“ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ” ਜਰਖੜ ਖੇਡ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਸਮਾਪਤ

 ਰੰਧਾਵਾ ਇਲੈਵਨ ਮੁਕਤਸਰ ਬਣੀ ਚੈਂਪੀਅਨ ਪੰਜਾਬ ਵਿੱਚ ਹੋਵੇਗਾ “ਧੀਆਂ ਦਾ ਰਾਜ ਪੱਧਰੀ ਖੇਡ ਮੇਲਾ”—ਬੀਬੀ ਰਜਿੰਦਰਪਾਲ ਕੌਰ ਛੀਨਾ

 ਲੁਧਿਆਣਾ  ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  “ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ ” ਮਾਸਟਰਜ਼ ਪੰਜਾਬ ਹਾਕੀ ਨਾਲ ਸਬੰਧਿਤ ਲੜਕੀਆਂ ਵੱਲੋਂ ਜਰਖੜ ਹਾਕੀ ਅਕੈਡਮੀ ਦੇ ਸਹਿਯੋਗ ਨਾਲ ਜਰਖੜ ਖੇਡ ਸਟੇਡੀਅਮ ਦੇ ਐਸਟਰੋਟਰਫ਼ ਹਾਕੀ ਬਲਾਕ ਉੱਪਰ ਖੱਟੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਧੂਮ ਧੜੱਕੇ ਨਾਲ ਸਮਾਪਤ ਹੋਇਆ। 6 ਟੀਮਾਂ ਦੇ ਲੀਗ ਦੌਰ ਦੇ ਆਪਸੀ ਮੁਕਾਬਲਿਆਂ ਬਾਅਦ ਫਾਈਨਲ ਮੁਕਾਬਲਾ ਰੰਧਾਵਾ ਇਲੈਵਨ ਮੁਕਤਸਰ ਅਤੇ ਕੰਗ ਇਲੈਵਨ ਹੁਸ਼ਿਆਰਪੁਰ ਵਿਚਕਾਰ ਖੇਡਿਆ ਗਿਆ । ਜਿਸ ਵਿੱਚ ਮੁਕਤਸਰ ਦੀ ਟੀਮ 5-3 ਗੋਲਾਂ ਨਾਲ ਜੇਤੂ ਰਹੀ । ਮੁਕਤਸਰ ਦੀ ਬਲਜੀਤ ਕੌਰ ਜਲਾਲਦੀਵਾਲ “ਪਲੇਅਰ ਆਫ ਦਾ ਟੂਰਨਾਮੈਂਟ” ਬਣੀ । ਜੇਤੂ ਟੀਮ ਵੱਲੋਂ ਬਲਜੀਤ ਕੌਰ ਨੇ 2, ਸੰਦੀਪ ਕੌਰ ,ਬਲਦੀਪ ਕੌਰ ਅਤੇ ਅਰਵਿੰਦਰ ਕੌਰ ਰੋਜੀ ਨੇ ਇੱਕ ਇੱਕ ਗੋਲ ਕੀਤਾ ਜਦਕਿ ਹੁਸ਼ਿਆਰਪੁਰ ਵੱਲੋਂ ਅਮਨਦੀਪ ਕੌਰ ਸਿੱਧੂ , ਪ੍ਰਵੀਨ ਕੁਮਾਰੀ, ਮੋਨਿਕਾ ਰਾਣਾ ਨੇ ਇੱਕ ਇੱਕ ਗੋਲ ਕੀਤਾ । ਹਿਮਾਚਲ ਪ੍ਰਦੇਸ਼ ਦੀ ਟੀਮ ਤੀਸਰੇ ਨੰਬਰ ਤੇ ਰਹੀ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬੀਬੀ ਰਜਿੰਦਰਪਾਲ ਕੌਰ ਛੀਨਾ ਵਿਧਾਇਕ ਹਲਕਾ ਦੱਖਣੀ ਅਤੇ ਸ੍ਰੀਮਤੀ ਰੁਪਿੰਦਰ ਕੌਰ ਧਰਮ ਪਤਨੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ ਹੋਰਾਂ ਨੇ ਕੀਤੀ ਜਦਕਿ ਇਸ ਮੌਕੇ ਸ੍ਰੀਮਤੀ ਰਵਿੰਦਰ ਕੌਰ ਜਿਲਾ ਸਿੱਖਿਆ ਅਫਸਰ ਲੁਧਿਆਣਾ , ਮਨਪ੍ਰੀਤ ਕੌਰ ਸੰਗੋਵਾਲ, ਗੁਰਪ੍ਰੀਤ ਸਿੰਘ ਏਸੀਪੀ ਟਰੈਫ਼ਿਕ ਲੁਧਿਆਣਾ , ਬਲਜੀਤ ਸਿੰਘ ਸਾਬਕਾ ਕੌਮੀ ਖਿਡਾਰੀ ਰੇਲਵੇ, ਜਗਜੀਤ ਸਿੰਘ ਜੱਗੀ ਡੀਸੀ ਮੁਕਤਸਰ ਸਾਬਕਾ ਕੌਮੀ ਹਾਕੀ ਖਿਡਾਰੀ, ਲੈਕਚਰਾਰ ਰਾਜਵਿੰਦਰ ਕੌਰ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ। ਇਸ ਮੌਕੇ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ ਨੇ ਵੈਟਰਨਜ਼ ਖਿਡਾਰਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਇਹ ਖਿਡਾਰਨਾਂ ਨੌਜਵਾਨ ਲੜਕੀਆਂ ਲਈ ਇੱਕ ਪ੍ਰੇਰਨਾ ਸਰੋਤ ਹਨ। ਉਹਨਾਂ ਆਖਿਆ ਪੰਜਾਬ ਸਰਕਾਰ ਜਲਦੀ ਹੀ ਰਾਜ ਪੱਧਰੀ ਪੰਜਾਬ ਦਾ ਧੀਆਂ ਦਾ ਖੇਡ ਮੇਲੇ ਦਾ ਆਯੋਜਨ ਕਰੇਗੀ। ਉਹਨਾਂ ਆਖਿਆ ਹਲਕਾ ਦੱਖਣੀ ਲੁਧਿਆਣਾ ਦੇ ਵਿੱਚ ਉਹ ਇਕ ਬਹੁਤ ਹੀ ਵਧੀਆ ਆਲੀਸ਼ਾਨ ਖੇਡ ਸਟੇਡੀਅਮ ਬਣਾ ਰਹੇ ਹਨ ,ਜਿਥੇ ਅਗਲੇ ਵਰੇ ਧੀਆਂ ਦਾ ਖੇਡ ਮੇਲਾ ਕਰਵਾਇਆ ਜਾਵੇਗਾ । ਇਸ ਮੌਕੇ ਉਹਨਾਂ ਨੇ ਜਰਖੜ ਹਾਕੀ ਅਕੈਡਮੀ ਦੇ ਉਪਰਾਲਿਆਂ ਦੀ ਤਰੀਫ ਕਰਦਿਆਂ ਆਖਿਆ ਜਰਖੜ ਖੇਡ ਸਟੇਡੀਅਮ ਪੰਜਾਬ ਦੇ ਖੇਡ ਸੱਭਿਆਚਾਰ ਦੀ ਵਿਰਾਸਤ ਬਣ ਚੁੱਕਾ ਹੈ। ਇਸ ਮੌਕੇ ਮਾਸਟਰਜ਼ ਹਾਕੀ ਦੇ ਮੁੱਖ ਪ੍ਰਬੰਧਕ ਬੀਬੀ ਅਰਵਿੰਦਰ ਕੌਰ ਰੋਜ਼ੀ ਅਤੇ ਸ੍ਰੀਮਤੀ ਸੋਨੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਬੁੱਕੇ ਦੇਕੇ ਸਵਾਗਤ ਕੀਤਾ ਜਦ ਕਿ ਮੈਚਾਂ ਦੀ ਕਮੈਂਟਰੀ ਅਮਰਿੰਦਰ ਸਿੰਘ ਸਿੱਧੂ ਪ੍ਰਿੰਸ ਅਤੇ ਹਰਜੀਤ ਸਿੰਘ ਲੱਲਕਲਾਂ ਨੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ , ਸਰਪੰਚ ਸੰਦੀਪ ਸਿੰਘ ਜਰਖੜ, ਜਤਿੰਦਰ ਪਾਲ ਸਿੰਘ ਲਾਡੀ ਸੰਗੋਵਾਲ, ਮੁੱਖ ਪ੍ਰਬੰਧਕ ਗੁਰਸਤਿੰਦਰ ਸਿੰਘ ਪ੍ਰਗਟ, ਸਿੰਗਾਰਾ ਸਿੰਘ ਜਰਖੜ ਕੁਲਦੀਪ ਸਿੰਘ ਘਵੱਦੀ, ਕੋਚ ਹਰਮਿੰਦਰਪਾਲ ਸਿੰਘ, ਗੋਲਡੀ ਅਮਰਗੜ੍ਹ, ਸਰਬਜੀਤ ਸਿੰਘ ਜਲਾਲਦੀਵਾਲ ,ਵਿਜੇ ਕੁਮਾਰ ਲੁਧਿਆਣਾ , ਪਵਨਪ੍ਰੀਤ ਸਿੰਘ ਡੰਗੋਰਾਂ ,ਰਘਵੀਰ ਸਿੰਘ ਡੰਗੋਰਾ ਗੁਰਜੀਤ ਸਿੰਘ ਗੱਜੂਗਾਜੀ , ਰੌਬਿਨ ਬਰਨਾਲਾ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆ ਤੇ ਕੀਤੀ ਕੋਰੀਓਗਰਾਫੀ ਕਾਫੀ ਕਾਬਿਲੇਤਰੀਫ ਸੀ। ਅੰਤ ਵਿੱਚ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਰਖੜ ਖੇਡ ਸਟੇਡੀਅਮ ਵਿਖੇ ਅਗਲਾ ਪ੍ਰੋਗਰਾਮ ਮਈ ਮਹੀਨੇ ਹੋਣ ਵਾਲ਼ਾ 15ਵਾਂ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਹੋਵੇਗਾ । ਜਿਸ ਵਿੱਚ ਪੰਜਾਬ ਭਰ ਵਿੱਚੋ ਸੀਨੀਅਰ ਵਰਗ ਦੀਆਂ 8 ਤੇ ਜੂਨੀਅਰ ਵਰਗ ਦੀਆਂ 12 ਟੀਮਾਂ ਖੇਡਣਗੀਆਂ।

Previous articleਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਸੱਤ ਸਮੁੰਦਰ ਪਾਰ ਕਰਕੇ ਵਾਪਸ ਪਰਤੇ ਗਾਇਕ ਪ੍ਰੇਮ ਚਮਕੀਲਾ l
Next articleਮਸਲਾ-ਏ-ਸ਼ਬਦ ਗੁਰੂ