤਰੀ ਪਾਠਸ਼ਾਲਾ ਵਿੱਚ ਨਵੇਂ ਸੈਸ਼ਨ ਮੌਕੇ ਸਮਾਗਮ ਆਯੋਜਿਤ

ਹਿੰਦੂ ਪੁੱਤਰੀ ਪਾਠਸ਼ਾਲਾ ਵਿੱਚ ਨਵੇਂ ਸੈਸ਼ਨ ਮੌਕੇ ਸਮਾਗਮ ਆਯੋਜਿਤ

1

ਸਮਾਗਮ ਦੌਰਾਨ ਪ੍ਰਸਿੱਧ ਲੇਖਿਕਾ ਤੇ ਸਿੱਖਿਆ ਸਾਸ਼ਤਰੀ ਰਜਨੀ ਵਾਲੀਆ ਨੇ ਪ੍ਰੇਰਣਾਦਾਇਕ ਗੈਸਟ ਲੈਕਚਰ ਦੇ ਤੌਰ ਤੇ ਕੀਤੀ ਸਿਰਕਤ 

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )– ਹਿੰਦੂ ਪੁੱਤਰੀ ਪਾਠਸ਼ਾਲਾ ਵਿੱਚ ਨਵੇਂ  ਸੈਸ਼ਨ ਦਾ ਆਗਾਜ਼ ਹਵਨ ਯੱਗ ਰਾਹੀਂ ਕਰਦੇ ਹੋਏ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਖੋਸਲਾ ਜੀ ,ਸੀਨੀਅਰ ਪੱਤਰਕਾਰ  ਸ਼੍ਰੀ ਬੀ.ਐਨ.ਗੁਪਤਾ ਜੀ, ਸ਼੍ਰੀ ਅਰੁਣ ਕੁਮਾਰ ਜੀ,ਸ਼੍ਰੀ ਸੁਭਾਸ਼ ਮਕਰੰਦੀ ਜੀ,ਸ਼੍ਰੀ ਮਤੀ ਸੀਤਾ ਢੰਡ ਜੀ,ਮੁੱਖ ਅਧਿਆਪਕਾ ਸ਼੍ਰੀਮਤੀ ਰੰਜਨਾ ਪੁਰੀ ਅਤੇ ਹੋਰ ਸਤਿਕਾਰਯੋਗ ਹਸਤੀਆਂ ਹਾਜ਼ਰ ਹੋਈਆਂ । ਸਮਾਗਮ ਦੌਰਾਨ ਪ੍ਰਸਿੱਧ ਲੇਖਿਕਾ ਤੇ ਸਿਖਿਆ ਸਾਸਤਰੀ ਰਜਨੀ ਵਾਲੀਆ  ਵੱਲੋਂ ਇੱਕ ਪ੍ਰੇਰਣਾਦਾਇਕ ਗੈਸਟ ਲੈਕਚਰ ਦਿੱਤਾ ਗਿਆ। ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਵੱਧਣ, ਸਿੱਖਿਆ ਦੀ ਮਹੱਤਤਾ ਅਤੇ ਚੰਗੇ ਮੁੱਲਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਵਿਚਾਰਾਂ ਨੇ ਬੱਚਿਆਂ ਵਿੱਚ ਨਵਾਂ ਜੋਸ਼ ਭਰਿਆ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਰਜਨੀ ਵਾਲੀਆ  ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ। ਇਸ ਮੌਕੇ ਸ਼੍ਰੀ ਨਿਤਿਸ਼ ਚੋਪੜਾ,ਸ਼੍ਰੀ ਮਤੀ ਵਿੰਨੀ ਚੋਪੜਾ ,ਸੰਜੀਵ ਕੁਮਾਰ (ਸੈਕਟਰੀ),ਸ਼੍ਰੀ ਮਤੀ ਅਨੀਤਾ ਅਗਰਵਾਲ,ਸ਼੍ਰੀ ਮਤੀ ਰੇਖਾ ਸੂਰੀ,ਸ਼੍ਰੀ ਮਤੀ ਪ੍ਰੀਤੀ ਗੁਪਤਾ,ਸ਼੍ਰੀ ਮਤੀ ਸ਼ਸ਼ੀ ਬਾਲਾ,ਸ਼੍ਰੀ ਮਤੀ ਹਰਮੀਤ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਮਜ਼ੋਰ ਵਰਗਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਪ੍ਰਾਈਵੇਟ ਸਕੂਲਾਂ ਵਿੱਚ 25% ਸੀਟਾਂ ਰਾਖਵੀਆਂ ਹੋਣਗੀਆਂ – ਡੀ ਈ ਓਜ਼
Next articleਪੰਜਾਬ ਸਿੱਖਿਆ ਕ੍ਰਾਂਤੀ ਤਹਿਤ, ਸਰਕਾਰੀ ਐਲੀਮੈਂਟਰੀ ਸਕੂਲ, ਨੱਥੂ ਚਾਹਲ ਵਿਖੇ ਆਧੁਨਿਕ ਕਲਾਸ ਰੂਮ ਦਾ ਹੋਇਆ ਉਦਘਾਟਨ