ਪੰਜਾਬ ਦੇ ਹਾਲਾਤ

ਗੁਰਜਿੰਦਰ ਸਿੰਘ ਸਿੱਧੂ 

(ਸਮਾਜ ਵੀਕਲੀ) ਮੌਜੂਦਾ ਪੰਜਾਬ ਦੇ ਹਾਲਾਤ ਸਾਡੀ ਸੋਚ ਤੋਂ ਵੀ ਪਰੇ ਹਨ । ਪੰਜਾਬ ਇਸ ਵੇਲੇ
ਬਹੁਤ ਵੱਡੀਆਂ ਔਕੜਾਂ ਵਿਚੋਂ ਲੰਘ ਰਿਹਾ ਹੈ।
ਜਿਹਨਾਂ ਵਿਚੋਂ??1.. ਨਸ਼ਾ 2.. ਲੁਟਾਂ ਖੋਹਾਂ 3.. ਬੇਰੁਜ਼ਗਾਰੀ 4.. ਪ੍ਰਸ਼ਾਸਨ ਦੀ ਨਾਕਾਮੀ 5.. ਵਾਦਿਆਂ ਤੇ ਖ਼ਰਾ ਨਾ ਉਤਰਨਾ।
ਪੰਜਾਬ ਨੇ ਇਸ ਵਾਰ ਨਵੇਂ ਫੈਸਲੇ ਤੇ ਮੋਹਰ ਲਾਈ ਤੇ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀ ਵੱਲ ਆਪਣਾ ਰੂਝਾਨ ਵਧਾਈਆਂ,ਤਾਂ ਜੋਂ ਪਹਿਲੇ ਸਮਿਆਂ ਦਾ ਉਲਝਿਆ ਤਾਣਾ ਬਾਣਾ ਸੁਧਰ ਸਕੇ। ਪੰਜਾਬ ਫੇਰ ਤੋਂ ਖੁਸ਼ਹਾਲ ਸੂਬਾ ਬਣ ਸਕੇ।ਪਰ ਕਿਤੇ ਨਾ ਕਿਤੇ ਲੋਕਾਂ ਦੀ ਸੋਚ ਮੁਤਾਬਿਕ,ਇਹ ਸਰਕਾਰ ਖਰੀ ਉਤਰਦੀ ਨਹੀਂ ਦਿਸਦੀ ਹੈ।

ਪੰਜਾਬ ਨਾਲ ਬਹੁਤ ਵੱਡੇ ਵੱਡੇ ਵਾਧੇ ਕਿਤੇ ਗਏ ਸਨ। ਸਾਡੀ ਸਰਕਾਰ ਆਵੇਗੀ ਅਸੀਂ ਨਸ਼ੇ ਤੇ ਪਾਬੰਦੀ ਲਾ ਦਿਆਂਗੇ,ਪਰ ਇਸ ਤਰ੍ਹਾਂ ਹੁੰਦਾ ਪ੍ਰਤੀਤ ਨਹੀਂ ਹੋ ਰਹਿਆਂ ਹੈ।ਆਏ ਦਿਨ ਸਾਡਾ ਕੋਈ ਨਾ ਕੋਈ ਨੋਜਵਾਨ ਇਸ ਨਸ਼ੇ ਦੀ ਬਲੀ ਚੜ੍ਹ ਰਹਿਆ ਹੈ। ਜਦੋ ਸਾਡੇ ਆਲੇ ਦੁਆਲੇ ਕਿਸੇ ਨੋਜਵਾਨ ਦੀ ਮੌਤ ਹੁੰਦੀ ਹੈ, ਦੁੱਖ ਵੀ ਲੱਗਦਾ ਹੈ ਤੇ ਗੁੱਸਾ ਵੀ ਆਉਂਦਾ ਹੈ।ਜਿਸ ਮਕਸਦ ਨਾਲ ਤੁਹਾਨੂੰ ਵੋਟਾਂ ਪਾ ਕੇ ਸੱਤਾ ਵਿਚ ਤੁਹਾਨੂੰ ਲਿਆਂਦਾ ਸੀ, ਤੁਹਾਨੂੰ ਵੀ ਉਸ ਤੇ ਖ਼ਰਾ ਉਤਰਨਾ ਚਾਹੀਦਾ ਹੈ।

ਇਹ ਆਮ ਜਿਹੀ ਗੱਲ ਹੋ ਗਈ ਹੈ, ਲੁਟੇਰਿਆਂ ਬੰਦੂਕ ਦਿਖਾ ਕੇ ਰਾਹ ਗਿਰ ਨੂੰ ਲੁਟਿਆ, ਮਾਹੌਲ ਇਨ੍ਹਾਂ ਖ਼ਰਾਬ ਹੋ ਚੁਕਿਆ ਹੈ,ਆਮ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ।ਉਹ ਆਪਣੇ ਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਉਹਨਾਂ ਨੂੰ ਵਿਦੇਸ਼ ਵੱਲ ਤੋਰ ਰਹਿਆ ਹੈ। ਪੰਜਾਬ ਹਰ ਪੱਖ ਤੋਂ ਖਾਲੀ ਹੁੰਦਾ ਦਿਸਦਾ ਜਾ ਰਹਿਆ ਹੈ।

ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜਨਤਾ ਦਾ ਖਿਆਲ ਰੱਖੇ, ਏਸੇ ਤਰ੍ਹਾਂ ਹੀ ਚੱਲਦਾ ਰਹਿਆ ਤਾਂ,ਉਹ ਦਿਨ ਦੂਰ ਨਹੀਂ ਜਦੋਂ ਲੋਕ ਤੁਹਾਨੂੰ ਵੋਟਾਂ ਰਾਹੀਂ ਜਵਾਬ ਦੇਣਗੇ।ਪੰਜਾਬ ਦੇ ਸਭ ਤੋਂ ਵੱਡੇ ਦੋ ਮੁੱਦੇ ਹਨ ??ਬੇਰੁਜ਼ਗਾਰੀ ਤੇ ਨਸ਼ਾ !ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ  ਜ਼ਰੂਰਤ ਹੈ। ਨਹੀਂ ਤਾਂ ਨਤੀਜੇ ਜ਼ਲਦ ਸਾਹਮਣੇ ਹੋਣਗੇ।

ਗੁਰਜਿੰਦਰ ਸਿੰਘ ਸਿੱਧੂ 
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਗੁਸਤਾਖ਼ ਜਹੀ ਗੁਸਤਾਖ਼ੀ।
Next articleਚੁੱਪ ਨਾ ਰਿਹਾ ਕਰ- ਹਰਪ੍ਰੀਤ ਕੌਰ ਸੰਧੂ ਦਾ ਕਾਵਿ ਸੰਗ੍ਰਹਿ ਦਾ ਰੀਵਿਊ