(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅੱਜ ਜੋ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਹਨ ਉਹਨਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਟੋਟੇ ਬਾਦਲ ਪਰਿਵਾਰ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਕਾਰਨ ਹੀ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦਾ ਸ਼ਾਨਾਂਮੱਤੀ ਬਹੁਤ ਸ਼ਾਨਦਾਰ ਇਤਿਹਾਸ ਹੈ ਵੱਡੇ ਵੱਡੇ ਜਥੇਦਾਰਾਂ ਨੇ ਕੁਰਬਾਨੀਆਂ ਦਿੱਤੀਆਂ ਹਨ ਪਰ ਮੌਜੂਦਾ ਅਕਾਲੀ ਦਲ ਸਿਰਫ ਸੁਖਬੀਰ ਸਿੰਘ ਬਾਦਲ ਦੁਆਲੇ ਹੀ ਘੁੰਮਦਾ ਹੈ ਤੇ ਅਕਾਲੀ ਦਲ ਦੀ ਫੁੱਟ ਜੱਗ ਜਾਹਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਵਿੱਚ ਅਜਿਹਾ ਕਿਹੜਾ ਟੈਲੈਂਟ ਹੈ ਜੋ ਸਾਡੇ ਤੇ ਪੰਜਾਬ ਵਾਸੀਆਂ ਵਿੱਚ ਨਹੀਂ ਹੋ ਸਕਦਾ। ਉਹਨਾਂ ਕਾਂਗਰਸ ਉੱਤੇ ਵਿਅੰਗ ਕਸਦਿਆਂ ਕਿਹਾ ਕਿ ਪੰਜਾਬ ਦੇ ਕਾਂਗਰਸ ਵਾਲੇ ਮੈਂ ਮੈਂ ਕਰਕੇ ਇੱਕ ਦੂਜੇ ਤੋਂ ਅੱਗੇ ਆਉਂਦੇ ਹਨ ਕਾਂਗਰਸ ਵਿੱਚ ਹਰ ਕੋਈ ਹੀ ਪੰਜਾਬ ਦਾ ਮੁੱਖ ਮੰਤਰੀ ਬਣਨ ਨੂੰ ਕਾਹਲਾ ਹੈ। ਪੰਜਾਬ ਦੀ ਵਿਰੋਧੀ ਧਿਰ ਸਹੀ ਤਰੀਕੇ ਨਾਲ ਪੰਜਾਬ ਲਈ ਨਹੀਂ ਬੋਲ ਰਹੀ ਤੇ ਸਿਰਫ 2027 ਵਿੱਚ ਸਰਕਾਰ ਬਣਾਉਣ ਦੀਆਂ ਹੀ ਗੱਲਾਂ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



