ਪੰਜਾਬ ਦੇ ਹਾਲਾਤ 

ਗੁਰਮੀਤ ਡੁਮਾਣਾ

ਪੰਜਾਬ ਦੇ ਹਾਲਾਤ                                    ‌‌        ‌

ਕਿੱਦਾਂ ਦੇ ਹੋ ਹਾਲਾਤ ਗਏ ਦੁਨੀਆ ਫ਼ਿਰਦੀ ਆਪ ਮੁਹਾਰੀ

ਇੱਕ ਦੂਜੇ ਨੂੰ ਕੋਈ ਪਹਿਚਾਣ  ਨਹੀਂ ,,,ਤੇ ਗੋਲੀਆਂ ਜਾਂਦੇ ਮਾਰੀ
ਇਹ, ਕੀ ਕਰਦੀ ਸਰਕਾਰ ਅਸਾ ਦੀ ਪ੍ਰਸ਼ਾਸਨ ਰਹਿੰਦਾ ਸੁੱਤਾ
ਗੈਂਗਸਟਰ ,,ਜਾਂ,ਸਰਕਾਰਾਂ, ਦੋਹਾਂ ਚੋਂ ਕਿਸ ਦਾ ਰੁਤਬਾ ਉੱਚਾ
ਦਿਨ ਦਿਹਾੜੇ ਮਾਰ ਕੇ ਬੰਦਾ ਔ ਗਏ ਔ ਗਏ ਕਰਦੇ
ਹੋ ਜਾਂਦੇ ਆ ਸੁਪਨਾ ਕਿਤੇ,, ਜਾਂ ਜਾਣ ਬੁੱਝ ਕੇ ਹੀ ਨਹੀਂ ਫੜਦੇ
ਗੁਰਮੀਤ ਡੁਮਾਣੇ ਵਾਲਿਆ ਹੁਣ ਤਾਂ ਬਾਹਲਾ ਹੀ ਹੋ ਗਿਆ ਔਖਾ
ਅਮੀਰਾਂ ਦਾ ਵੀ ਜੀਣਾ ਹੁਣ ਤਾਂ ਬਹੁਤਾ ਰਿਹਾ ਨਹੀਂ ਸੌਖਾ
ਆਪਸ ਵਿੱਚ ਕੋਈ ਲਾਗ ਡਾਟ ਆ ਜਾਂ ਫਿਰ ਕੋਈ ਰੰਗਦਾਰੀ
ਦਿਲਾਂ ਦੇ ਵਿੱਚ ਕੋਈ ਰਹਿਮ ਰਿਹਾ ਨਹੀਂ ਸਭ ਹੋ ਗਏ ਹੰਕਾਰੀ
           ਗੁਰਮੀਤ ਡੁਮਾਣਾ
           ਲੋਹੀਆਂ ਖਾਸ

             ਜਲੰਧਰ 

Previous articleਹਰਭਜਨ ਦਾਸ ਲੇਖ ਨੂੰ ਵੱਖੋ ਵੱਖ ਵਰਗਾਂ ਵਲੋਂ ਦਿੱਤੀਆਂ ਗਈਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ
Next articleਬੁੱਧ ਚਿੰਤਨ